ਪ੍ਰੋ. ਬਲਜਿੰਦਰ ਕੌਰ ਆਪ ਮਹਿਲਾ ਵਿੰਗ ਦੀ ਆਬਜ਼ਰਵਰ ਤੇ ਰਾਜ ਲਾਲੀ ਗਿੱਲ ਸੂਬਾ ਪ੍ਰਧਾਨ ਬਣੇ
Published : Jul 8, 2018, 2:08 am IST
Updated : Jul 8, 2018, 2:08 am IST
SHARE ARTICLE
Prof. Baljinder Kaur
Prof. Baljinder Kaur

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੀ ਮਜ਼ਬੂਤੀ ਅਤੇ ਵਿਸਤਾਰ ਕਰਦਿਆਂ ਸੂਬਾ ਉਪ ਪ੍ਰਧਾਨ ਅਤੇ ਤਲਵੰਡੀ ਸਾਬੋ..............

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੀ ਮਜ਼ਬੂਤੀ ਅਤੇ ਵਿਸਤਾਰ ਕਰਦਿਆਂ ਸੂਬਾ ਉਪ ਪ੍ਰਧਾਨ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਆਪ ਮਹਿਲਾ ਵਿੰਗ ਪੰਜਾਬ ਦੀ ਆਬਜ਼ਰਵਰ ਅਤੇ ਸੀਨੀਅਰ ਮਹਿਲਾ ਆਗੂ ਰਾਜ ਲਾਲੀ ਗਿੱਲ ਨੂੰ ਸੂਬਾ ਪ੍ਰਧਾਨ ਬਣਾ ਦਿਤਾ ਹੈ। ਇਸ ਤਰ੍ਹਾਂ ਅੰਮ੍ਰਿਤਸਰ ਤੋਂ ਸਰਗਰਮ ਮਹਿਲਾ ਆਗੂ ਜੀਵਨਜੋਤ ਕੌਰ ਨੂੰ ਸੂਬਾ ਸਹਿ ਪ੍ਰਧਾਨ ਅਤੇ 5 ਜ਼ੋਨ ਪ੍ਰਧਾਨਾਂ ਦੀ ਨਿਯੁਕਤੀ ਵੀ ਕੀਤੀ ਗਈ।

ਆਪ ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਅੱਜ ਮਹਿਲਾ ਵਿੰਗ ਦੇ ਨਵੇਂ ਢਾਂਚੇ ਦੀ ਰਸਮੀ ਘੋਸ਼ਣਾ ਕੀਤੀ। ਆਪ ਮਹਿਲਾ ਵਿੰਗ ਦੇ ਪੰਜ ਜ਼ੋਨ ਪ੍ਰਧਾਨਾਂ ਲਈ ਅਮਰਜੀਤ ਕੌਰ ਮੁਛਾਲ ਨੂੰ ਪ੍ਰਧਾਨ ਮਾਝਾ ਜ਼ੋਨ, ਰਾਜਵਿੰਦਰ ਕੌਰ ਨੂੰ ਪ੍ਰਧਾਨ ਦੋਆਬਾ ਜ਼ੋਨ, ਭੁਪਿੰਦਰ ਕੌਰ ਫ਼ਿਰੋਜ਼ਪੁਰ ਨੂੰ ਪ੍ਰਧਾਨ ਮਾਲਵਾ ਜ਼ੋਨ-1, ਰਜਿੰਦਰਪਾਲ ਕੌਰ ਛੀਨਾ ਨੂੰ ਪ੍ਰਧਾਨ ਮਾਲਵਾ ਜ਼ੋਨ-2 ਅਤੇ ਕੁਲਦੀਪ ਕੌਰ ਨੂੰ ਪ੍ਰਧਾਨ ਮਾਲਵਾ ਜ਼ੋਨ-3 ਨਿਯੁਕਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement