
ਬ੍ਰਿਟਿਸ਼ ਮੈਡੀਕਲ ਜਰਨਲ 'ਦ ਲੈਂਸੇਟ' ਦੀ ਤਾਜ਼ਾ ਰਿਪੋਰਟ ਮਰੀਜਾਂ ਨੂੰ ਸਾਵਧਾਨ ਕਰ ਰਹੀ ਹੈ ਕਿ ਜਦੋਂ ਤੱਕ ਸਰਜਰੀ ਟਾਲੀ ਜਾ ਸਕੇ, ਉਸ ਨੂੰ ਟਾਲ ਦਿਓ।
ਨਵੀਂ ਦਿੱਲੀ: ਬ੍ਰਿਟਿਸ਼ ਮੈਡੀਕਲ ਜਰਨਲ 'ਦ ਲੈਂਸੇਟ' ਦੀ ਤਾਜ਼ਾ ਰਿਪੋਰਟ ਮਰੀਜਾਂ ਨੂੰ ਸਾਵਧਾਨ ਕਰ ਰਹੀ ਹੈ ਕਿ ਜਦੋਂ ਤੱਕ ਸਰਜਰੀ ਟਾਲੀ ਜਾ ਸਕੇ, ਉਸ ਨੂੰ ਟਾਲ ਦਿਓ। ਤਾਜ਼ਾ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਨਾਲ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਦਾ ਬਚਣਾ ਮੁਸ਼ਕਿਲ ਹੋ ਰਿਹਾ ਹੈ।
Surgery
ਸਟਡੀ ਮੁਤਾਬਕ 28 ਫੀਸਦੀ ਲੋਕ ਸਰਜਰੀ ਦੇ 30 ਦਿਨ ਦੌਰਾਨ ਮੌਤ ਦਾ ਸ਼ਿਕਾਰ ਹੋ ਗਏ। ਇਹਨਾਂ 28 ਫੀਸਦੀ ਲੋਕਾਂ ਦਾ ਮੁਲਾਂਕਣ ਕਰਨ 'ਤੇ ਪਤਾ ਚੱਲਿਆ ਕਿ ਇਹਨਾਂ ਵਿਚੋਂ 80 ਫੀਸਦੀ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਸੀ ਜਾਂ ਇਹਨਾਂ ਦੀ ਸਾਹ ਪ੍ਰਣਾਲੀ ਫੇਲ ਹੋ ਗਈ ਸੀ।
Corona Virus
ਇਸ ਸਟਡੀ ਵਿਚ ਅਜਿਹੇ ਮਰੀਜਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਸਰਜਰੀ ਤੋਂ 7 ਦਿਨ ਪਹਿਲਾਂ ਜਾ ਸਰਜਰੀ ਦੇ 30 ਦਿਨ ਬਾਅਦ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ ਸੀ। ਸਰਜਰੀ ਤੋਂ 30 ਦਿਨ ਦੇ ਅੰਦਰ ਕਿੰਨੀਆਂ ਮੌਤਾਂ ਹੋਈਆਂ ਇਸ ਦਾ ਮੁਲਾਂਕਣ ਕੀਤਾ ਗਿਆ।
Surgery
1 ਜਨਵਰੀ ਤੋਂ 31 ਮਾਰਚ 2020 ਵਿਚਕਾਰ ਸਰਜਰੀ ਕਰਵਾਉਣ ਵਾਲੇ 1128 ਮਰੀਜਾਂ 'ਤੇ ਖੋਜ ਕੀਤੀ ਗਈ। ਇਹਨਾਂ ਵਿਚ 835 ਯਾਨੀ 74 ਫੀਸਦੀ ਲੋਕਾਂ ਨੂੰ ਅਚਾਨਕ ਸਰਜਰੀ ਕਵਾਉਣ ਪਈ ਸੀ ਜਦਕਿ 280 ਮਰੀਜ ਯਾਨੀ 25 ਫੀਸਦੀ ਦੀ ਸਰਜਰੀ ਪਹਿਲਾਂ ਤੋਂ ਹੀ ਤੈਅ ਸੀ। 294 ਯਾਨੀ 26 ਪ੍ਰਤੀਸ਼ਤ ਮਰੀਜਾਂ ਨੂੰ ਸਰਜਰੀ ਤੋਂ ਬਾਅਦ ਕੋਰੋਨਾ ਸੰਕਰਮਣ ਦੀ ਜਾਣਕਾਰੀ ਹੋਈ ਸੀ।
Corona Virus
ਇਸ ਸਟਡੀ ਵਿਚੋਂ ਜੋ ਨਤੀਜੇ ਨਿਕਲ ਕੇ ਆਏ ਹਨ, ਉਹ ਧਿਆਨ ਦੇਣ ਵਾਲੇ ਹਨ। ਸਰਜਰੀ ਤੋਂ ਬਾਅਦ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਗਈਆਂ, ਜੋ ਜਾਨਲੇਵਾ ਸਾਬਿਤ ਹੋਈਆਂ। ਇਸ ਲਈ ਗੈਰ-ਜ਼ਰੂਰੀ ਸਰਜਰੀ ਟਾਲੀ ਜਾਣੀ ਚਾਹੀਦੀ ਹੈ। 70 ਸਾਲ ਤੋਂ ਉੱਪਰ ਦੇ ਮਰਦਾਂ ਨੂੰ ਖ਼ਾਸਤੌਰ 'ਤੇ ਕੋਰੋਨਾ ਮਹਾਂਮਾਰੀ ਦੌਰਾਨ ਸਰਜਰੀ ਤੋਂ ਪਰਹੇਜ ਕਰਨਾ ਚਾਹੀਦਾ ਹੈ।