ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋ ਦਾ ਹੋ ਰਿਹੈ ਸ਼ੋਸ਼ਣ
Published : Jun 8, 2019, 3:44 pm IST
Updated : Jun 8, 2019, 3:44 pm IST
SHARE ARTICLE
Nanded Sahib
Nanded Sahib

ਸੱਚ ਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦਾ ਤਤਕਾਲ...

ਬਾਬਾ ਬਕਾਲਾ ਸਾਹਿਬ: ਸੱਚ ਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦਾ ਤਤਕਾਲ ਕੋਟੇ ਤਹਿਤ ਇਨ੍ਹਾਂ ਸ਼ਰਧਾਲੂਆਂ ਤੋਂ ਵਾਧੂ ਕਮਾਈ ਕੀਤੀ ਜਾ ਰਹੀ ਹੈ ਅਤੇ ਦੇਖਣ ਵਿਚ ਆਇਆ ਹੈ ਕਿ ਇਸ ਰੇਲ ਗੱਡੀ ਲਈ ਤਤਕਾਲ ਸੇਵਾ ਸਿਰਫ਼ 2 ਮਿੰਟਾਂ ਲਈ ਹੀ ਹੁੰਦੀ ਹੈ ਅਤੇ ਉਸ ਤੋਂ ਤੁਰੰਤ ਬਾਅਦ ਵੇਟਿੰਗ ਲਿਸਟ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਫ਼ਾਇਦਾ ਰੇਲਵੇ ਵਿਭਾਗ ਦੇ ਕਈ ਕਰਮਚਾਰੀ ਨਿੱਜੀ ਤੌਰ ‘ਤੇ ਲੈ ਰਹੇ ਹਨ।

Indian Railways Indian Railways

ਬਿਆਸ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਉਪਰੰਤ ਦੇਖਿਆ ਗਿਆ ਕਿ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਵਾਲੇ ਯਾਤਰੀ ਸਵੇਰ ਤੋਂ ਤਤਕਾਲੀ ਟਿਕਟਾਂ ਬੁੱਕ ਕਰਵਾਉਣ ਲਈ ਰਾਤ ਤੋਂ ਹੀ ਬੁਕਿੰਗ ਆਫ਼ਿਸ ਦੇ ਸਾਹਮਣੇ ਬੈਠ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਵਾਰੀ ਪਹਿਲਾਂ ਆ ਸਕੇ। ਸ਼ਰਧਾਲੂਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਬਿਆਸ ਬੁਕਿੰਗ ਕਾਊਂਟਰ ‘ਤੇ ਤਾਇਨਾਤ ਡਿਊਟੀ ਕਰਮਚਾਰੀ ਅਜਿਹੇ ਸ਼ਰਧਾਲੂਆਂ ਦੀ ਟਿਕਟ ਨੂੰ ਪਹਿਲ ਦੇ ਆਧਾਰ ‘ਤਾ ਬੁੱਕ ਕਰਨ ਲਈ 1 ਹਜ਼ਾਰ ਰੁਪਏ ਪ੍ਰਤੀ ਟਿਕਟ ਲੈ ਰਿਹਾ ਹੈ ਅਤੇ ਬੂਕਿੰਗ ਫਾਰਮ ‘ਤੇ ਰਾਤ ਸਮੇਂ ਹੀ ਅਣਅਧਿਕਾਰਤ ਤੌਰ ‘ਤੇ ਨੰਬਰਿੰਗ ਕੀਤੀ ਜਾਂਦੀ ਹੈ।

Indian Railways Indian Railways

ਜਦਕਿ ਤਤਕਾਲ ਟਿਕਟ ਦਾ ਟਾਇਮ ਸਵੇਰੇ 10 ਵਜੇ ਹੁੰਦਾ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਅਪਸ਼ਬਦ ਵੀ ਬੋਲੇ ਜਾਂਦੇ ਹਨ। ਇਸ ਸਬੰਧੀ ਜਦੋਂ ਉਕਤ ਕਲਰਕ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨੁਕਾਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਜਾਣ ਲਈ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਇਕ ਹੀ ਰੇਲ ਗੱਡੀ ਚਲਦੀ ਹੈ ਤੇ ਲੋਕਾਂ ਵੱਲੋਂ 4 ਮਹੀਨੇ ਪਹਿਲਾਂ ਹੀ ਇਸ ਦੀ ਬੂਕਿੰਗ ਕਰਵਾ ਦਿੱਤਾ ਜਾਂਦੀ ਹੈ,ਜਦਕਿ ਚਾਹੀਦਾ ਇਹ ਹੈ ਕਿ ਸ਼ਰਧਾਲੂਆਂ ਨੂੰ ਅਪਸ਼ਬਦ ਵੀ ਬੋਲੇ ਜਾਂਦੇ ਹਨ। ਇਸ ਸਬੰਧੀ ਜਦੋਂ ਉਕਤ ਕਲਰਕ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨੁਕਾਰ ਦਿੱਤਾ।

ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਜਾਣਾ ਲਈ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਇਕ ਹੀ ਰੇਲ ਗੱਡੀ ਚਲਦੀ ਹੈ ਤੇ ਲੋਕਾਂ ਵੱਲੋਂ 4 ਮਹੀਨੇ ਪਹਿਲਾਂ ਇਸ ਹੀ ਇਸ ਦੀ ਬੁਕਿੰਗ ਕਰਵਾ ਦਿੱਤੀ ਜਾਂਦੀ ਹੈ, ਜਦਕਿ ਚਾਹੀਦਾ ਹੈ ਕਿ ਸ਼ਰਧਾਲੂ ਜਦ ਵੀ ਚਾਹੁਣ ਅਪਣੇ ਘਰੇਲੂ ਹਾਲਾਤ ਅਨੁਸਾਰ ਜਾ ਸਕਦੇ ਹੋਣ ਪਰ ਅਜਿਹਾ ਨਹੀਂ ਹੋ ਰਿਹਾ। ਸੰਗਤਾਂ ਦੀ ਇਸ ਮੁਸ਼ਕਿਲ ਪ੍ਰਤੀ ਰੇਲਵੇ ਵਿਭਾਗ ਸੰਜੀਦਾ ਨਹੀਂ ਹੈ। ਲੋਕਾਂ ਦੀ ਇਸ ਵੀ ਮੰਗ ਹੈ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦੈ ਕਿ ਉਹ ਭਾਰਤ ਸਰਕਾਰ ਅਤੇ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਕੇ ਸੰਗਤਾਂ ਦੀ ਆਸਥਾ ਨੂੰ ਮੁੱਖ ਰੱਖਦਿਆਂ ਇਕ ਹੋਰ ਰੇਲ ਚਲਾਉਣ ਦੀ ਮੰਗ ਕਰਨ ਜਾਂ ਪਹਿਲਾਂ ਤੋਂ ਹੀ ਚੱਲ ਰਹੀ ਗੱਡੀ ਨਾਲ ਹੋਰ ਡੱਬਿਆਂ ਦਾ ਵਾਧਾ ਕੀਤਾ ਜਾਵੇ।

ਛੁੱਟੀਆਂ ਦੇ ਦਿਨਾਂ ਵਿਚ ਸਪੈਸ਼ਲ ਟਰੇਨਾਂ ਚਲਾਉਣ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਪੰਜਾਬੀਆਂ ਦੀ ਭਾਵਨਾ ਤੇ ਆਸਥਾ ਇਸ ਪਵਿੱਤਰ ਅਸਥਾਨ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਸ਼ਿਰਡੀ ਸਾਂਈ ਮੰਦਰ ਅਤੇ ਸ਼੍ਰੀ ਸ਼ਨੀ ਮੰਦਰ (ਸ਼ਿਗਨਾਪੁਰ) ਵੀ ਇਸ ਮਾਰਗ ‘ਤੇ ਹਨ, ਉਥੇ ਵੀ ਬਹੁਤ ਸਾਰੇ ਸ਼ਰਧਾਲੂ ਇਸੇ ਗੱਡੀ ਰਾਹੀਂ ਆਉਂਦੇ ਜਾਂਦੇ ਹਨ।      

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement