ਫ਼ਤਿਹਵੀਰ ਦੀ ਸਲਾਮਤੀ ਲਈ ਪੂਰਾ ਦੇਸ਼ ਕਰ ਰਿਹੈ ਦੁਆਵਾਂ, ਥੋੜ੍ਹੇ ਸਮੇਂ ਬਾਅਦ ਆਵੇਗਾ ਬਾਹਰ
Published : Jun 8, 2019, 12:09 pm IST
Updated : Jun 8, 2019, 12:26 pm IST
SHARE ARTICLE
Fatehveer
Fatehveer

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ 140 ਫੁੱਟ ਦੀ ਡੂੰਘਾਈ ਵਾਲੇ ਬੋਰਵੇਲ ਵਿਚ ਗਿਰੇ 2 ਸਾਲ

ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ 140 ਫੁੱਟ ਦੀ ਡੂੰਘਾਈ ਵਾਲੇ ਬੋਰਵੇਲ ਵਿਚ ਗਿਰੇ 2 ਸਾਲ ਦੇ ਫਤਹਿਵਾਰ ਸਿੰਗ ਨੂੰ ਬਚਾਉਣ ਦੀ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ। 42 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਐਨਡੀਆਰਐਫ਼ ਡੇਰਾ ਪ੍ਰੇਮੀ ਅਤੇ ਆਰਮੀ ਬੱਚੇ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਇਸ ਵਿਚ ਬੱਚੇ ਦੀ ਸਥਿਤੀ ਨੂੰ ਕੈਮਰਿਆਂ ਦੇ ਜ਼ਰੀਏ ਲਗਾਤਾਰ ਦੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਕਿਸਾਨ ਸੁਖਵਿੰਦਰ ਸਿੰਘ ਦੇ 2 ਸਾਲਾ ਇਕਲੌਤੇ ਬੱਚੇ ਫਤਿਹਵੀਰ ਸਿੰਘ ਦੇ ਇਕ ਬੋਰਵੇਲ ਵਿਚ ਅਚਾਨਕ ਖੋਲਦੇ ਹੋਏ ਡਿੱਗ ਗਿਆ ਸੀ। ਬੱਚਾ 120 ਫੁੱਟ ਦੀ ਡੂੰਘਾਈ ਤੇ 9 ਇੰਚ ਦੇ ਪਾਇਪ ਵਿਚ ਫਸਿਆ ਹੋਇਆ ਹੈ।

Fatehveer2 Year Fatehveer Singh fell in borewell

ਡਾਕਟਰਾਂ ਦੀ ਟੀਮ ਬੱਚੇ ਨੂੰ ਜ਼ਿੰਦਗੀ ਪ੍ਰਤੀ ਪੂਰੀ ਉਮੀਦ ਰੱਖੀ ਬੈਠੇ ਹਨ। ਬੱਚੇ ਨੂੰ ਆਕਸੀਜ਼ਨ ਪਹੁੰਚਾਉਣ ਦੀ ਵਿਵਸਥਾ ਇਕ ਪਾਈਪ ਲਾਈਨ ਦੇ ਜ਼ਰੀਏ ਕੀਤੀ ਗਈ ਹੈ। ਪੂਰਾ ਦੇਸ਼ ਬੱਚੇ ਦੇ ਜੀਵਨ ਦੀ ਦੁਆ ਕਰ ਰਿਹਾ ਹੈ ਤੇ ਪੂਰਾ ਸਹਿਯੋਗ ਦੇ ਰਿਹਾ ਹੈ। ਇਸ ਮੌਕੇ ਐਸਡੀਐਮ ਸੁਨਾਮ ਮਨਜੀਤ ਕੌਰ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਤੋਂ ਲੈ ਕੇ ਘਟਨਾ ਸਥਾਨ ‘ਤੇ ਤੈਨਾਤ ਹਨ। ਡੀਸੀ ਸੰਗਰੂਰ ਘਣਸ਼ਾਮ ਥੋਰੀ ਨੇ ਕਿਹਾ ਕਿ ਜਿਵੇਂ ਹੀ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਪੂਰਾ ਪ੍ਰਾਸ਼ਨ ਘਟਨਾਸਥਾਨ ‘ਤੇ ਹਾਜ਼ਰ ਹੋ ਗਿਆ ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।

FatehveerBorewell

ਐਨਡੀਆਰਐਫ਼ ਬਠਿੰਡਾ ਨੂੰ ਬਚਾਅ ਕਾਰਜ਼ ਨੂੰ ਸੰਭਾਲ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਤੱਕ ਪਹੁੰਚ ਕੇ ਬੋਰਵੇਲ ਦੇ ਨਾਲ ਥੋੜੀ ਦੂਰੀ ‘ਤੇ ਸਮਾਂਤਰ 32 ਤੋਂ 35 ਇੰਚ ਚੋੜਾ ਬੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਤਕਨੀਕਾਂ ਨਾਲ ਬਚਾਅ ਕਾਰਜ ਨਾਲ-ਨਾਲ ਚੱਲ ਰਿਹਾ ਹੈ। ਅੱਜ ਫ਼ੌਜ ਦੀ ਅਸਾਲਟ ਇੰਜੀਨਿਅਰਿੰਗ ਰੈਜੀਮੈਂਟ ਨੇ ਵੀ ਬਚਾਅ ਕਾਰਜ ਨੂੰ ਸੰਭਾਲਿਆ ਹੈ। ਬੱਚੇ ਦੇ ਲਗਪਗ 110 ਫੁੱਟ ਦੀ ਡੂੰਘਾਈ ਤੱਕ ਫਸੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਤੇ ਬਚਾਅ ਦੇ ਯਤਨ ਕੀਤੇ ਜਾ ਰਹੇ ਹਨ।

ਐਸਐਸਪੀ ਸੰਗਰੂਰ ਤੇ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਐਨਡੀਆਰਐਫ਼ ਦੇ ਕਮਾਡੈਂਟ ਦੇ ਮੁਤਾਬਿਕ ਬੋਰਵੇੈਲ ਵਿਚ ਆਕਸੀਜਨ, ਸੀਸੀਟੀਵੀ ਕੈਮਰੇ ਤੇ ਜੇਸੀਬੀ ਦੇ ਪ੍ਰਬੰਧ ਕਰ ਦਿੱਤੇ ਗਏ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement