
ਲੋਕਾਂ ਨੂੰ ਦਬਾ ਕੇ ਰੱਖਣ ਵਾਲੀਆਂ ਤਾਕਤਾਂ ਦੀ ਦੇਣ ਲੱਗਦਾ ਹੈ Corona
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ ਪਰ ਅਜਿਹੇ ਹਲਾਤਾਂ ਵਿਚ ਅਸਲ ਤਸਵੀਰ ਕੀ ਹੈ ਕਿ ਇਸ ਪਿੱਛੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਾਂ ਮੈਡੀਕਲ ਮਾਫੀਆ ਕੰਮ ਕਰ ਰਿਹਾ ਹੈ, ਜਾਂ ਚੀਨ ਦਾ ਹੱਥ ਹੈ ਜਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਇਹਨਾਂ ਸਾਰੀਆਂ ਤੇ ਸਪੋਕਸਮੈਨ ਟੀਮ ਵੱਲੋਂ ਡਾ. ਪਿਆਰਾ ਲਾਲ ਗਰਗ ਨਾਲ ਰਾਬਤਾ ਕਾਇਮ ਕੀਤਾ ਗਿਆ।
Dr.Pyara Lal Garg
ਇਸ ਸਬੰਧੀ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਖੁੱਲ੍ਹ ਕੇ ਦਿੱਤੇ ਹਨ। ਉਹਨਾਂ ਦਸਿਆ ਕਿ ਇਸ ਮਹਾਂਮਾਰੀ ਨੂੰ ਕਈ ਲੋਕ ਤਾਂ ਕੁੱਝ ਵੀ ਨਹੀਂ ਸਮਝਦੇ, ਕੁੱਝ ਇਸ ਤੋਂ ਡਰ ਰਹੇ ਹਨ ਕਿ ਉਹਨਾਂ ਦੀ ਜਾਨ ਖਤਰੇ ਵਿਚ ਹੈ ਤੇ ਤੀਜੇ ਉਹ ਲੋਕ ਹਨ ਜੋ ਕਹਿੰਦੇ ਹਨ ਕਿ ਇਹ ਤਾਂ ਬਣਾਇਆ ਗਿਆ ਵਾਇਰਸ ਹੈ, ਇਸ ਨੂੰ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ ਹੈ।
Corona Virus
ਇਸ ਮਹਾਂਮਾਰੀ ਦੇ ਚਲਦੇ ਲੋਕਾਂ ਵਿਚ ਇਹ ਮਾਹੌਲ ਬਣਾਇਆ ਗਿਆ ਹੈ ਜਿਵੇਂ ਤਬਲੀਗੀਆਂ ਬਾਰੇ ਕਿਹਾ ਜਾ ਰਿਹਾ ਸੀ ਜਾਂ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਬਾਰੇ ਬਣਾਇਆ ਗਿਆ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਸੀ। ਇਹ ਸਾਰਾ ਮਾਹੌਲ ਕਿਸੇ ਏਮ ਨਾਲ ਬਣਾਇਆ ਗਿਆ ਸੀ। ਹੁਣ ਇਹ ਏਮ ਬਣਾਇਆ ਗਿਆ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਤੋਂ ਫੈਲਾਇਆ ਗਿਆ ਹੈ।
Dr.Pyara Lal Garg
18 ਅਕਤੂਬਰ 2019 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਜੋਹਨ ਹੋਪਕਿਨਸ ਹਸਪਤਾਲ ਇੰਸਟੀਚਿਊਟ ਜਿਹੜੀ ਕਿ ਸਾਰੀ ਸਿਟੀਜ਼ ਨੂੰ ਕੰਟਰੋਲ ਕਰਦੀ ਹੈ, ਜਿਹੜੀ ਕਿ ਕੋਰੋਨਾ ਦਾ ਸਾਰਾ ਹਿਸਾਬ-ਕਿਤਾਬ ਰੱਖਦੀ ਹੈ ਉੱਥੇ ਦੋ ਦਿਨ ਦੀ ਕਾਰਜਸ਼ਾਲਾ ਹੋਈ ਸੀ ਜਿਸ ਵਿਚ ਇਸ ਨਾਲ ਸਬੰਧਿਤ ਤੇ ਅਰਥਵਿਵਸਥਾ ਨੂੰ ਲੈ ਕੇ ਚਰਚਾ ਹੋਈ ਸੀ। ਇਸ ਵਿਚ ਦੁਨੀਆਂ ਦੇ ਵਿਦਵਾਨਾਂ ਨੇ ਚਰਚਾ ਕੀਤੀ ਸੀ। ਉਸ ਸਮੇਂ ਉਹਨਾਂ ਨੇ ਇਸ ਨੂੰ ‘ਨਿਊ ਕੋਰੋਨਾ ਵਾਇਰਸ’ ਦਾ ਨਾਮ ਦਿੱਤਾ ਸੀ।
Corona Virus
ਵਿਗਿਆਨੀ ਹਮੇਸ਼ਾ ਭਵਿੱਖ ਵੇਖਦੇ ਹਨ ਕਿ ਇਸ ਬਿਮਾਰੀ ਨਾਲ ਭਵਿੱਖ ਤੇ ਕੀ ਅਸਰ ਪਵੇਗਾ। ਉਹਨਾਂ ਨੇ ਸਰਚ ਕੀਤਾ ਕਿ ਬੈਕਟੀਰੀਅਲ ਬਿਮਾਰੀਆਂ ਤੇ ਕਾਬੂ ਕੀਤਾ ਜਾ ਸਕਦਾ ਹੈ ਪਰ ਵਾਇਰਲ ਬਿਮਾਰੀਆਂ ਦਾ ਨਾ ਤਾਂ ਕੋਈ ਇਲਾਜ ਹੁੰਦਾ ਹੈ ਅਤੇ ਨਾ ਹੀ ਇਹ ਖਤਮ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਦਵਾਈਆਂ ਨਹੀਂ ਸਨ ਉਸ ਸਮੇਂ ਵੀ ਬਿਮਾਰੀਆਂ ਫੈਲਦੀਆਂ ਸਨ।
Dr.Pyara Lal Garg
ਜਿਵੇਂ ਕਿ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਗੱਲ ਕਹੀ ਜਾਂਦੀ ਹੈ ਕਿ ਸੈਨੇਟਾਈਜ਼ਰ ਦੀ ਵਰਤੋਂ ਕਰੋ, ਮਾਸਕ ਪਹਿਨੋ, ਡਿਸਟੈਂਸ ਬਣਾ ਕੇ ਰੱਖੋ ਇਹ ਤਾਂ ਸਿਰਫ ਦੇਸ਼ ਦੇ 33 ਕਰੋੜ ਲੋਕਾਂ ਲਈ ਹੀ ਹੈ ਬਾਕੀ ਜੋ ਬਚੇ 100 ਕਰੋੜ ਲੋਕ ਉਹਨਾਂ ਵੱਲ ਤਾਂ ਅੱਜ ਤਕ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਨੂੰ ਇਹ ਵੀ ਨਹੀਂ ਦਸਿਆ ਕਿ ਜੇ ਇਹ ਸਭ ਉਹਨਾਂ ਕੋਲੋਂ ਨਾ ਹੋਇਆ ਤਾਂ ਉਹ ਮਹਾਂਮਾਰੀ ਤੋਂ ਕਿਵੇਂ ਬਚਣਗੇ?
ਇਸ ਤੋਂ ਇਲਾਵਾ ਲਾਕਡਾਊਨ ਦੀ ਮਾਰ ਵੀ 100 ਕਰੋੜ ਲੋਕਾਂ ਤੇ ਪਈ ਹੈ ਕਿਉਂ ਕਿ ਇਹਨਾਂ ਨੇ ਹਰ ਰੋਜ਼ ਸੱਜੀ ਕਮਾਈ ਕਰ ਕੇ ਪੈਸੇ ਕਮਾਉਣੇ ਹਨ। ਦੇਸ਼ ਵਿਚ ਭੁੱਖਮਰੀ ਨੂੰ ਲੈ ਕੇ ਉਹਨਾਂ ਨੇ ਦਸਿਆ ਕਿ ਦੇਸ਼ ਵਿਚ ਪ੍ਰੋਟੀਨ ਦੀ ਕਮੀ ਹੋਵੇਗੀ, ਨੌਜਵਾਨ ਭੁੱਖੇ ਮਰਨਗੇ, ਬੱਚਿਆਂ ਵਿਚ ਸੋਕੇ ਦੀ ਬਿਮਾਰੀ ਹੋ ਸਕਦੀ ਹੈ, ਇਸ ਨਾਲ ਦੇਸ਼ ਵਿਚ 70% ਲੋਕ ਭੁੱਖਮਰੀ ਦਾ ਸਾਹਮਣਾ ਕਰਨਗੇ ਕਿਉਂ ਕਿ ਇਕ ਵਾਰ ਸਾਰਾ ਕੰਮ ਠੱਪ ਹੋਣ ਤੋਂ ਬਾਅਦ ਦੁਬਾਰਾ ਪਟਰੀ ਤੇ ਆਉਣ ਵਿਚ ਸਮਾਂ ਲਗਦਾ ਹੈ।
ਉਹਨਾਂ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਸਰਕਾਰ ਨੇ ਬਿਮਾਰੀ ਨੂੰ ਰੋਕਣ ਦਾ ਯਤਨ ਤਾਂ ਕੀਤਾ ਹੀ ਨਹੀਂ ਹੈ ਬਲਕਿ ਲੋਕਾਂ ਤੇ ਡੰਡਾ ਚਲਾਉਣ ਦਾ ਮੌਕਾ ਭਾਲ ਕੇ ਕੰਮ ਲਿਆ ਹੈ। ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਗਰੀਬ ਨੂੰ ਹੀ ਮਾਰ ਪਈ ਹੈ ਤੇ ਲੋਕਾਂ ਦੇ ਦਿਲਾਂ ਵਿਚ ਵੀ ਇਹੀ ਗੱਲ ਹਮੇਸ਼ਾ ਰਹੇਗੀ ਕਿ ਜਦੋਂ ਉਹਨਾਂ ਨੂੰ ਸਰਕਾਰ ਦੀ ਮਦਦ ਦੀ ਲੋੜ ਸੀ ਤਾਂ ਉਹ ਲੋਕਾਂ ਦੇ ਨਾਲ ਨਹੀਂ ਖੜੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।