
ਹੋਣਗੇ ਅਗਲੇ ਕਦਮਾਂ ਬਾਰੇ ਫ਼ੈਸਲੇ
ਚੰਡੀਗੜ੍ਹ, 7 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਮੰਤਰੀ ਮੰਡਲ ਰਾਜ ਚ ਲਾਗੂ ਕਰਫ਼ਿਊ ਅਤੇ ਰਾਹਤਾਂ ਕਾਰਜਾਂ ਦੀ ਸਥਿਤੀ ਦਾ 10 ਅਪ੍ਰੈਲ ਨੂੰ ਜਾਇਜ਼ ਲਵੇਗਾ।
Captain Amrinder Singh
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਿਨ ਬਾਅਦ ਦੁਪਹਿਰ ਮੰਤਰੀ ਮੰਡਲ ਦੀ ਮੀਟਿੰਗ 3 ਵਜੇ ਸੱਦੀ ਹੈ, ਜੋ ਵੀਡੀਉ ਕਾਨਫ਼ਰੰਸ ਰਹੀ ਹੋਏਗੀ।
ਇਸ ਮੀਟਿੰਗ ਦਾ ਭਾਵ ਕੋਈਂ ਰਸਮੀ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਇਹ ਸ਼ਪਸ਼ਟ ਹੈ ਕਿ ਇਸ ਵਿਚ 14 ਅਪ੍ਰੈਲ ਤੋਂ ਬਾਅਦ ਚੁਕੇ ਜਾਣ ਵਾਲੇ ਅਗਲੇ ਕਦਮਾਂ ਦੀ ਰਣਨੀਤੀ ਤੇ ਵਿਚਾਰ ਹੋਣਗੇ। ਕਰਫ਼ਿਊ ਨੂੰ ਅਗੇ ਜਾਰੀ ਰੱਖਣ ਦੇ ਮਾਮਲੇ ਉਤੇ ਵੀ Âਸ ਮੀਟਿੰਗ ਤੋਂ ਬਾਅਦ ਸਾਰੀ ਸਥਿਤੀ ਸਾਫ਼ ਹੋਏਗੀ।