
ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਜੋ ਟਰਾਂਸਪੋਰਟ ਦਾ ਕੰਮ ਕਰਦਾ ਸੀ, ਦਾ ਕੋਲਕਾਤਾ 'ਚ ਕਤਲ ਕਰ ਦਿਤਾ ਤੇ ਉੜੀਸਾ ਵਿਚ
ਮੋਗਾ, 7 ਮਈ (ਅਮਜਦ ਖਾਨ): ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਜੋ ਟਰਾਂਸਪੋਰਟ ਦਾ ਕੰਮ ਕਰਦਾ ਸੀ, ਦਾ ਕੋਲਕਾਤਾ 'ਚ ਕਤਲ ਕਰ ਦਿਤਾ ਤੇ ਉੜੀਸਾ ਵਿਚ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਪਰਵਾਰਕ ਮੈਂਬਰਾਂ ਨੇ ਕੰਡਕਟਰ 'ਤੇ ਹਤਿਆ ਦੇ ਦੋਸ਼ ਲਾਏ ਹਨ। ਪਰਵਾਰਕ ਮੈਂਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਮਮਤਾ ਬੈਨਰਜੀ ਸਰਕਾਰ ਨਾਲ ਗੱਲਬਾਤ ਕਰ ਕੇ ਕਾਤਲ ਨੂੰ ਸਜ਼ਾ ਦਿਲਵਾਉਣ।
ਅੱਜ ਮੋਗੇ ਦੇ ਪਿੰਡ ਭਲੂਰ ਵਿਖੇ ਮ੍ਰਿਤਕ ਸੁਖਮੰਦਰ ਦੇ ਪਰਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦਸਿਆ ਕਿ ਸੁਖਮੰਦਰ ਸਿੰਘ ਉੜੀਸਾ ਵਿਚ ਹੀ ਮੰਗਿਆ ਹੋਇਆ ਸੀ ਤੇ ਉਹ ਅਪਣੇ ਸਹੁਰੇ ਪਰਵਾਰ ਨਾਲ ਮਿਲ ਕੇ 3 ਮਈ ਨੂੰ ਸ਼ਾਮ ਨੂੰ ਪਿਆਜ਼ ਦੀ ਗੱਡੀ ਭਰ ਕੇ ਕੋਲਕਾਤਾ ਲਈ ਰਵਾਨਾ ਹੋਇਆ ਸੀ। ਉਸ ਨੇ ਰਾਤ 12 ਵਜੇ ਦੇ ਕਰੀਬ ਅਪਣੀ ਮੰਗੇਤਰ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਸ ਨੂੰ ਹੁਣ ਨੀਂਦ ਆ ਰਹੀ ਹੈ, ਉਹ ਸਵੇਰੇ ਗੱਲ ਕਰੇਗਾ। ਇਸ ਤੋਂ ਬਾਅਦ ਉਸ ਨੇ ਫ਼ੋਨ ਕੱਟ ਦਿਤਾ ਅਤੇ ਕੰਡਕਟਰ ਨੇ ਬਾਅਦ ਵਿਚ ਦਸਿਆ ਕਿ ਸੁਖਮੰਦਰ ਦੀ ਮੌਤ ਹੋ ਗਈ ਹੈ।
File photo
ਮ੍ਰਿਤਕ ਸੁਖਮੰਦਰ ਦੇ ਭਰਾ ਨੇ ਦਸਿਆ ਕਿ ਕਰਫ਼ਿਊ ਕਾਰਨ ਅਸੀਂ ਉਥੇ ਨਹੀਂ ਜਾ ਸਕੇ ਤੇ ਨਾ ਅਪਣੇ ਵੀਰ ਦਾ ਆਖਰੀ ਸਮੇਂ ਮੂੰਹ ਹੀ ਦੇਖ ਸਕੇ। ਉਸ ਦੀ ਲਾਸ਼ 4 ਮਈ ਤੋਂ ਖਰਾਬ ਹੋਣ ਲੱਗ ਗਈ ਸੀ ਜਿਸ ਕਰ ਕੇ ਸਾਡੇ ਕਹਿਣ 'ਤੇ ਸੁਖਮੰਦਰ ਦੀ ਮੰਗੇਤਰ ਪਰਵਾਰ ਜੋ ਮੇਰੇ ਸਹੁਰੇ ਪਰਵਾਰ ਨੇ ਉੜੀਸਾ 'ਚ ਸੁਖਮੰਦਰ ਦਾ ਅੰਤਮ ਸਸਕਾਰ ਬੀਤੇ ਦਿਨੀਂ ਕਰ ਦਿਤਾ।
ਅਸੀਂ ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ ਕਿ ਉਹ ਮਮਤਾ ਬੈਨਰਜੀ ਦੀ ਸਰਕਾਰ ਨਾਲ ਸੰਪਰਕ ਕਰਨ ਤੇ ਇਸ ਮਾਮਲੇ ਵਿਚ ਕੰਡਕਟਰ ਨੂੰ ਪੁਲਿਸ ਹਿਰਾਸਤ ਵਿਚ ਲੈ ਕੇ ਇਸ ਕਤਲ ਦੀ ਸਚਾਈ ਸਾਹਮਣੇ ਲਿਆਉਣ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਮ੍ਰਿਤਕ ਸੁਖਮੰਦਰ ਸਿੰਘ ਦੇ ਵੱਡੇ ਭਰਾ ਦੀ ਮੌਤ ਵੀ ਪਹਿਲਾਂ ਕੋਲਕਾਤਾ 'ਚ ਹੀ ਹੋਈ ਸੀ। 8-9 ਮਹੀਨੇ ਪਹਿਲਾਂ ਹੀ ਉਹ ਕੋਲਕਾਤਾ ਗਿਆ ਸੀ ਤੇ ਕਰਫ਼ਿਊ ਤੋਂ ਬਾਅਦ ਉਸ ਨੇ ਪੰਜਾਬ ਅਪਣੇ ਪਿੰਡ ਆਉਣਾ ਸੀ ਤੇ ਉਸ ਦਾ ਵਿਆਹ ਹੋਣਾ ਸੀ।