
ਉਹਨਾਂ ਕਿਹਾ ਕਿ ਸ਼ੁੱਭ ਦੇ ਬੋਲਾਂ ਨੂੰ ਕਾਇਮ ਰੱਖਿਓ। ਪੱਗ ਅਤੇ ਅਪਣੇ ਮਾਪਿਆਂ ਦਾ ਸਤਿਕਾਰ ਕਰੋ।
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਅਪਣੇ ਪਸੰਦੀਦਾ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਪਹੁੰਚੇ। ਭੋਗ ਉਪਰੰਤ ਮਰਹੂਮ ਗਾਇਕ ਦੇ ਮਾਤਾ-ਪਿਤਾ ਨੇ ਅਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ 29 ਮਈ ਨੂੰ ਕਾਲਾ ਦਿਨ ਚੜ੍ਹਿਆ ਅਤੇ ਇੰਝ ਲੱਗਿਆ ਕਿ ਸਭ ਕੁੱਝ ਖ਼ਤਮ ਹੋ ਗਿਆ। ਤੁਸੀਂ ਸਾਰਿਆਂ ਨੇ ਦੁੱਖ ਵਿਚ ਸਾਥ ਦਿੱਤਾ ਤਾਂ ਲੱਗਿਆ ਕਿ ਮੇਰਾ ਸ਼ੁੱਭ ਇੱਥੇ ਹੀ ਹੈ। ਮੈਨੂੰ ਬਹੁਤ ਹੌਸਲਾ ਮਿਲਿਆ। ਇਹ ਹੌਸਲਾ ਇਸੇ ਤਰ੍ਹਾਂ ਬਣਾਈ ਰੱਖਿਓ।
ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਸ਼ੁੱਭ ਦੇ ਬੋਲਾਂ ਨੂੰ ਕਾਇਮ ਰੱਖਿਓ। ਪੱਗ ਅਤੇ ਅਪਣੇ ਮਾਪਿਆਂ ਦਾ ਸਤਿਕਾਰ ਕਰੋ। ਪ੍ਰਦੂਸ਼ਣ ਬਹੁਤ ਵਧ ਗਿਆ ਹੈ। ਇਸ ਲਈ ਹਰ ਵਿਅਕਤੀ ਸਿੱਧੂ ਮੂਸੇਵਾਲਾ ਦੇ ਨਾਂ ਦਾ ਇਕ-ਇਕ ਰੁੱਖ ਲਗਾਓ ਅਤੇ ਉਸ ਨੂੰ ਵੱਡਾ ਕਰੋ।