
ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕਾ ਤੋ ਮਂੈਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਅੱਜ ਮਾਨਸਾ ਰੈਸਟ ਹਾਊਸ ਵਿਖੇ ਕਾਂਗਰਸ ਪਾਰਟੀ...........
ਮਾਨਸਾ : ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕਾ ਤੋ ਮਂੈਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਅੱਜ ਮਾਨਸਾ ਰੈਸਟ ਹਾਊਸ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਰਾਜਭਾਗ ਦੌਰਾਨ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਬੀਜ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਬੀਜੀਆ ਸੀ। ਜਾਖੜ ਨੇ ਕਿਹਾ ਕਿ ਦਸ ਸਾਲ ਪਹਿਲਾਂ ਪੰਜਾਬ ਵਿਚ ਕੋਈ ਵੀ ਹੈਰੋਇਨ, ਚਿੱਟੇ ਨੂੰ ਨਹੀਂ ਜਾਣਦਾ ਸੀ ਪਰ ਅਕਾਲੀਆਂ ਦੇ ਰਾਜ ਵਿਚ ਹੀ ਇਹ ਸਾਰੇ ਨਸ਼ੇ ਪੰਜਾਬ ਦੀ ਧਰਤੀ 'ਤੇ ਆਏ। ਜਾਖੜ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਕਾਂਗਰਸ ਦੀ
ਸਰਕਾਰ ਬਣੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰੀ ਕਰਨ 'ਤੇ ਰੋਕ ਲਾਈ ਤੇ ਹੁਣ ਜਿਹੜੇ ਮੁੰਡੇ ਕੁੜੀਆਂ ਦੀ ਮੌਤ ਹੋ ਰਹੀ ਹੈ ਇਹ ਉਨ੍ਹਾਂ ਨੂੰ ਨਸ਼ੇ ਨਾ ਮਿਲਣ ਕਾਰਨ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਚਿੱਟਾ ਜਾਂ ਹੀਰੋਇਨ ਨਹੀਂ ਮਿਲ ਰਹੀ। ਜਾਖੜ ਨੇ ਕਿਹਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 200 ਰੁਪਏ ਝੋਨੇ ਦੀ ਫ਼ਸਲ ਦਾ ਰੇਟ ਵਧਾ ਕੇ ਕਿਸਾਨ ਹਮਾਇਤੀ ਹੋਣ ਦਾ ਡਰਾਮਾ ਕਰ ਰਿਹਾ ਹੈ
ਪਰ ਕਿਸਾਨ ਸੱਭ ਸਮਝਦੇ ਹਨ ਕਿ ਪਹਿਲਾ ਚਾਰ ਸਾਲ ਮੋਦੀ ਨੇ ਕਿਸਾਨਾਂ ਦੀ ਮਿਹਨਤ ਤੇ ਖ਼ੂਨ ਪਸੀਨੇ ਦੀ ਕਮਾਈ ਨੂੰ ਕਿਵੇਂ ਪੀਤਾ ਹੈ ਤੇ ਨੋਟਬੰਦੀ ਦੌਰਾਨ, ਕਿਤੇ ਜੀ ਅੈਸ ਟੀ ਰਾਹੀਂ ਕਿਸਾਨਾਂ ਨੂੰ ਲੁਟਿਆ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਬਿਕਰਮਜੀਤ ਸਿੰਘ ਮੋਫਰ ਆਦਿ ਹਾਜ਼ਰ ਸਨ।