
36 ਨਵੇਂ ਮੰਤਰੀਆਂ ਸਮੇਤ 43 ਮੰਤਰੀਆਂ ਨੇ ਚੁੱਕੀ ਸਹੁੰ
ਰਵੀਸ਼ੰਕਰ ਅਤੇ ਜਾਵਡੇਕਰ ਸਮੇਤ 12 ਵੱਡੇ ਮੰਤਰੀਆਂ ਨੇ ਦਿਤੇ ਅਸਤੀਫ਼ੇ ਪੰਜਾਬ, ਹਰਿਆਣਾ ਅਤੇ ਮੁਸਲਮਾਨਾਂ ਨੂੰ ਕੁੱਝ ਨਾ ਦਿਤਾ
ਨਵੀਂ ਦਿੱਲੀ, 7 ਜੁਲਾਈ : ਪ੍ਰਧਾਨ ਮੰਤਰੀ ਵਜੋਂ ਮਈ 2019 'ਚ 57 ਮੰਤਰੀਆਂ ਨਾਲ ਅਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਧਵਾਰ ਸ਼ਾਮ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ 'ਚ ਵੱਡਾ ਵਿਸਤਾਰ ਕੀਤਾ | ਮੰਤਰੀ ਮੰਡਲ ਵਿਸਤਾਰ 'ਚ ਸ਼ਾਮਲ ਹੋਣ ਵਾਲੇ 36 ਨਵੇਂ ਚਿਹਰੇ ਹਨ ਜਦਕਿ 7 ਮੌਜੂਦਾ ਰਾਜ ਮੰਤਰੀਆਂ ਨੂੰ ਤਰੱਕੀ ਦੇ ਕੇ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ 'ਚ ਸ਼ਾਮਲ ਹੋਏ ਨਵੇਂ ਮੰਤਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ |
ਨਰਾਇਣ ਰਾਣੇ, ਸਰਬੰੰਦ ਸੋਨੋਵਾਲ ਦੇ ਇਲਾਵਾ ਮੱਧ ਪ੍ਰਦੇਸ ਤੋਂ ਜੋਤੀਰਾਦਿੱਤਿਆ ਸਿੰਧੀਆ ਅਤੇ ਵਰਿੰਦਰ ਕੁਮਾਰ ਸਮੇਤ 15 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ | 28 ਆਗੂਆਂ ਨੂੰ ਰਾਜ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ | ਇਸ ਦੌਰਾਨ ਕੇਂਦਰੀ ਕੈਬਨਿਟ ਤੋਂ ਕੱੁਝ ਮੰਤਰੀਆਂ ਨੇ ਅਸਤੀਫ਼ੇ ਵੀ ਦੇ ਦਿਤੇ ਹਨ | ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਵਾਤਾਵਰਣ ਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ 12 ਮੰਤਰੀਆਂ ਨੇ ਅਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿਤੇ ਹਨ | ਕੇਂਦਰੀ ਕੈਬਨਿਟ 'ਚ ਵਿਸਥਾਰ ਹੋਣ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਅਹੁਦੇ ਦੇ ਸੰਭਾਵਤ ਵਿਕਤੀਆਂ ਨਾਲ ਅਪਣੀ ਅਧਿਕਾਰਕ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਰਖਿਆ ਮੰਤਰੀ ਰਾਜਧਾਨ ਸਿੰਘ,
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ.ਨੱਡਾ ਅਤੇ ਪਾਰਟੀ ਦੇ ਸੰਗਠਨ ਮੁੱਖ ਸਕੱਤਰ ਬੀ.ਐਲ.ਸੰਤੋਸ਼ ਵੀ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਮੌਜੂਦ ਸਨ |
ਕੇਂਦਰੀ ਕੈਬਨਿਟ 'ਚ ਇਨ੍ਹਾਂ ਆਗੂਆਂ ਨੂੰ ਬਣਾਇਆ ਮੰੰਤਰੀ
ਮੁੱਖ ਸਕੱਤਰ ਭੂਪੇਂਦਰ ਯਾਦਵ, ਮੱਧ ਪ੍ਰਦੇਸ਼ ਤੋਂ ਰਾਜਸਭਾ ਮੈਂਬਰ ਜੋਤੀਰਾਦਿੱਤਿਆ ਸਿੰਧੀਆ, ਮਹਾਰਾਸਟਰ ਤੋਂ ਰਾਜਸਭਾ ਮੈਂਬਰ ਨਾਰਾਇਣ ਰਾਣੇ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬੰੰਦ ਸੋਨੋਵਾਲ, ਹਰਿਆਣਾ ਵਿਚ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ, ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਉੱਤਰਾਖੰਡ ਦੇ ਨੈਨੀਤਾਲ-ਉਧਮ ਸਿੰਘ ਨਗਰ ਤੋਂ ਸੰਸਦ ਮੈਂਬਰ ਅਜੈ ਭੱਟ, ਕਰਨਾਟਕ ਦੇ ਉਡੁਪੀ ਚਿਕਮਗਲੂਰ ਤੋਂ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ, ਮਹਾਰਾਸਟਰ ਦੇ ਬੀਡ ਤੋਂ ਸੰਸਦ ਮੈਂਬਰ ਪ੍ਰੀਤਮ ਮੁੰਡੇ, ਮਹਾਰਾਸਟਰ ਦੇ ਭਿਵੰਡੀ ਤੋਂ ਸੰਸਦ ਮੈਂਬਰ ਕਪਿਲ ਪਾਟਿਲ, ਮਹਾਰਾਸਟਰ ਦੇ ਹੀ ਦਿਡੋਰੀ ਤੋਂ ਸੰਸਦ ਮੈਂਬਰ ਭਾਰਤੀ ਪਵਾਰ, ਉੱਤਰ ਪ੍ਰਦੇਸ ਦੇ ਖੇੜੀ ਤੋਂ ਸੰਸਦ ਮੈਂਬਰ ਅਜੈ ਮਿਸਰਾ, ਉੱਤਰ ਪ੍ਰਦੇਸ ਦੇ ਮੋਹਣ ਲਾਲ ਗੰਜ ਤੋਂ ਸੰਸਦ ਮੈਂਬਰ ਕੌਸਲ ਕਿਸੋਰ, ਉਤਰ ਪ੍ਰਦੇਸ ਦੇ ਆਂਗਰਾ ਤੋਂ ਸੰਸਦ ਮੈਂਬਰ ਐਸ.ਪੀ ਸਿੰਘ ਬਘੇਲ, ਉੜੀਸਾ ਤੋਂ ਰਾਜਸਭਾ ਦੇ ਮੈਂਬਰ ਅਸ਼ਵਨੀ ਵੈਸ਼ਨਵ, ਮੱਧ ਪ੍ਰਦੇਸ਼ ਦੇ ਟੀਕਾਮਗੜ ਤੋਂ ਸੰਸਦ ਮੈਂਬਰ ਵਰਿੰਦਰ ਕੁਮਾਰ, ਪਛਮੀ ਬੰਗਾਲ ਦੇ ਕੁਚਵਿਹਾਰ ਦੇ ਸੰਸਦ ਮੈਂਬਰ ਨਿਸਿਤ ਪਰਮਾਨਿਕ, ਪਛਮੀ ਬੰਗਾਲ ਦੇ ਹੀ ਬਨਗਾਉਂ ਤੋਂ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਅਤੇ ਪਛਮੀ ਤਿ੍ਪੁਰਾ ਦੀ ਸੰਸਦ ਮੈਂਬਰ ਪ੍ਰਤਿਮਾ ਭੌਮਿਕ ਸ਼ਾਮਲ ਹਨ |
ਸਹਿਯੋਗੀ ਪਾਰਟੀਆਂ ਵਿਚੋਂ ਜਨਤਾ ਦਲ (ਯੂਨਾਈਟਿਡ) ਦੇ ਆਰਸੀਪੀ ਸਿੰਘ ਨੂੰ ਵੀ ਮੰਤਰੀ ਬਣਾਇਆ ਗਿਆ ਹੈ | ਅਪਣਾ ਦਲ (ਐਸ) ਦੀ ਅਨੁਪਿ੍ਆ ਪਟੇਲ ਅਤੇ ਲੋਕ ਜਨਸਕਤੀ ਪਾਰਟੀ ਦੇ ਪਾਰਸ ਧੜੇ ਦੇ ਪਸ਼ੂਪਤੀ ਪਾਰਸ ਨੂੰ ਵੀ ਮੰਤਰੀ ਅਹੁਦਾ ਦਿਤਾ ਗਿਆ ਹੈ |
ਇਨ੍ਹਾਂ ਨੂੰ ਮਿਲੀ ਤਰੱਕੀ
ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸਨ ਰੈਡੀ, ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਪੁਰਸੋਤਮ ਰੁਪਾਲਾ ਅਤੇ ਬੰਦਰਗਾਹਾਂ, ਸਮੁੰਦਰੀ ਜਹਾਜ਼ਾਂ ਅਤੇ ਜਲ ਮਾਰਗਾਂ ਦੇ ਆਵਾਜਾਈ ਮੰਤਰਾਲੇ ਦੇ ਨਾਲ ਹੀ ਰਸਾਇਣ ਅਤੇ ਖਾਦ ਮੰਤਰਾਲੇ ਵਿਚ ਰਾਜ ਮੰਤਰੀ ਮਨਸੁਖ ਭਾਈ ਮੰਦਾਵੀਆ, ਬਿਜਲੀ ਮੰਤਰਾਲੇ ਵਿਚ ਰਾਜ ਮੰਤਰੀ (ਸੁਤੰਤਰ ਚਾਰਜ) ਆਰ.ਕੇ ਸਿੰਘ, ਮਕਾਨ ਅਤੇ ਸਹਿਰੀ ਵਿਕਾਸ ਅਤੇ ਸਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਰਾਜ ਮੰਤਰੀ (ਸੁਤੰਤਰ ਚਾਰਜ) ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੂੰ ਤਰਕੀ ਦਿਤੀ ਗਈ ਹੈ |