ਬਾਹਰੀ ਸੂਬਿਆਂ ਤੋਂ ਪੰਜਾਬ ਪਰਤੇ ਕੰਬਾਈਨ ਚਾਲਕਾਂ ਦੇ ਲਏ ਨਮੂਨੇ
Published : May 8, 2020, 9:51 am IST
Updated : May 8, 2020, 9:51 am IST
SHARE ARTICLE
File Photo
File Photo

ਬਾਹਰੀ ਸੂਬਿਆਂ ਤੋਂ ਪੰਜਾਬ ਪਰਤੇ ਮਜ਼ਦੂਰਾਂ ਸਮੇਤ ਮਸ਼ੀਨ ਚਾਲਕਾਂ ਦੇ ਨਮੂਨੇ ਲੈਣ ਲਈ ਪਿੰਡ ਬੇਹੜਾ ਵਿਚ ਕੈਂਪ ਲਗਾਇਆ।

ਡੇਰਾਬੱਸੀ, 7 ਮਈ (ਗੁਰਜੀਤ ਈਸਾਪੁਰ) : ਬਾਹਰੀ ਸੂਬਿਆਂ ਤੋਂ ਪੰਜਾਬ ਪਰਤੇ ਮਜ਼ਦੂਰਾਂ ਸਮੇਤ ਮਸ਼ੀਨ ਚਾਲਕਾਂ ਦੇ ਨਮੂਨੇ ਲੈਣ ਲਈ ਪਿੰਡ ਬੇਹੜਾ ਵਿਚ ਕੈਂਪ ਲਗਾਇਆ। ਇਸ ਵਿਚ ਬਾਹਰੀ ਸੂਬਿਆਂ ਤੋਂ ਪਰਤੇ 37 ਵਿਅਕਤੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਕਵਾਰੰਟਾਈਨ ਕੀਤਾ ਗਿਆ। ਲਾਕਡਾਊਨ ਦੌਰਾਨ ਪੰਜਾਬ ਤੋਂ ਇਹ ਚਾਲਕ ਅਤੇ ਮਜ਼ਦੂਰ ਕਣਕ ਦੀ ਕਟਾਈ ਲਈ ਮੱਧ ਪ੍ਰਦੇਸ਼,  ਉੱਤਰਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਤਕ ਕੰਬਾਈਨ ਮਸ਼ੀਨ ਲੈ ਕੇ ਮਹੀਨੇ ਭਰ ਤੋਂ ਗਏ ਹੋਏ ਸਨ।

File photoFile photo

ਜ਼ਿਲ੍ਹਾ ਮੋਹਾਲੀ ਦੇ ਡੇਰਾਬੱਸੀ ਹਲਕੇ ਅਧੀਨ ਹਰਿਆਣੇ ਦੀ ਹੱਦ ਨਾਲ ਲਗਦੇ ਪਿੰਡ ਬੇਹੜਾ ਵਿਚ ਡਾ. ਚੀਮਾ ਅਤੇ ਡਾ. ਵਿਕ੍ਰਾਂਤ ਦੀ ਅਗਵਾਈ ਵਿਚ ਸਿਹਤ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਕੈਂਪ ਲਗਾਇਆ ਹੋਇਆ ਹੈ। ਨੋਡਲ ਅਫ਼ਸਰ ਡਾ ਵਿਕ੍ਰਾਂਤ ਨੇ ਦਸਿਆ ਕਿ ਪੰਜਾਬ ਪਰਤੇ 48 ਵਿਅਕਤੀਆਂ ਦੀ ਸੂਚੀ ਉਨ੍ਹਾਂ ਨੂੰ ਪ੍ਰਾਪਤ ਹੋਈ ਸੀ। ਇਹਨਾਂ ਵਿਚੋਂ ਬੁਧਵਾਰ ਨੂੰ 12 ਵਿਅਕਤੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਆਇਸੋਲੇਸ਼ਨ ਕੇਂਦਰ, ਸੈਕਟਰ 70 ਮੋਹਾਲੀ ਭੇਜਿਆ ਗਿਆ ਹੈ ਜਦਕਿ 25 ਵਿਅਕਤੀਆਂ ਦੇ ਸੈਂਪਲ ਅੱਜ ਵੀਰਵਾਰ ਨੂੰ ਲਏ ਗਏ। 

ਇਨ੍ਹਾਂ ਨੂੰ ਇਨ੍ਹਾਂ ਦੇ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਿਸਟ ਵਿੱਚ 11 ਵਿਅਕਤੀ ਪੰਜਾਬ ਦੀ ਹੱਦ ਵਿੱਚ ਕੰਮ ਵਿੱਚ ਲੱਗੇ ਹੋਣ  ਦੇ ਕਾਰਨ ਉਨ੍ਹਾਂ ਦੇ ਟੈਸਟ ਨਹੀਂ ਲਏ ਗਏ।  ਉਨ੍ਹਾਂ ਦਸਿਆ ਕਿ ਕਈ ਲੋਕ ਤਾਂ 1500 ਕਿਮੀ ਦੂਰ ਤਕ ਮਸ਼ੀਨ ਲੈ ਕੇ ਕਟਾਈ ਲਈ ਗਏ ਹੋਏ ਸਨ। ਇਹਨਾਂ ਦੀ ਮਸ਼ੀਨਾਂ ਨੂੰ ਵੀ ਸੈਨੀਟਾਇਜ਼ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement