
ਪੰਜਾਬ ਦੇ ਪਾਣੀਆਂ ਲਈ ਲੜਾਈ ਲੜ ਰਹੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਮੁੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ...
ਅੰਮ੍ਰਿਤਸਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ) : ਪੰਜਾਬ ਦੇ ਪਾਣੀਆਂ ਲਈ ਲੜਾਈ ਲੜ ਰਹੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਮੁੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਦਿਤੀ ਹੈ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਸ਼ੂਗਰ ਮਿੱਲ ਦਾ ਪਾਣੀ ਪੀਣ ਲਈ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਇਹ ਪਾਣੀ ਪੀ ਲੈਣਗੇ ਤਾਂ ਮੈਂ ਸਾਰੀ ਜੱਦੋ ਜਹਿਦ ਛੱਡ ਦੇਵਾਂਗਾ।
Rana sugar mill
ਉਨ੍ਹਾਂ ਕਿਹਾ ਕਿ ਪਾਣੀਆਂ 'ਤੇ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ। ਇਹ ਇਕ ਸਮਾਜਕ ਮੁੱਦਾ ਹੈ, ਜਿਸ ਨਾਲ ਜਿੱਥੇ ਜੀਵ-ਜੰਤੂਆਂ ਅਤੇ ਮੱਛੀਆਂ ਦਾ ਕਾਫੀ ਨੁਕਸਾਨ ਹੋਇਆ ਹੈ, ਉੱਥੇ ਪਾਣੀ ਵੀ ਕਾਫੀ ਦੂਸ਼ਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜੇਕਰ ਪ੍ਰਦੂਸ਼ਤ ਤੇ ਜ਼ਹਿਰੀਲਾ ਪਾਣੀ ਪੀਣਗੇ ਯਕੀਨਨ ਉਹ ਕੈਂਸਰ ਤੇ ਕਾਲੇ ਪੀਲੀਏ ਵਰਗੀਆਂ ਬੀਮਾਰੀਆ ਦਾ ਸ਼ਿਕਾਰ ਹੋਣਗੇ।
Amarinder Singh
ਖਹਿਰਾ ਨੇ ਕਿਹਾ ਕਿ ਸ਼ੂਗਰ ਇੰਡਸਟਰੀ ਤੇ ਲਿਕਰ ਇੰਡਸਟਰੀ ਦੇ ਮਾਲਕ ਕੈਪਟਨ ਦੇ ਚਹੇਤੇ ਹੋਣ ਕਾਰਨ ਤੇ ਇਨ੍ਹਾਂ ਮਿੱਲਾਂ ਦੇ ਮਾਲਕਾਂ ਦੀ ਸਿਆਸਤਦਾਨਾ ਨਾਲ ਗੰਢਤੁੱਪ ਹੋਣ ਕਾਰਨ ਕੈਪਟਨ ਵਲੋਂ ਇਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਹੀ ਨਹੀਂ ਇਨ੍ਹਾਂ ਮਿੱਲਾ ਦੇ ਮਾਲਕਾਂ ਵਲੋਂ ਕੈਪਟਨ ਸਰਕਾਰ ਨੂੰ ਚੋਣ ਫ਼ੰਡ ਵੀ ਦਿਤਾ ਜਾਂਦਾ ਹੈ ਜਿਸ ਕਾਰਨ ਕੈਪਟਨ ਸਰਕਾਰ ਇਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਹੈ।