
ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿਚ ਡਿਗੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ।
ਸੰਗਰੂਰ: ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿਚ ਡਿਗੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਗਭਗ ਇਕ ਘੰਟਾ ਪਹਿਲਾਂ ਫਤਿਹਵੀਰ ਸਿੰਘ ਨੇ ਹਿਲਜੁਲ ਕੀਤੀ ਸੀ। ਜਿਸ ਕਾਰਨ ਉਸ ਦੇ ਸਹੀ ਸਲਾਮਤ ਹੋਣ ਦੀ ਆਸ ਬੱਝ ਗਈ ਹੈ। ਪੂਰੀ ਰਾਤ ਐਨਡੀਆਰਐਫ ਦੀ ਟੀਮ ਬੱਚੇ ਨੂੰ ਕੱਢਣ ਵਿਚ ਲੱਗੀ ਹੋਈ।
ਮੌਕੇ 'ਤੇ ਐਨਡੀਆਰਐਫ ਦੀ ਟੀਮ ਤੋਂ ਇਲਾਵਾ ਪ੍ਰਬੰਧਕੀ ਅਧਿਕਾਰੀ ਅਤੇ ਪੰਜਾਬ ਪੁਲਿਸ ਵੀ ਜੁਟੀ ਹੋਈ ਹੈ। ਦੱਸ ਦਈਏ ਕਿ ਸ਼ਨੀਵਾਰ ਸਵੇਰੇ ਪੰਜ ਕੁ ਵਜੇ ਫ਼ਤਹਿਵੀਰ ਦਾ ਸਿਰ ਹਿੱਲਣ ਦੀਆਂ ਤਸਵੀਰਾਂ ਨਜ਼ਰ ਆਈਆਂ ਹਨ। ਪਿੰਡ ਭਗਵਾਨਪੁਰਾ ਦਾ ਫ਼ਤਹਿਵੀਰ ਪਿਛਲੇ 40 ਘੰਟਿਆਂ ਤੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਹਾਲੇ ਤਕ ਉਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ।
ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਫ਼ਤਹਿ ਦੇ ਸਾਹ ਹਾਲੇ ਵੀ ਜਾਰੀ ਹਨ।150 ਫੁੱਟ ਡੂੰਘੇ ਬੋਰ ਦੇ ਬਰਾਬਰ ਤਕਰੀਬਨ 80 ਤੋਂ 90 ਫੁੱਟ ਤਕ ਦਾ ਬੋਰ ਹੇਠਾਂ ਉੱਤਰਨ ਲਈ ਪੁੱਟਿਆ ਜਾ ਚੁੱਕਾ ਹੈ।