Punjab News: ਰਾਜੇਸ਼ ਡੋਗਰਾ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਸਣੇ 5 ਗ੍ਰਿਫ਼ਤਾਰ; ਤਿੰਨ ਅਜੇ ਵੀ ਫਰਾਰ
Published : Mar 8, 2024, 6:16 pm IST
Updated : Mar 8, 2024, 6:16 pm IST
SHARE ARTICLE
5 arrested including main accused in Rajesh Dogra murder case
5 arrested including main accused in Rajesh Dogra murder case

ਵਾਰਦਾਤ ਸਮੇਂ ਵਰਤੀਆਂ 4 ਗੱਡੀਆਂ, 6 ਹਥਿਆਰ ਅਤੇ 71 ਜ਼ਿੰਦਾ ਕਾਰਤੂਸ ਬਰਾਮਦ

Punjab News: ਸ਼ਰੇਆਮ ਦਿਨ ਦਿਹਾੜੇ ਸੀਪੀ-67 ਮਾਲ ਮੁਹਾਲੀ ਦੇ ਬਾਹਰ ਗੋਲੀਆਂ ਮਾਰ ਕੇ ਜੰਮੂ ਵਾਸੀ ਰਾਜੇਸ ਡੋਗਰਾ ਦੀ ਹਤਿਆ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਣੇ 5 ਨੂੰ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀ ਘਟਨਾ ਤੋਂ 72 ਘੰਟਿਆਂ ਬਾਅਦ ਪੀਲੀਭੀਤ (ਉੱਤਰ ਪ੍ਰਦੇਸ਼) ਤੋਂ ਕੀਤੀ ਗਈ।

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 4 ਮਾਰਚ ਨੂੰ CP-67 Mall ਸੈਕਟਰ-67 ਮੁਹਾਲੀ ਦੇ ਸਾਹਮਣੇ ਤਿੰਨ ਗੱਡੀਆ ਵਿਚ ਆਏ 8/9 ਨਾ-ਮਾਲੂਮ ਵਿਅਕਤੀਆਂ ਵਲੋਂ ਸ਼ਰੇਆਮ ਦਿਨ ਦਿਹਾੜੇ ਜੰਮੂ ਵਾਸੀ ਰਾਜੇਸ਼ ਡੋਗਰਾ ਉਰਫ ਮੋਹਨ ਝੀਰ ਦਾ 25 ਤੋਂ 30 ਗੋਲੀਆ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਇਸ ਸਬੰਧੀ ਥਾਣਾ ਫੇਜ਼-11, ਐਸ.ਏ.ਐਸ ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ।

ਇਸ ਉਪਰੰਤ ਜਯੋਤੀ ਯਾਦਵ, ਆਈ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮਾਂ ਵਲੋ ਜੰਮੂ, ਦਿੱਲੀ, ਯੂਪੀ, ਨੇਪਾਲ ਬਾਰਡਰ ਦਾ ਇਲਾਕਾ ਕਵਰ ਕਰ ਕੇ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ। ਇਸ ਮਗਰੋਂ ਇਨ੍ਹਾਂ ਨੂੰ ਸ਼ਾਹਗੜ, ਜ਼ਿਲ੍ਹਾ ਪੀਲੀਭੀਤ (ਯੂਪੀ) ਤੋ ਗ੍ਰਿਫ਼ਤਾਰ ਕਰ ਕੇ ਭਾਰੀ ਮਾਤਰਾ ਵਿਚ ਅਸਲਾ ਸਮੇਤ ਵਾਰਦਾਤ ਵਿਚ ਵਰਤੀਆ ਕਾਰਾਂ ਬਰਾਮਦ ਕੀਤੀਆਂ ਗਈਆਂ।

ਡਾ. ਗਰਗ ਨੇ ਅੱਗੇ ਦਸਿਆ ਕਿ ਮੁੱਢਲੇ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਵਾਂ ਧਿਰਾਂ ਦੀ ਸਾਲ 2006 ਤੋਂ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਇਹ ਗੈਂਗ ਜੰਮੂ-ਕਸ਼ਮੀਰ ਵਿਚ ਸੰਗੀਨ ਜੁਰਮ ਕਰ ਕੇ ਦਹਿਸ਼ਤ ਫੈਲਾ ਕੇ ਫਿਰੌਤੀਆਂ ਦੀ ਮੰਗ ਕਰਦੇ ਸਨ। ਆਪਸੀ ਰੰਜਿਸ਼ ਹੋਣ ਕਰ ਕੇ ਮ੍ਰਿਤਕ ਰਾਜੇਸ਼ ਡੋਗਰਾ ਨੇ ਅਪਣੀ ਦਹਿਸ਼ਤ ਫੈਲਾਉਣ ਲਈ ਬੱਕਰਾ ਗੈਂਗ ਜੰਮੂ ਦੇ ਮੁੱਖ ਮੈਂਬਰ ਦਾ ਕਤਲ ਕਰ ਦਿਤਾ ਸੀ। ਇਸ ਦਾ ਬਦਲਾ ਲੈਣ ਲਈ ਅਨਿਲ ਸਿੰਘ ਉਂਰਫ ਬਿੱਲਾ ਨੇ ਬੱਕਰਾ ਗੈਂਗ ਦੇ ਮੁਖੀ ਹੋਣ ਦੇ ਨਾਤੇ ਸਾਲ 2015 ਤੋਂ ਰਾਜੇਸ਼ ਡੋਗਰਾ ਨੂੰ ਮਾਰਨ ਲਈ ਯੋਜਨਾ ਤਿਆਰ ਕੀਤੀ ਸੀ। ਉਹ ਲਗਾਤਾਰ ਪੰਜਾਬ, ਯੂਪੀ ਅਤੇ ਉਤਰਾਖੰਡ ਦੇ ਨਾਮੀ ਗੈਂਗਸਟਰਾਂ ਨਾਲ ਸੰਪਰਕ ਵਿਚ ਸੀ ਅਤੇ ਹੁਣ ਤਕ ਇਨ੍ਹਾਂ ਵਲੋਂ ਰਾਜੇਸ਼ ਡੋਗਰਾ ਨੂੰ ਮਾਰਨ ਲਈ ਕਰੀਬ 1 ਕਰੋੜ ਰੁਪਏ ਤੋਂ ਉਪਰ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਇਸ ਗੈਂਗ ਨੇ ਜਾਅਲੀ ਪਤਾ ਤਿਆਰ ਕਰ ਕੇ ਗੱਡੀਆਂ ਅਤੇ ਅਸਲਾ ਖਰੀਦਿਆ, ਵਾਰਦਾਤ ਮਗਰੋਂ ਗੱਡੀਆਂ ਵੱਖ-ਵੱਖ ਥਾਵਾਂ ਉਤੇ ਖੜੀਆਂ ਕਰ ਕੇ ਪੀਲੀਭੀਤ ਵੱਲ ਫਰਾਰ ਹੋ ਗਏ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਨਿਲ ਸਿੰਘ ਉਰਫ ਬਿੱਲਾ ਵਾਸੀ ਜੰਮੂ-ਕਸ਼ਮੀਰ (ਪੁਲਿਸ ਵਿਚ ਡਿਸਮਿਸ ਸਿਪਾਹੀ), ਹਰਪ੍ਰੀਤ ਸਿੰਘ ਵਾਸੀ ਯੂਪੀ, ਸਤਵੀਰ ਸਿੰਘ ਉਰਫ ਬੱਬੂ ਵਾਸੀ ਯੂਪੀ, ਸੰਦੀਪ ਸਿੰਘ ਵਾਸੀ ਫਤਿਹਗੜ ਸਾਹਿਬ ਅਤੇ 5. ਸ਼ਾਮ ਲਾਲ ਵਾਸੀ ਜੰਮੂ ਅਤੇ ਕਸ਼ਮੀਰ (ਸਸਪੈਂਡ ਸਿਪਾਹੀ) ਵਜੋਂ ਹੋਈ ਹੈ। ਇਨ੍ਹਾਂ ਕੋਲੋਂ 3 ਪਿਸਤੌਲ, .32 ਬੋਰ ਰਿਵਾਲਵਰ, ਇਕ ਪੰਪ ਐਕਸ਼ਨ ਗੰਨ, 71 ਜ਼ਿੰਦਾ ਕਾਰਤੂਸ ਅਤੇ 4 ਕਾਰਾਂ ਬਰਾਮਦ ਹੋਈਆਂ ਹਨ।

(For more Punjabi news apart from 5 arrested including main accused in Rajesh Dogra murder case, stay tuned to Rozana Spokesman)

Tags: mohali

Location: India, Punjab, S.A.S. Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM
Advertisement