ਸਰਕਾਰੀ ਕੋ: ਐਡ: ਸੀਨੀਅਰ ਸੈਕੰਡਰੀ ਐੱਨ.ਟੀ.ਸੀ. ਸਕੂਲ ਦੀ ਹਾਈ ਬਰਾਂਚ ਵਿਚ 7 ਦਿਨਾ ਸਮਰ ਕੈਂਪ ਸਮਾਪਤ
Published : Jun 8, 2019, 1:15 pm IST
Updated : Jun 8, 2019, 1:17 pm IST
SHARE ARTICLE
Rajpura Gov Co Ed Senior Sec NTC 7-Day Summer Camp Finishes
Rajpura Gov Co Ed Senior Sec NTC 7-Day Summer Camp Finishes

ਸਮਰ ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਨੂੰ ਡਾ: ਸਿੰਗਲਾ ਨੇ ਵੰਡੇ ਇਨਾਮ

ਰਾਜਪੁਰਾ: ਸੀਨੀਅਰ ਸੈਕੰਡਰੀ ਐੱਨ.ਟੀ.ਸੀ. ਸਕੂਲ ਦੀ ਹਾਈ ਬ੍ਰਾਂਚ ਵਿਚ 7 ਦਿਨਾਂ ਸਮਰ ਕੈਂਪ ਸਮਾਪਤ ਹੋ ਗਿਆ ਹੈ। ਸਮਰ ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਨੂੰ ਉਹਨਾਂ ਦੀ ਸਿਰਜਣਾਤਮਕ ਤੇ ਰਚਨਾਤਮਕ ਕਿਰਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਡਾ: ਬੇਅੰਤ ਸਿੰਗਲਾ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮਰ ਕੈਂਪ ਲਗਾ ਰਹੇ ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਿਰਜਣਾਤਮਕ ਤੇ ਰਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਸਕੂਲ ਵਿਚ ਇਸ ਸਾਲ ਪਹਿਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਸੀ।

Rajpura Senior Sec NTC 7-Day Summer Camp FinishesRajpura Gov Co Ed Senior Sec NTC 7-Day Summer Camp Finishes

ਇਸ ਮੌਕੇ ਸਿੱਖਿਆ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਚਾਨੀ ਨੇ ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਬੁਲਾਰੇ ਨੇ ਦੱਸਿਆ ਕਿ ਸਕੂਲ ਵਿਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਨਾਲ਼-ਨਾਲ਼ ਸਮਰ ਕੈਂਪ ਦੇ ਦੌਰਾਨ ਵੱਖ-ਵੱਖ ਖੇਡਾਂ ਦੀ ਸਿਖਲਾਈ ਦਾ ਕੈਂਪ ਪਰਮਿੰਦਰ ਕੌਰ ਪੀ.ਟੀ.ਆਈ. ਨੇ ਬਾਖੂਬੀ ਆਯੋਜਿਤ ਕੀਤਾ। ਇਸ ਤੋਂ ਇਲਾਵਾ ਸਾਇੰਸ ਵਿਸ਼ੇ ਦੇ ਪਾਠਕ੍ਰਮ ਦੇ ਪ੍ਰਯੋਗਾਂ ਨੂੰ ਸਾਇੰਸ ਅਧਿਆਪਕਾਂ ਵਰਿੰਦਰਜੀਤ ਕੌਰ ਤੇ ਜਸਵੀਰ ਕੌਰ ਨੇ, ਗਣਿਤ ਦੀਆਂ ਕਿਰਿਆਵਾਂ ਨੂੰ ਅਲੀਸ਼ਾ ਚੌਧਰੀ ਤੇ ਚਿਤਰਾ ਸ਼ਰਮਾ ਨੇ ਖੇਡ-ਖੇਡ ਵਿੱਚ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ।

ਅੰਗਰੇਜ਼ੀ ਦੀਆਂ ਵੱਖ-ਵੱਖ ਧਾਰਨਾਵਾਂ ਨੂੰ ਅੰਗਰੇਜ਼ੀ ਅਧਿਆਪਕਾਂ ਦੀਪਕ ਸ਼ਰਮਾ ਅਤੇ ਮੌਨਿਕਾ ਜੌੜਾ ਨੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'  ਦੀਆਂ ਖੇਡ ਕਿਰਿਆਵਾਂ ਨਾਲ਼ ਕਰਵਾ ਕੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਵਿਚ ਅੰਗਰੇਜ਼ੀ ਪੜ੍ਹਣ, ਲਿਖਣ ਤੇ ਸਿੱਖਣ ਪ੍ਰਤੀ ਰੁਚੀ ਨੂੰ ਵਿਕਸਤ ਕੀਤਾ। ਵਿਦਿਆਰਥੀਆਂ ਦੀ ਮਾਨਸਿਕ ਇਕਾਗਰਤਾ ਨੂੰ ਮਜ਼ਬੂਤ ਕਰਨ ਲਈ ਸੁਨੀਤਾ ਸਿੰਗਲਾ ਤੇ ਬਲਜੀਤ ਕੌਰ ਨੇ ਯੋਗ ਅਤੇ ਆਸਣ ਦੀਆਂ ਰੋਜ਼ਾਨਾ ਕਿਰਿਆਵਾਂ ਕਰਵਾਈਆਂ।

Rajpura Senior Sec NTC 7-Day Summer Camp FinishesRajpura Gov Co Ed Senior Sec NTC 7-Day Summer Camp Finishes

ਇਸਦੇ ਨਾਲ਼ ਹੀ ਵਿਦਿਆਰਥੀਆਂ ਦੇ ਸੁਲੇਖ ਲਈ ਵਿਸ਼ੇਸ ਉਪਰਾਲੇ ਕਰਦਿਆਂ ਅੰਮ੍ਰਿਤ ਕੌਰ ਤੇ ਕਿਰਨਦੀਪ ਕੌਰ ਪੰਜਾਬੀ ਅਧਿਆਪਕਾਵਾਂ ਨੇ ਸੁੰਦਰ ਲਿਖਣ ਲਈ ਵਿਸ਼ੇਸ਼ ਤੌਰ ਤੇ ਫੱਟੀਆਂ ਦਾ ਪ੍ਰਬੰਧ ਕੀਤਾ ਅਤੇ ਅੱਖਰ ਬਣਤਰ ਅਤੇ ਹੋਰ ਮੁੱਖ ਤਕਨੀਕਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਨਵਨੀਤ ਸਿੰਘ ਨੇ ਡਰਾਇੰਗ ਦੀਆਂ ਕਿਰਿਆਵਾਂ ਵੀ ਕਰਵਾਈਆਂ।

ਵਿਦਿਆਰਥੀਆਂ ਨੂੰ ਵਿਅਰਥ ਵਸਤੂਆਂ ਤੋਂ ਸਜਾਵਟੀ ਆਇਟਮਾਂ, ਸੰਤੁਲਿਤ ਭੋਜਨ, ਖਾਣਾ ਪਰੋਸਣ ਦੇ ਢੰਗ, ਵਾਤਾਵਰਨ ਦੀ ਸੰਭਾਲ, ਭੰਗੜੇ ਅਤੇ ਗਿੱਧੇ ਦੀ ਸਿਖਲਾਈ ਵੀ ਸਮਰ ਕੈਂਪ ਵਿੱਚ ਦਿੱਤੀ ਗਈ। ਇਸ ਕੈਂਪ ਵਿਚ ਪੂਨਮ ਕੁਮਾਰੀ ਫਿਜ਼ਿਕਸ ਲੈਕਚਰਾਰ, ਵੀਨਾ ਅਰੋੜਾ ਤੇ ਜਤਿੰਦਰ ਸਿੰਘ ਬਲਾਕ ਮੈਂਟਰ ਸਾਇੰਸ ਨੇ ਸਮਰ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਹੌਸਲਾ ਵਧਾਇਆ|
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement