
ਕਿਹਾ, ਰਾਣਾ ਸ਼ੂਗਰ ਮਿੱਲ ਦਾ ਮੁੱਦਾ ਮੇਰਾ ਨਿਜੀ ਨਹੀਂ, ਪੀੜਤ ਗ਼ਰੀਬ ਲੋਕਾਂ ਦਾ
ਅੰਮ੍ਰਿਤਸਰ, 27 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਬਾਬਾ ਬਕਾਲਾ ਸਬ ਡਵੀਜ਼ਨ ਦੇ ਪਿੰਡ ਬੁੱਟਰ ਸਿਵੀਆਂ ਵਿਖੇ ਜੋ ਰਾਣਾ ਸ਼ੂਗਰ ਮਿੱਲ ਵਲੋਂ ਕੈਮੀਕਲ ਯੁਕਤ ਕਾਲਾ ਪਾਣੀ ਬਿਨਾਂ ਟਰੀਟ ਕੀਤੇ ਬੁੱਟਰ ਸਿਵੀਆ ਡਰੇਨ ਵਿਚ ਅਤੇ ਜ਼ਮੀਨਦੋਜ ਬੋਰਿੰਗ ਕਰ ਕੇ ਧਰਤੀ ਵਿਚ ਸੁੱਟਿਆ ਜਾ ਰਿਹਾ ਹੈ ਅਤੇ ਮਿੱਲ ਦੀਆਂ ਚਿਮਨੀਆਂ ਦੀ ਨਿਕਲ ਰਹੀ ਸੁਆਹ ਕਾਰਨ ਅਤੇ ਕਾਲੇ ਪਾਣੀ ਕਾਰਨ ਬੁੱਟਰ ਮਿਲ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਕੈਂਸਰ ਕਾਲਾ ਪੀਲੀਆ, ਅੱਖਾਂ ਦਾ ਅੰਨਾਪਨ ਲਿਵਰ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ। ਜਿਸ ਕਾਰਨ ਇਲਾਕੇ ਦੇ ਪੀੜਤ ਲੋਕ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਪਾਸ ਪਹੁੰਚ ਰਹੇ ਸਨ।
Sukhpal Khehraਇਨ੍ਹਾਂ ਪੀੜਤ ਪਿੰਡਾਂ ਵਾਲਿਆਂ ਦੇ ਸੱਦੇ 'ਤੇ ਅੱਜ ਵਿਰੋਧੀ ਧਿਰ ਦੇ ਆਗੂ ਮਿੱਲ ਵਿਚੋਂ ਡਰੇਨ ਵਿਚ ਕਾਲਾ ਪਾਣੀ ਸੁੱਟਣ ਵਾਲੇ ਮੌਕੇ 'ਤੇ ਪਹੁੰਚਣ ਜਾ ਰਹੇ ਸਨ ਜਿਸ ਨੂੰ ਰੋਕਣ ਲਈ ਰਾਣਾ ਸ਼ੂਗਰ ਮਿਲ ਦੇ ਮਾਲਕ ਅਤੇ ਪ੍ਰਬੰਧਕਾਂ ਨੇ ਖਹਿਰਾ ਸਾਹਿਬ ਦੇ ਪਹੁੰਚਣ ਵਾਲੀ ਜਗ੍ਹਾ 'ਤੇ ਕਾਫੀ ਤਾਦਾਦ ਵਿਚ ਟਰੱਕਾਂ ਵਿਚ ਗੁੰਡੇ ਅਨਸਰ ਲੋਕ ਇਕੱਠੇ ਕੀਤੇ ਹੋਏ ਸਨ ਜਿਥੇ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ।
Rana Gurjitਪੁਲਿਸ ਪ੍ਰਸ਼ਾਸਨ ਨੇ ਗੁੰਡਾ ਅਨਸਰਾਂ ਨੂੰ ਰੋਕਣ ਦੀ ਬਜਾਏ ਖਹਿਰਾ ਨੂੰ ਬਾਬਾ ਬਕਾਲਾ ਸਾਹਿਬ ਤੋਂ ਵਡਾਲੇ ਵਲ ਨੂੰ ਡਾਇਵਰਟ ਕਰ ਦਿਤਾ ਤਾਂ ਪੀੜਤ ਲੋਕ ਅਪਣਾ ਦੁੱਖੜਾ ਸਣਾਉਣ ਲਈ ਪਿੰਡ ਧਰਦਿਉ ਪਹੁੰਚ ਗਏ। ਇਸ ਮੌਕੇ ਸ੍ਰ: ਖਹਿਰਾ ਨੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਰਾਣਾ ਗੁਰਜੀਤ ਦੇ ਗੁੰਢਿਆਂ ਨਾਲ ਲੜਨ ਨਹੀਂ ਆਇਆ, ਇਹ ਪ੍ਰਦੂਸ਼ਣ ਕਾਲੇ ਪਾਣੀ ਦਾ ਮੁੱਦਾ ਕੋਈ ਖਹਿਰਾ ਜਾਂ ਪਾਰਟੀ ਦਾ ਨਿਜੀ ਮੁੱਦਾ ਨਹੀਂ, ਇਹ ਮੁੱਦਾ ਕਾਲੇ ਪਾਣੀ ਅਤੇ ਕਾਲੀ ਸੁਆਹ ਨਾਲ ਪੀੜਤ ਗ਼ਰੀਬ ਲੋਕਾਂ ਦਾ ਮੁੱਦਾ ਹੈ।
Sugar Millਇਸ ਮੌਕੇ ਆਲੇ-ਦੁਆਲੇ ਦੇ ਪੀੜਤ ਧਰਦਿਉ ਬੁੱਟਰ ਪੱਲਾ ਗੱਗੜਭਾਂਣਾ ਆਦਿ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅੰਗਰੇਜ ਸਿੰਘ ਗੱਗੜ ਭਾਣਾ, ਚਰਨਦੀਪ ਸਿੰਘ ਭਿੰਡਰ ਲਿਪ ਆਗੂ, ਦਲਬੀਰ ਸਿੰਘ ਟੌਂਗ ਆਪ ਆਗੂ, ਹਰਭਜਨ ਸਿੰਘ ਈਟੀ ਓ, ਗੁਰਦੇਵ ਸਿੰਘ ਠੱਠੀਆਂ, ਪਰਮਿੰਦਰਜੀਤ ਸਿੰਘ ਸਰਪੰਚ, ਅਮਰਜੀਤ ਸਿੰਘ ਕਾਲੇਕੇ, ਰਵਿੰਦਰ ਸਿੰਘ ਬੁਟਾਰੀ, ਗੁਰਮੀਤ ਸਿੰਘ ਪਨੇਸਰ, ਜਸਵਿੰਦਰ ਸਿੰਘ ਬਾਬਾ ਬਕਾਲਾ, ਗੁਰਪਿਆਰ ਸਿੰਘ ਮੀਆਂਵਿੰਡ, ਸੁਖਵਿੰਦਰ ਸਿੰਘ ਭੋਮਾ, ਦਲਬੀਰ ਸਿੰਘ ਟਕਾਪੁਰ, ਸ਼ਿੰਗਾਰਾ ਸਿੰਘ ਧਰਦਿਓ, ਜੀਤਾ ਧਰਦਿਓ, ਰਾਜਬੀਰ ਸਿੰਘ ਬੁੱਟਰ, ਬਲਜੀਤ ਕੌਰ ਪੱਲਾ, ਡਾ: ਬਲਦੇਵ ਸਿੰਘ ਗੱਗੜਭਾਣਾ, ਅਜੈਬ ਸਿੰਘ ਗੱਗੜਭਾਣਾ, ਅਜੈਬ ਸਿੰਘ ਗੱਗੜਭਾਣਾ, ਨਰਿੰਦਰ ਸਿੰਘ ਗੱਗੜਭਾਣਾ, ਦਵਿੰਦਰ ਸਿੰਘ ਜਸਪਾਲ, ਆਦਿ ਹਾਜ਼ਰ ਸਨ।
Rana Gurjitਰਾਣਾ ਸ਼ੂਗਰ ਪ੍ਰਾਈਵੇਟ ਲਿਮਟਿਡ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ 'ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਸੌੜੇ ਅਤੇ ਨਿਜੀ ਰੰਜ਼ਸ਼ ਕਾਰਨ ਇਸ ਦੇ ਵਿਰੁਧ ਘਟੀਆ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੰਪਨੀ ਨੇ ਖਹਿਰਾ ਨੂੰ ਚੁਨੌਤੀ ਦਿਤੀ ਕਿ ਉਸ ਵਲੋਂ ਬੀਤੇ ਕਈ ਦਿਨਾਂ ਤੋਂ ਲਾਏ ਜਾ ਰਹੇ ਦੋਸ਼ਾਂ ਵਿਚੋਂ ਉਹ ਕਿਸੇ ਇਕ ਨੂੰ ਸਾਬਤ ਕਰੇ।
ਕੰਪਨੀ ਨੇ ਸਪੱਸ਼ਟ ਕੀਤਾ ਕਿ ਇਸ ਵਲੋਂ ਵਾਤਾਵਰਣ ਮੰਤਰਾਲੇ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਅਤੇ ਕੰਪਨੀ ਵਲੋਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਲਈਆਂ ਹਨ ਅਤੇ ਸਮੇਂ-ਸਮੇਂ 'ਤੇ ਪੂਰੀ ਜਾਂਚ ਅਤੇ ਪ੍ਰੀਖਿਆ ਤੋਂ ਬਾਅਦ ਇਨ੍ਹਾਂ ਨੂੰ ਨਵਿਆਇਆ ਗਿਆ ਹੈ। ਕੰਪਨੀ ਨੇ ਇਸ ਗੱਲ ਤੋਂ ਵੀ ਪੂਰੀ ਤਰਾਂ ਇਨਕਾਰ ਕੀਤਾ ਕਿ ਇਸ ਵਲੋਂ ਕਦੇ ਵੀ ਖਹਿਰਾ ਨੂੰ ਬੁੱਟਰ ਸਿਵੀਆਂ ਵਿਖੇ ਖੰਡ ਮਿਲ ਵਿਚ ਜਾਣ ਤੋਂ ਰੋਕਿਆ ਗਿਆ ਸੀ।
Sukhpal Khehra ਕੰਪਨੀ ਦੇ ਡਾਇਰੈਕਟਰਾਂ ਵਿੱਚ ਇੱਕ ਅਤੇ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਰਾਣਾ ਵੀਰ ਪ੍ਰਤਾਪ ਸਿੰਘ ਨੇ ਖਹਿਰਾ ਵਲੋਂ ਲਾਏ ਇਨ੍ਹਾਂ ਦੋਸ਼ਾਂ ਦਾ ਕਿ ਉਸ ਨੂੰ ਖੰਡ ਮਿਲ ਵਿਚ ਜਾਣ ਤੋਂ ਰੋਕਿਆ ਗਿਆ ਸੀ ਕਿਹਾ, ਖਹਿਰਾ ਬਾਰੇ ਇਹ ਆਮ ਹੀ ਹੈ ਕਿ ਉਹ ਅਕਸਰ ਹੰਗਾਮਾ ਕਰਨ ਲਈ ਡਰਾਮਾ ਰਚਦਾ ਹੈ ਅਤੇ ਅਕਸਰ ਬਾਅਦ ਵਿਚ ਕੋਈ ਨਾ ਕੋਈ ਬਹਾਨਾ ਬਣਾ ਕੇ ਬਚਣ ਦੀ ਕੋਸ਼ਿਸ਼ ਕਰਦਾ ਹੈ।