Jalandhar News : ਜਲੰਧਰ 'ਚ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

By : BALJINDERK

Published : May 8, 2024, 5:21 pm IST
Updated : May 8, 2024, 5:21 pm IST
SHARE ARTICLE
ਪੁਲਿਸ ਟੀਮਾਂ ਕਾਰਵਾਈ ਲਈ ਪਹੁੰਚੀਆਂ
ਪੁਲਿਸ ਟੀਮਾਂ ਕਾਰਵਾਈ ਲਈ ਪਹੁੰਚੀਆਂ

Jalandhar News :ਮੁਲਜ਼ਮ ਸ਼ਹਿਰ ਦੇ ਤੰਗ ਇਲਾਕੇ 'ਚੋਂ ਚਲਾ ਰਹੇ ਸੀ ਨਸ਼ੇ ਦਾ ਨੈੱਟਵਰਕ

Jalandhar News : ਜਲੰਧਰ ’ਚ 4 ਥਾਣਿਆਂ ਅਤੇ ਸਪੈਸ਼ਲ ਸੈੱਲ ਦੀ ਟੀਮ ਨੇ ਭਾਰਗਵ ਕੈਂਪ ’ਚ ਛਾਪਾ ਮਾਰ ਕੇ ਤਿੰਨ ਮੁਲਜ਼ਮਾਂ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਰਿੰਦਰ ਕੁਮਾਰ, ਰੋਹਿਤ ਅਤੇ ਜਤਿੰਦਰ ਵਾਸੀ ਭਾਰਗਵ ਕੈਂਪ ਗਰਾਊਂਡ ਵਜੋਂ ਹੋਈ ਹੈ। ਪੁਲਿਸ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਭਾਰਗਵ ਕੈਂਪ ਥਾਣੇ ਲੈ ਆਈ। ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਕਤ ਮੁਲਜ਼ਮ ਇੰਨੀ ਵੱਡੀ ਮਾਤਰਾ ’ਚ ਹੈਰੋਇਨ ਕਿੱਥੋਂ ਲੈ ਕੇ ਆਏ ਸਨ ਅਤੇ ਕਿਸ ਨੂੰ ਦੇਣੀ ਸੀ।

ਇਹ ਵੀ ਪੜੋ:Abohar News : ਅਬੋਹਰ ਨਹਿਰ ’ਚ ਮਿਲੀ 3 ਬੱਚਿਆਂ ਦੇ ਪਿਤਾ ਦੀ ਲਾਸ਼

ਇਸ ਮੌਕੇ ਏ.ਡੀ.ਸੀ.ਪੀ ਅਦਿੱਤਿਆ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹਨ। ਮੁਲਜ਼ਮ ਆਪਣੇ ਘਰ ’ਚ ਹਨ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਿਆਂ ਦੀ ਪੁਲਿਸ ਨੂੰ ਇਕੱਠਾ ਕਰ ਲਿਆ। ਪੁਲਿਸ ਨੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਲਦੀ ਹੀ ਐਨਡੀਪੀਐਸ ਐਕਟ ਦੇ ਤਹਿਤ ਸਾਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਵੇਗੀ।

ਇਹ ਵੀ ਪੜੋ:Chandigarh news : ਚੰਡੀਗੜ੍ਹ ਦੇ ਇੱਕ ਹੋਟਲ 'ਚ ਭਿਆਨਕ ਅੱਗ ਲੱਗਣ ਨਾਲ ਮਚੀ ਹਫ਼ੜੀ-ਦਫੜੀ 

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਜਿਸ ਇਲਾਕੇ ’ਚ ਛਾਪੇਮਾਰੀ ਕੀਤੀ ਹੈ, ਉਹ ਸ਼ਹਿਰ ਦਾ ਸਭ ਤੋਂ ਤੰਗ ਇਲਾਕਾ ਹੈ। ਮੁਲਜ਼ਮਾਂ ਦਾ ਨੈੱਟਵਰਕ ਇੰਨਾ ਤਿੱਖਾ ਸੀ ਕਿ ਉਨ੍ਹਾਂ ਨੂੰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਛਾਪੇਮਾਰੀ ਦਾ ਪਤਾ ਲੱਗ ਗਿਆ। ਹਾਲਾਂਕਿ ਪੁਲਿਸ ਦੀ ਖੁਫੀਆ ਜਾਣਕਾਰੀ ਕਾਰਨ ਉਕਤ ਦੋਸ਼ੀ ਪਹਿਲਾਂ ਹੀ ਫੜੇ ਗਏ ਸਨ। ਮੁਲਜ਼ਮਾਂ ਨੇ ਘਰ ਅੰਦਰ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਛੁਪਾ ਕੇ ਰੱਖੀ ਹੋਈ ਸੀ। ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

(For more news apart from  3 drug smugglers including heroin arrested in Jalandhar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement