ਗਵਾਲੀਅਰ ਦੇ ਗੁਰਦਵਾਰੇ 'ਭਾਈ ਹਰਿਦਾਸ' ਨੂੰ ਕੀਤਾ 'ਕਾਲੀ ਦੇਵੀ ਭੈਰਉ ਮੰਦਰ' 'ਚ ਤਬਦੀਲ : ਗਿ. ਜਾਚਕ
Published : May 8, 2020, 7:43 am IST
Updated : May 8, 2020, 7:43 am IST
SHARE ARTICLE
File Photo
File Photo

ਪੁਛਿਆ! ਕਿਉਂ ਚੁੱਪ ਹਨ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ?

ਕੋਟਕਪੂਰਾ, 7 ਮਈ (ਗੁਰਿੰਦਰ ਸਿੰਘ) : ਸੰਨ 1984 'ਚ ਹਿੰਦੂ ਹਜ਼ੂਮ ਵਲੋਂ ਗਵਾਲੀਅਰ ਦੇ ਇਤਿਹਾਸਕ ਅਸਥਾਨ 'ਗੁਰਦਵਾਰਾ ਭਾਈ ਹਰਿਦਾਸ' ਨੂੰ ਉਥੋਂ ਦੇ ਸੇਵਾਦਾਰ ਨੂੰ ਕਤਲ ਕਰ ਕੇ 'ਕਾਲੀ ਦੇਵੀ ਭੈਰਉ ਮੰਦਰ' 'ਚ ਬਦਲ ਦਿਤਾ ਗਿਆ ਸੀ। ਅਜਿਹੀਆਂ ਸਿੱਖ ਮਾਰੂ ਯਾਦਾਂ ਅਸੀਂ ਸਹਿਜੇ ਸਹਿਜੇ ਭੁਲਾਈ ਜਾ ਰਹੇ ਹਾਂ, ਜੋ ਸਾਡੀ ਅਣਖਹੀਨ ਗੁਲ਼ਾਮ ਮਾਨਸਿਕਤਾ ਦਾ ਪ੍ਰਗਟਾਵਾ ਹੀ ਕਹਿਆ ਜਾ ਸਕਦਾ ਹੈ। ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀਆਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਨੇ ਇਸ ਪਾਸੇ ਹੁਣ ਤਕ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ।

File photoFile photo

ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਈ-ਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਉਪਰੋਕਤ ਜਾਣਕਾਰੀ ਦਿੰਦਿਆਂ ਦਸਿਆ ਕਿ ਕਾਲੀ ਦੇਵੀ ਦਾ ਭਗਤ ਹਰੀ ਰਾਮ ਉਰਫ਼ 'ਹਰਿਦਾਸ' ਗਵਾਲੀਅਰ ਦੇ ਕਿਲੇ ਦਾ ਦਾਰੋਗਾ ਸੀ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਮਦ੍ਰਿਸ਼ਟੀ, ਸੂਰਬੀਰਤਾ ਤੇ ਸਚਿਆਰੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਗੁਰਸਿੱਖ ਬਣ ਗਿਆ। ਉਸ ਨੇ ਅਪਣੇ ਘਰ ਵਿਚਲੀ ਕਾਲੀ ਦੇਵੀ ਦੀ ਮੂਰਤੀ ਨੂੰ ਪੂਜਾ ਸਥਲ ਤੋਂ ਚੁੱਕ ਕੇ ਸੁੱਟਣ ਦੀ ਥਾਂ ਉਸ ਨੂੰ ਬੁੱਤ ਤਰਾਸ਼ੀ ਦੀ ਇੱਕ ਵਧੀਆ ਕਲਾਕ੍ਰਿਤੀ ਜਾਣਦਿਆਂ ਦੀਵਾਰ 'ਚ ਚਿਣ ਦਿਤਾ ਸੀ।

File photoFile photo

ਭੱਟ ਵਹੀਆਂ ਮੁਤਾਬਕ ਜਦੋਂ ਛੇਵੇਂ ਸਤਿਗੁਰੂ 52 ਹਿੰਦੂ ਰਾਜਿਆਂ ਸਮੇਤ ਕਿਲੇ 'ਚੋਂ ਰਿਹਾਅ ਹੋ ਕੇ 'ਬੰਦੀਛੋੜ ਦਾਤਾ' ਅਖਵਾਏ, ਉਸ ਰਾਤ ਨੂੰ ਉਹ ਭਾਈ ਹਰਿਦਾਸ ਦੇ ਘਰ ਹੀ ਠਹਿਰੇ ਤੇ ਉਸ ਨੇ ਖੁਸ਼ੀ 'ਚ ਦੀਪਮਾਲਾ ਵੀ ਕੀਤੀ। ਇਸ ਤਰ੍ਹਾਂ ਭਾਈ ਹਰਿਦਾਸ ਦਾ ਇਤਿਹਾਸਕ ਘਰ ਗੁਰਦੁਆਰੇ 'ਚ ਬਦਲ ਗਿਆ। ਭਾਈ ਸੰਤ ਸਿੰਘ ਮਸਕੀਨ ਦੇ ਸਾਥੀ ਗਿ. ਹਰਿੰਦਰ ਸਿੰਘ ਅਲਵਰ ਤੇ ਹੋਰ ਕਈ ਗੁਰਮਤਿ ਪ੍ਰਚਾਰਕ ਇਸ ਅਸਥਾਨ ਵਿਖੇ ਗੁਰਬਾਣੀ ਵਿਚਾਰ ਵੀ ਕਰਦੇ ਰਹੇ। ਸੰਨ 1984 ਦੇ ਘੱਲੂਘਾਰੇ ਵੇਲੇ ਬਾਬਾ ਸੇਵਾ ਸਿੰਘ ਖਡੂਰ ਵਾਲਿਆਂ ਦਾ ਇੱਕ ਸਿੰਘ ਉਸ ਅਸਥਾਨ ਦੀ ਸੇਵਾ-ਸੰਭਾਲ ਕਰ ਰਿਹਾ ਸੀ,

File photoFile photo

ਜਿੰਨ੍ਹਾਂ ਨੇ ਗੁਰਦੁਆਰੇ ਦੀ ਕਾਰਸੇਵਾ ਕਰਦਿਆਂ ਪਿਛਵਾੜੇ ਦੀ ਥਾਂ ਖਰੀਦ ਕੇ ਚਾਰਦੀਵਾਰੀ ਵੀ ਕੀਤੀ ਹੋਈ ਸੀ ਪਰ ਗੁੰਡਾ ਅਨਸਰਾਂ ਨੇ ਉਸ ਸੇਵਾਦਾਰ ਦਾ ਕਤਲ ਕਰਕੇ ਗੁਰਦੁਆਰੇ ਦੇ ਗੇਟ 'ਤੇ 'ਸ੍ਰੀ ਕਾਲੀ ਦੇਵੀ ਭੈਰਉ ਜੀ ਮੰਦਰ' ਲਿਖ ਦਿਤਾ। ਬਾਬਾ ਸੇਵਾ ਸਿੰਘ ਹੁਰਾਂ ਨੇ ਇਸ ਨਜਾਇਜ਼ ਕਬਜੇ ਪ੍ਰਤੀ ਕਈ ਸਾਲ ਕਾਨੂੰਨੀ ਲੜਾਈ ਵੀ ਲੜੀ ਅਤੇ ਕੇਂਦਰ ਦੇ ਸਿੱਖ ਮੰਤਰੀਆਂ ਤੱਕ ਪਹੁੰਚ ਵੀ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਸੰਨ 2013 'ਚ ਜਥੇਦਾਰ ਗਿਆਨੀ ਕੇਵਲ ਸਿੰਘ, ਦਾਸ (ਜਾਚਕ) ਤੇ ਭਾਈ ਦਲਜੀਤ ਸਿੰਘ ਨਿਓਡਾ ਵਿਸ਼ੇਸ਼ ਤੌਰ 'ਤੇ ਉਥੇ ਪਹੁੰਚੇ, ਉਥੋਂ ਦੀ ਸਿੰਘ ਸਭਾ 'ਤੇ ਕਾਰਸੇਵਾ ਦੇ ਸਿੰਘਾਂ ਤੋਂ ਸਾਰੀ ਗੱਲਬਾਤ ਸੁਣੀ,

SGPC SGPC

ਉਸ ਅਸਥਾਨ ਦੀ ਯਾਤਰਾ ਵੀ ਕੀਤੀ। ਪੁਜਾਰੀ ਪੰਡਤ ਨੂੰ ਵੀ ਮਿਲੇ। ਵਾਪਸੀ ਉਪਰੰਤ ਜਥੇਦਾਰ ਨੇ ਇਹ ਸਾਰੀ ਰੀਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਐਸੇ ਇਤਿਹਾਸਕ ਗੁਰਸਥਾਨਾਂ ਨੂੰ ਅਜ਼ਾਦ ਕਰਵਾਉਣ 'ਤੇ ਨਵ-ਉਸਾਰੀ ਲਈ ਮਿਲ ਕੇ ਵੱਡਾ ਹੰਭਲਾ ਮਾਰਨ। ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਜੇ ਹਿੰਦੂਆਂ ਵਲੋਂ ਮਿਥਿਹਾਸ ਦੇ ਸਹਾਰੇ ਸੈਂਕੜੇ ਸਾਲਾ ਪਿੱਛੋਂ ਇਕ ਬਾਬਰੀ ਮਸਜਦ ਨੂੰ ਕਾਨੂੰਨਨ 'ਰਾਮ ਮੰਦਰ' 'ਚ ਬਦਲਿਆ ਜਾ ਸਕਦਾ ਹੈ ਤਾਂ ਜਿਉਂਦੇ-ਜਾਗਦੇ ਇਤਿਹਾਸ ਦੇ ਸਹਾਰੇ ਧੱਕੇ ਨਾਲ ਬਣਾਏ ਮੰਦਰਾਂ ਨੂੰ ਗੁਰਦੁਆਰਿਆਂ 'ਚ ਕਿਉਂ ਨਹੀਂ ਬਦਲਿਆ ਜਾ ਸਕਦਾ?
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement