Amargarh News : ਨਾਇਬ ਸੈਣੀ ਦਾ ਕੀਤਾ ਜਾਵੇਗਾ ਕਾਲੀਆਂ ਝੰਡੀਆਂ ਨਾਲ ਸਵਾਗਤ: ਕਾਂਗਰਸੀ ਆਗੂ ਬੀਬੀ ਪ੍ਰਿਤਪਾਲ ਕੌਰ ਬਡਲਾ
Published : May 8, 2025, 6:38 pm IST
Updated : May 8, 2025, 6:38 pm IST
SHARE ARTICLE
 ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ
ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ

Amargarh News : ਅੱਜ ਸਿਆਸੀ ਰੈਲੀਆਂ ਦਾ ਸਮਾਂ ਨਹੀਂ ਬਲਕਿ ਫ਼ੌਜ ਨੂੰ ਸਮਰਥਨ ਦੇਣ ਦਾ ਹੈ, 11 ਮਈ ਨੂੰ ਅਮਰਗੜ੍ਹ ਵਿਖੇ ਹੋਣੀ ਹੈ ਨਾਇਬ ਸੈਣੀ ਦੀ ਰੈਲੀ 

Amargarh News in Punjabi : 11 ਮਈ ਨੂੰ ਅਮਰਗੜ੍ਹ ਦਾਣਾ ਮੰਡੀ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਰਾਜਨੀਤਿਕ ਰੈਲੀ ਕਰਨ ਆ ਰਹੇ ਹਨ ਜਿਸਦਾ ਹਲਕਾ ਅਮਰਗੜ੍ਹ ਵੱਲੋਂ ਪੂਰਨ ਵਿਰੋਧ ਕੀਤਾ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾਂ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ ਡੈਲੀਗੇਟ ਪੀਪੀਸੀਸੀ ਨੇ ਕੀਤਾ । ਬੀਬੀ ਬਡਲਾ ਨੇ ਕਿਹਾ ਕਿ ਜੋ ਅੱਜ ਦੇਸ਼ ਦੇ ਹਾਲਾਤ ਹਨ ਉਹਨਾਂ ਨੂੰ ਦੇਖਦਿਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਡੇ ਸੈਨਿਕ ਭਰਾਵਾਂ ਦਾ ਸਮਰਥਨ ਮਿਲ ਕੇ ਕਰਨਾ ਚਾਹੀਦਾ ਹੈ ਬਲਕਿ ਕਾਂਗਰਸ ਪਾਰਟੀ ਨੇ ਤਾਂ ਆਪਣੇ ਸਾਰੇ ਸਿਆਸੀ ਪ੍ਰੋਗਰਾਮਾਂ ਨੂੰ ਅੱਗੇ ਪਾ ਦਿੱਤਾ ਹੈ। ਪਰ ਪੰਜਾਬ ਦੇ ਪਾਣੀਆਂ ਤੇ ਧੱਕੇ ਨਾਲ ਆਪਣਾ ਹੱਕ ਜਤਾਉਣ ਵਾਲੇ ਨਾਇਬ ਸੈਣੀ ਜੀ ਦਾ ਅਮਰਗੜ੍ਹ ਦੀ ਧਰਤੀ ’ਤੇ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ । 

ਬੀਬੀ ਬਡਲਾ ਨੇ ਕਿਹਾ ਕਿ ਇਹ ਉਹੀ ਨਾਇਬ ਸੈਣੀ ਹਨ ਜਿਹਨਾਂ ਸੰਭੂ ਬਾਰਡਰ ’ਤੇ ਕੰਧ ਕਰ ਕੇ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ । ਸਾਡੇ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ। ਖਨੌਰੀ ਦਾ ਰਸਤਾ ਬੰਦ ਕੀਤਾ ਗਿਆ । ਜੇਕਰ ਨਾਇਬ ਸੈਣੀ ਸਾਡੇ ਪੰਜਾਬੀਆਂ ਦਾ ਰਸਤਾ ਬੰਦ ਕਰ ਸਕਦੇ ਹਨ ਤਾਂ ਪੰਜਾਬ ਦੇ ਨੌਜਵਾਨਾਂ ’ਤੇ ਕਿਸਾਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਨਾਇਬ ਸੈਣੀ ਨੂੰ ਪੰਜਾਬ ਦੀ ਧਰਤੀ ’ਤੇ ਰਾਜਨੀਤੀ ਕਰਨ ਤੋਂ ਰੋਕਣ ਚਾਹੀਦਾ ਹੈ।  

ਬੀਬੀ ਬਡਲਾ ਨੇ ਕਿਹਾ ਕਿ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਨ ਕਿ ਉਹ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਨਿਭਾਉਣ ਅਤੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਨਾਇਬ ਸੈਣੀ ਜੀ ਨੂੰ ਅਮਰਗੜ ਵਿਖੇ ਰੈਲੀ ਕਰਨ ਦੀ ਇਜਾਜ਼ਤ ਨਾ ਦੇਣ। ਬਡਲਾ ਨੇ ਕਿਹਾ ਕਿ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨੂੰ ਅਪੀਲ ਕਰਦੇ ਹਨ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਪੰਜਾਬ ਦੇ ਪਾਣੀਆਂ ਤੇ ਧੱਕਾ ਕਰਨ ਵਾਲੇ ਨਾਇਬ ਸੈਣੀ ਦਾ ਪੁਰਜ਼ੋਰ ਵਿਰੋਧ ਕਰੀਏ। ਬੀਬੀ ਬਡਲਾ ਨੇ ਕਿਹਾ ਕਿ ਹਲਕਾ ਵਿਧਾਇਕ ਗੱਜਣਮਾਜਰਾ ਜੀ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਨਾਲ ਇਸ ਰੈਲੀ ਨੂੰ ਰੋਕਣ ਸੰਬੰਧੀ ਗੱਲ ਕਰਨ । ਬੀਬੀ ਬਡਲਾ ਨੇ ਕਿਹਾ ਕਿ ਅਗਰ ਫੇਰ ਵੀ ਨਾਇਬ ਸੈਣੀ ਅਮਰਗੜ ਆਉਣਗੇ ਤਾਂ ਉਹ ਕਾਲੀਆਂ ਝੰਡੀਆਂ ਨਾਲ ਉਹਨਾਂ ਦਾ ਸਵਾਗਤ ਕਰਨਗੇ ।

 (For more news apart from  Naib Saini will be welcomed with black flags: Congress leader Bibi Pritpal Kaur Badla News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement