ਵਿਅਕਤੀ ਨੇ ਪਾੜੇ ਔਰਤ ਦੇ ਕੱਪੜੇ, ਪਰਵਾਰ ਮੈਂਬਰਾਂ ਨੇ ਲਿਆ ਬਦਲਾ, ਦੋਵਾਂ ਧਿਰਾਂ ਵਿਰੁਧ ਮਾਮਲੇ ਦਰਜ
Published : Jun 8, 2019, 6:31 pm IST
Updated : Jun 8, 2019, 6:31 pm IST
SHARE ARTICLE
Gurdaspur's Bhagva village News
Gurdaspur's Bhagva village News

ਔਰਤ ਦੇ 6 ਪਰਵਾਰ ਮੈਂਬਰਾਂ ਵਿਰੁਧ ਮਾਮਲਾ ਦਰਜ

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਭੰਗਵਾਂ ’ਚ ਇਕ ਵਿਅਕਤੀ ਵਲੋਂ ਇਕ ਔਰਤ ਦੇ ਕੱਪੜੇ ਪਾੜ ਦਿਤੇ ਗਏ, ਜਿਸ ਮਗਰੋਂ ਪੀੜਤ ਔਰਤ ਦੇ ਪਰਵਾਰ ਵਾਲਿਆਂ ਨੇ ਵੀ ਮੁਲਜ਼ਮ ਦੇ ਘਰ ਜਾ ਕੇ ਅਪਣਾ ਉਸੇ ਤਰ੍ਹਾਂ ਬਦਲਾ ਲਿਆ। ਪੁਲਿਸ ਨੇ ਦੋਵੇਂ ਪਰਵਾਰਾਂ ਦੀਆਂ ਸ਼ਿਕਾਇਤਾਂ ’ਤੇ ਮਾਮਲੇ ਦਰਜ ਕਰ ਲਏ ਹਨ। ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਜ਼ਿਲ੍ਹੇ ਦੇ ਤਿੱਬੜ ਥਾਣੇ ਅਧੀਨ ਪੈਂਦੇ ਪਿੰਡ ਭੰਗਵਾਂ ਦੀ ਇਕ 25 ਸਾਲਾਂ ਵਿਆਹੁਤਾ ਔਰਤ ਰਾਤ 9:30 ਵਜੇ ਦੇ ਲਗਭੱਗ ਅਪਣੇ ਪਤੀ ਨਾਲ ਬਾਹਰ ਖੇਤਾਂ ਵਿਚ ਗਈ ਸੀ।

Case Registered against women for filling false rape caseCase registered agasint accused

ਇਸ ਦੌਰਾਨ ਜਦੋਂ ਉਹ ਸੜਕ ਤੋਂ ਹੇਠਾਂ ਵੱਲ ਨੂੰ ਗਈ ਤਾਂ ਉਥੇ ਮੌਜੂਦ ਹਰਜੋਤ ਸਿੰਘ ਨਾਂਅ ਦੇ ਵਿਅਕਤੀ ਨੇ ਉਸ ਦੀ ਬਾਂਹ ਫੜ੍ਹ ਲਈ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਔਰਤ ਵਲੋਂ ਵਿਰੋਧ ਕਰਨ ’ਤੇ ਵਿਅਕਤੀ ਨੇ ਉਸ ਦੇ ਕੱਪੜੇ ਪਾੜ ਦਿਤੇ। ਇਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਵਿਰੁਧ 354 ਅਤੇ 354 ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਗ੍ਰਿਫ਼ਤਾਰੀ ਨਹੀਂ ਹੋਈ।

ਦੂਜੇ ਪਾਸੇ ਸਬ ਇੰਸਪੈਕਟਰ ਜਸਪਾਲ ਨੇ ਦੱਸਿਆ ਹੈ ਕਿ ਹਰਜੋਤ ਸਿੰਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਕਿਹਾ ਹੈ ਕਿ 19 ਮਈ ਨੂੰ ਰਾਤ 9:30 ਵਜੇ ਦੇ ਲਗਭੱਗ ਉਹ ਅਪਣੇ ਘਰ ਅੰਦਰ ਟ੍ਰੈਕਟਰ ਵਾੜ ਰਿਹਾ ਸੀ ਕਿ ਇੰਨੇ ਨੂੰ ਸੰਨੀ ਕੁਮਾਰ ਉਰਫ਼ ਮੰਗਾ, ਪ੍ਰਦੀਪ ਕੁਮਾਰ, ਪ੍ਰਿੰਸ, ਅਜੇ ਕੁਮਾਰ, ਸਾਮੂ ਮਸੀਹ ਤੇ ਅਯੂਬ ਮਸੀਹ ਜ਼ਬਰਦਸਤੀ ਉਸ ਦੇ ਘਰ ਦਾਖ਼ਲ ਹੋ ਗਏ ਅਤੇ ਦਸਤਿਆਂ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿਤਾ।

ਇਸ ਦੌਰਾਨ ਜਦੋਂ ਉਹ ਭੱਜ ਕੇ ਕਮਰੇ ਅੰਦਰ ਵੜ ਗਿਆ ਤਾਂ ਉਸ ਨੇ ਅਪਣੀ ਜਾਨ ਬਚਾਉਣ ਲਈ ਅੰਦਰੋਂ ਕੁੰਡਾ ਲਾ ਲਿਆ ਪਰ ਉਸ ਦੀ ਪਤਨੀ ਰੁਪਿੰਦਰ ਕੌਰ ਇਸ ਦੌਰਾਨ ਵਿਹੜੇ ਵਿਚ ਰਹਿ ਗਈ, ਜਿਸ ਨੂੰ ਪ੍ਰਦੀਪ ਸਿੰਘ ਨੇ ਧੱਕਾ ਮਾਰ ਕੇ ਹੇਠਾਂ ਸੁੱਟ ਦਿਤਾ ਤੇ ਸੰਨੀ ਕੁਮਾਰ ਨੇ ਉਸ ਦੇ ਕੰਨ ਦੀ ਵਾਲੀ ਖਿੱਚ ਕੇ ਉਸ ਦਾ ਕੰਨ ਪਾੜ ਦਿਤਾ। ਅਜੇ ਕੁਮਾਰ ਨੇ ਘਰ ਵਿਚ ਖੜ੍ਹੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ-58-ਐਫ਼-2114 ਦਾਤਰ ਮਾਰ ਕੇ ਤੋੜ ਦਿਤਾ।

ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ 6 ਵਿਅਕਤੀਆਂ ਨੂੰ ਪਰਚੇ ਵਿਚ ਨਾਮਜ਼ਦ ਕੀਤਾ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement