
ਅੱਜ ਹੋਵੇਗਾ ਪੋਸਟਮਾਰਟਮ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਜ਼ਹਿਲੀ ਚੀਜ਼ ਨਿਗਲਣ ਵਾਲੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਅਨੁਰਾਗ ਵਜੋਂ ਹੋਈ ਹੈ। ਅਨੁਰਾਗ ਸੱਤਵੀਂ ਕਲਾਸ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਸਲਮਾਨ ਖਾਨ ਨੇ ਖਰੀਦੀ ਨਵੀਂ ਬੁਲੇਟਪਰੂਫ ਕਾਰ
ਜਾਣਕਾਰੀ ਅਨੁਸਾਰ ਉਸ ਨੇ ਬੀਤੀ ਦਿਨੀ ਸਕੂਲ 'ਚ ਜ਼ਹਿਰ ਨਿਗਲ ਲਿਆ ਸੀ। ਅਨੁਰਾਗ ਬੀਤੀ ਰਾਤ ਤੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਅੱਜ ਅਨੁਰਾਗ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਸੂਬੇ 'ਚ ਕੋਰੋਨਾ ਦੀ ਰਫਤਾਰ ਹੋਈ ਤੇਜ਼, ਸਾਹਮਣੇ ਆਏ 159 ਨਵੇਂ ਮਾਮਲੇ