
ਇੱਥੋਂ ਦੇ ਇਕ ਇੰਜੀਨਿਅਰ ਜਸਵੰਤ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਥਾਈਲੈਂਡ ਸਰਕਾਰ ਇਜਾਜ਼ਤ ਦੇਵੇ ਤਾਂ ਉਥੇ ਗੁਫ਼ਾ ਵਿਚ ਫਸੇ 12 ਖਿਡਾਰੀਆਂ ਅਤੇ ਕੋਚ ...
ਅੰਮ੍ਰਿਤਸਰ : ਇੱਥੋਂ ਦੇ ਇਕ ਇੰਜੀਨਿਅਰ ਜਸਵੰਤ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਥਾਈਲੈਂਡ ਸਰਕਾਰ ਇਜਾਜ਼ਤ ਦੇਵੇ ਤਾਂ ਉਥੇ ਗੁਫ਼ਾ ਵਿਚ ਫਸੇ 12 ਖਿਡਾਰੀਆਂ ਅਤੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਸਕਦੇ ਹਨ। ਥਾਈਲੈਂਡ ਦੀ ਇਕ ਗੁਫ਼ਾ ਵਿਚ 23 ਜੂਨ ਤੋਂ ਫਸੇ ਫੁੱਟਬਾਲ ਟੀਮ ਦੇ 12 ਖਿਡਾਰੀਆਂ ਅਤੇ ਕੋਚ ਨੂੰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਾਬਤ ਹੋਈਆਂ ਹਨ। ਪੂਰਾ ਵਿਸ਼ਵ ਇਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਗੁਫ਼ਾ ਵਿਚ ਪਾਣੀ ਹੋਣ ਕਾਰਨ ਬਚਾਅ ਟੀਮ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਹੀ।
Thailands Cave Trapped Playersਗੁਫ਼ਾ ਅੰਦਰ ਫਸੇ ਖਿਡਾਰੀ ਕਿਸ ਹਾਲ ਵਿਚ ਹਨ, ਇਸ ਦੇ ਅਜੇ ਤਕ ਸਿਰਫ਼ ਕਿਆਸ ਹੀ ਲਗਾਏ ਜਾ ਰਹੇ ਹਨ। ਇੰਜੀਨਿਅਰ ਜਸਵੰਤ ਸਿੰਘ ਉਹੀ ਵਿਅਕਤੀ ਹਨ, ਜਿਨ੍ਹਾਂ ਨੇ 1989 ਵਿਚ ਅਪਣੀ ਬੁਲੰਦ ਹੌਂਸਲੇ ਦਾ ਸਬੂਤ ਦਿੰਦੇ ਹੋਏ ਬੰਗਾਲ ਦੇ ਰਾਨੀਗੰਜ ਵਿਚ ਕੋਲੇ ਦੀ ਖ਼ਦਾਨ ਵਿਚ ਫਸੇ 65 ਮਜ਼ਦੂਰਾਂ ਨੂੰ ਜਿੰਦਾ ਬਾਹਰ ਕੱਢਿਆ ਸੀ। ਇਸ ਤਜ਼ਰਬੇਕਾਰ ਇੰਜੀਨਿਅਰ ਨੇ ਕਿਹਾ ਕਿ ਉਨ੍ਹਾਂ ਨੇ ਰਾਨੀਗੰਜ ਕੈਪਸੂਲ ਤਕਨੀਕ ਜ਼ਰੀਏ ਮਜ਼ਦੂਰਾਂ ਨੂੰ ਬਾਹਰ ਕੱਢਿਆ ਸੀ ਪਰ ਥਾਈਲੈਂਡ ਵਿਚ ਫਸੇ ਖਿਡਾਰੀਆਂ ਨੂੰ ਕੱਢਣ ਵਿਚ ਇਹ ਤਕਨੀਕ ਕਾਰਗਰ ਨਹੀਂ ਹੋਵੇਗੀ।
Engineer Jaswant Singh File Photo ਗੁਫ਼ਾ ਦੇ ਜਿਸ ਹਿੱਸੇ ਵਿਚ ਖਿਡਾਰੀ ਫਸੇ ਹਨ, ਉਥੇ ਤਕ ਪਹੁੰਚਣ ਵਿਚ ਪਾਣੀ ਦੇ ਅੰਦਰ ਹੋ ਕੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸੇਲ ਕੰਟੈਂਟ ਬ੍ਰੀਡਿੰਗ ਅਪਰੇਟਰ ਤਕਨੀਕ ਨੂੰ ਅਪਣਾ ਕੇ ਉਨ੍ਹਾਂ ਤਕ ਪਹੁੰਚਿਆ ਜਾ ਸਕਦਾ ਹੈ। ਬਚਾਅ ਟੀਮ ਦੇ ਮੈਂਬਰ ਵਿਸ਼ੇਸ਼ ਉਪਕਰਨ ਚਿਹਰੇ 'ਤੇ ਲਗਾ ਕੇ ਪਾਣੀ ਵਿਚ ਉਤਰ ਸਕਦੇ ਹਨ। ਇਸ ਉਪਕਰਨ ਨਾਲ ਉਨ੍ਹਾਂ ਨੂੰ ਨੱਕ ਦੀ ਬਜਾਏ ਮੂੰਹ ਨਾਲ ਸਾਹ ਲੈਣਾ ਹੋਵੇਗਾ। ਖਿਡਾਰੀਆਂ ਤਕ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵੀ ਬ੍ਰੀਡਿੰਗ ਅਪਰੇਟਰ ਦਿਤੇ ਜਾਣ।
Thailands Cave Trapped Playersਉਨ੍ਹਾਂ ਨੂੰ ਪਹਿਲਾਂ ਘੱਟ ਪਾਣੀ ਵਿਚ ਲਿਆਂਦਾ ਜਾਵੇ, ਤਾਕਿ ਇਹ ਪਤਾ ਲੱਗ ਸਕੇ ਕਿ ਗੁਫ਼ਾ ਵਿਚ ਏਅਰ ਟਾਈਟ ਅਤੇ ਵਾਟਰ ਟਾਈਟ ਦਾ ਪੱਧਰ ਕਿੰਨਾ ਹੈ। ਇਸ ਤੋਂ ਬਾਅਦ ਬਚਾਅ ਟੀਮ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਸਕਦੀ ਹੈ। ਇੰਜੀਨਿਅਰ ਗਿੱਲ ਨੇ ਕਿਹਾ ਕਿ ਦੂਜਾ ਰਸਤਾ ਲਾਈਫ਼ ਲਾਈਨ ਹੈ। ਇਸ ਦੇ ਜ਼ਰੀਏ ਸੁਰੰਗ ਦੇ ਦੋਹੇ ਪਾਸੇ ਵਿਸ਼ੇਸ਼ ਰਸਤਾ ਬਣਾਇਆ ਜਾਂਦਾ ਹੈ, ਜਿੱਥੋਂ ਬਚਾਅ ਟੀਮ ਖਿਡਾਰੀਆਂ ਤਕ ਪਹੁੰਚ ਸਕਦੀ ਹੈ।
Thailands Caveਥਾਈਲੈਂਡ ਵਿਚ ਬਚਾਅ ਟੀਮ ਸੁਰੰਗ ਦੇ ਅੰਦਰ ਪਹੁੰਚ ਗਈ ਹੈ। ਅਜਿਹੇ ਵਿਚ ਸਵਾਲ ਇਹ ਹੈ ਕਿ ਖਿਡਾਰੀਆਂ ਨੂੰ ਬਾਹਰ ਕੱਢਣ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਥੋਂ ਦੇ ਮਾਹਿਰ ਚਾਰ ਮਹੀਨੇ ਤਕ ਬਚਾਅ ਕਾਰਜ ਮੁਕੰਮਲ ਹੋਣ ਦੀ ਗੱਲ ਕਰ ਰਹੇ ਹਨ।
Jashwant Singh Gillਜਿੰਨਾ ਸਮਾਂ ਬਰਬਾਦ ਕਰਨਗੇ, ਓਨਾ ਹੀ ਬਚਾਅ ਕਾਰਜ ਕਮਜ਼ੋਰ ਹੋਵੇਗਾ। ਮੌਤਾਂ ਹੋਣਗੀਆਂ ਅਤੇ ਫਿਰ ਸੁਰੰਗ ਵਿਚ ਫਸੇ ਬਾਕੀ ਲੋਕਾਂ ਦਾ ਮਨੋਬਲ ਡਿਗੇਗਾ। ਜੇਕਰ ਸਰਕਾਰ ਮੈਨੂੰ ਆਗਿਆ ਦੇਵੇ ਤਾਂ ਮੈਂ ਚਾਰ-ਪੰਜ ਦਿਨ ਵਿਚ ਬਚਾਅ ਕਾਰਜ ਮੁਕੰਮਲ ਕਰ ਸਕਦਾ ਹਾਂ।