
ਉੱਥੇ ਹੀ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ
ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਅਪਾਹਜਾਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਉਹਨਾਂ ਨੇ ਵਿਕਲਾਂਗ ਲੋਕਾਂ ਨੂੰ ਕਿਹਾ ਕਿ ਉਹ ਪੈਰ ਨਹੀਂ ਦੈ ਸਕਦੇ ਪਰ ਟਾਇਰ ਜ਼ਰੂਰ ਦੇ ਸਕਦੇ ਹਨ। ਜਿਹੜੇ ਲੋਕ ਚਲ-ਫਿਰ ਨਹੀਂ ਸਕਦੇ ਉਹਨਾਂ ਨੂੰ ਭਗਵੰਤ ਮਾਨ ਨੇ ਟਰਾਈ ਸਾਈਕਲ ਦੇਣ ਦਾ ਪ੍ਰਬੰਧ ਕੀਤਾ ਹੈ।
Narinder Kaur Bharaj
ਉਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਨੂੰ ਸਲਿੱਪਾਂ ਦਿੱਤੀਆਂ ਜਾ ਰਹੀਆਂ ਹਨ। 154 ਦੇ ਕਰੀਬ ਟਰਾਇ ਸਾਈਕਲ ਦਿੱਤੇ ਜਾਣਗੇ। ਜਿਹੜੀਆਂ ਬੈਟਰੀ ਤੇ ਚਲਦੀਆਂ ਹਨ ਹਫ਼ਤੇ ਜਾਂ 10 ਦਿਨਾਂ ਬਾਅਦ ਦਿੱਤੀਆਂ ਜਾਣਗੀਆਂ। ਜਿਹਨਾਂ ਨੂੰ ਬੈਟਰੀ ਤੇ ਚੱਲਣ ਵਾਲੇ ਟਰਾਈ ਸਾਈਕਲ ਦਿੱਤੇ ਜਾਣਗੇ ਉਹਨਾਂ ਦਾ ਅੱਜ ਮੈਡੀਕਲ ਕੀਤਾ ਗਿਆ ਹੈ।
Girl
ਉੱਥੇ ਹੀ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੇ ਹਲਕੇ ਦੇ ਐਮਪੀ ਨੇ ਇਹ ਉਪਰਾਲਾ ਕੀਤਾ ਹੈ। ਉਹਨਾਂ ਨੇ ਪਹਿਲਾਂ ਵੀ ਵਿਕਲਾਂਗਾਂ ਨੂੰ ਟੀਵੀਐਸ ਦੇ ਸਕੂਟਰ ਵੀ ਦਿੱਤੇ ਸਨ। ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੇ ਐਮਪੀ ਹਨ ਜਿਹਨਾਂ ਨੇ ਵਿਕਲਾਂਗਾਂ ਨੂੰ ਸਕੂਟਰ ਦਿੱਤੇ ਹਨ।
Camp
ਤਸਵੀਰਾਂ ਵਿਚ ਦੇਖਿਆ ਗਿਆ ਹੈ ਕਿ ਉਹਨਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ ਤੇ ਉਹਨਾਂ ਨੂੰ ਜਲਦ ਹੀ ਬੈਟਰੀ ਵਾਲੇ ਟਰਾਇ ਸਾਈਕਲ ਦਿੱਤੇ ਜਾਣਗੇ। ਵਿਕਲਾਂਗਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਉਹਨਾਂ ਨੂੰ ਬਹੁਤ ਹੈ ਕਿ ਭਗਵੰਤ ਮਾਨ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
Man
ਇਸ ਨਾਲ ਉਹ ਇਕ ਥਾਂ ਤੋਂ ਦੂਜੀ ਥਾਂ ਆਰਾਮ ਨਾਲ ਪਹੁੰਚ ਸਕਦੇ ਹਨ। ਉਹਨਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੋਵੇਗੀ। ਪਹਿਲਾਂ ਉਹਨਾਂ ਨੂੰ ਕਿਸੇ ਦੇ ਨਾਲ ਮੋਟਰਸਾਈਕਲ ਤੇ ਜਾਣਾ ਪੈਂਦਾ ਸੀ ਪਰ ਹੁਣ ਉਹ ਅਪਣੇ ਆਪ ਜਾ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।