
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਪਟਿਆਲਾ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਚ ਸਥਿਤ ਨਿਊ ਮੋਤੀ ਬਾਗ ਪੈਲੇਸ ਦੇ ਨਜ਼ਦੀਕ ਰਹਿਣ ਵਾਲੀਆਂ ਮਾਂ ਤੇ ਧੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
Photo
ਇਹ ਦੋਵੇਂ ਮਾਵਾਂ ਧੀਆਂ ਬੈਂਕ ਵਿਚ ਨੌਕਰੀ ਕਰਦੀਆਂ ਹਨ ਅਤੇ ਇਹ ਪਟਿਆਲਾ ਦੀ ਗੁਰੂ ਤੇਗ ਬਹਾਦਕ ਕਲੋਨੀ ਦੀਆਂ ਰਹਿਣ ਵਾਲੀਆਂ ਹਨ। ਇਹ ਕਲੋਨੀ ਮੁੱਖ ਮੰਤਰੀ ਦੇ ਪੈਲੇਸ ਤੋਂ ਕਰੀਬ 100 ਫੁੱਟ ਦੀ ਦੂਰੀ 'ਤੇ ਸਥਿਤ ਹੈ। ਇਹਨਾਂ ਦੋ ਪੀੜਤਾਂ ਵਿਚੋਂ ਇਕ ਪੀੜਤ ਮਹਿਲਾ ਕਿਲ੍ਹਾ ਚੌਂਕ ਵਿਚ ਸਥਿਤੀ ਬੈਂਕ ਵਿਚ ਕੰਮ ਕਰਦੀ ਹੈ ਅਤੇ ਦੂਜੀ ਮੋਤੀ ਮਹਿਲ ਦੇ ਨੇੜੇ ਹੀ ਕੰਮ ਕਰਦੀ ਹੈ।
Photo
ਇਹਨਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਕਿਉਂਕਿ ਜਿੱਥੇ ਇਹ ਮਾਵਾਂ-ਧੀਆਂ ਰਹਿੰਦੀਆਂ ਹਨ, ਉੱਥੇ 37 ਲੋਕਾਂ ਦੀ ਰਿਹਾਇਸ਼ ਹੈ। ਇਲਾਕੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇੱਥੇ ਰਹਿਣ ਵਾਲਿਆਂ ਦੀ ਸਕਰੀਨਿੰਗ ਸ਼ੁਰੂ ਕੀਤੀ ਹੈ।
Photo
ਇਸ ਦੌਰਾਨ ਕਈ ਲੋਕਾਂ ਦੇ ਸੈਂਪਲ ਲੈ ਕੇ ਉਹਨਾਂ ਨੂੰ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੈਂਕ ਦੀਆਂ ਸ਼ਾਖਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।