ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਮੈਬਰ ਲੋਕ ਸਭਾ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ....
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਮੈਬਰ ਲੋਕ ਸਭਾ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਸ ਵੱਲੋ ੇ ਤੇਲ ਕੀਮਤਾਂ ਵਿੱਚ ਅਥਾਹ ਵਾਧਾ ਕਰਕੇ ਕਿਸਾਨਾਂ ਤੇ ਆਮ ਲੋਕਾਂ ਦਾ ਲੱਕ ਤੋੜ ਦਿਤਾ ਹੈ। ਨਵੇ ਨਾਗ ਵਿਖੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਉਸ ਦੀਆਂ ਗਲਤ ਨੀਤੀਆਂ ਕਾਰਨ ਡੀਜਲ ਦੀ ਕੀਮਤ ਵਿੱਚ 15 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ ਜਿਸ ਨਾਲ ਝੋਨੇ ਦੀ ਫਸਲ ਤੇ ਪ੍ਰਤੀ ਏਕੜ 1500 ਰੁਪਏ ਖਰਚ ਦਾ ਵਾਧਾ ਹੋਵੇਗਾ।
ਇਸੇ ਤਰਾਂ ਹਰਿਮੰਦਰ ਸਹਿਬ ਦੇ ਲੰਗਰਾਂ ਤੇ ਵੀ ਜੀ ਐਸ ਟੀ ਪਹਿਲਾ ਲਾ ਦਿਤੀ ਫਿਰ ਖੁਦ ਹਟਾ ਦਿਤੀ ਜਿਸ ਨੂੰ ਅਕਾਲੀ ਦਲ ਵੱਡੀ ਪ੍ਰਾਪਤੀ ਦੱਸ ਰਿਹਾ ਹੈ। ਮਜੀਠਾ ਹਲਕੇ ਦੇ ਇੰਚਾਰਜ ਸੁਖਜਿੰਦਰਾਜ ਸਿੰਘ ਲਾਲੀ ਮਜੀਠੀਆ ਦੀ ਅਗਵਾਈ ਵਿੱਚ ਰੈਲੀ ਹੋਈ ਜਿਸ ਵਿਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀਸੀ ਵਿਸ਼ੇਸ਼ ਤੌਰ, ਗੁਰਚੇਤ ਸਿੰਘ ਭੁੱਲਰ ਨੇ ਸੰਬੋਧਨ ਕੀਤਾ। ਇਸ ਮੌਕੇ ਬਹੁਤ ਸਾਰੇ ਅਕਾਲੀ ਪੰਚ ਸਰਪੰਚ ਤੇ ਵਰਕਰਾਂ ਕਾਂਗਰਸ ਦਾ ਪੱਲਾ ਫੜਿਆ।
                    
                