
ਮੌਸਮ ਵਿਭਾਗ ਨੇ ਦੱਸਿਆ ਕਿ ਅਜੇ ਫਿਲਹਾਲ ਤਾਪਮਾਨ ਵਿਚ ਮਾਮੂਲੀ ਗਿਰਾਵਟ ਹੋਵੇਗੀ ਪਰ ਜੇਕਰ ਮਾਨਸੂਨ ਇਸੇ ਤਰ੍ਹਾਂ ਰਿਹਾ ਤਾਂ ਇਸ ਜੁਲਾਈ ਕਈ ਸਾਲ ਦਾ ਰਿਕਾਰਡ ਟੁੱਟ ਸਕਦਾ ਹੈ
ਚੰਡੀਗੜ੍ਹ : ਗਰਮੀ ਨੇ ਪਿਛਲੇ 3-4 ਦਿਨਾਂ ਤੋਂ ਲੋਕਾਂ ਦੀਆਂ ਚੀਕਾਂ ਕਢਾ ਦਿੱਤੀਆਂ ਹਨ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਸ਼ਹਿਰ ਦੀ ਤਾਂ ਬੁੱਧਵਾਰ ਦੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 3 ਸਾਲ ਬਾਅਦ ਸ਼ਹਿਰ ਦਾ ਜੁਲਾਈ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੱਕ ਪਹੁੰਚਿਆ ਹੈ, ਜਦੋਂ ਕਿ 9 ਸਾਲਾਂ ਵਿਚ ਇਹ ਸਿਰਫ਼ ਦੂਜੀ ਵਾਰ ਹੋਇਆ ਹੈ ਕਿ ਜੁਲਾਈ ਵਿਚ ਇੰਨਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ।
Summer
ਹਾਲਾਂਕਿ ਮੌਸਮ ਵਿਭਾਗ ਦੱਸ ਰਿਹਾ ਹੈ ਕਿ ਅਜੇ ਫਿਲਹਾਲ ਤਾਪਮਾਨ ਵਿਚ ਮਾਮੂਲੀ ਗਿਰਾਵਟ ਹੋਵੇਗੀ ਪਰ ਜੇਕਰ ਮਾਨਸੂਨ ਇਸੇ ਤਰ੍ਹਾਂ ਰਿਹਾ ਤਾਂ ਇਸ ਜੁਲਾਈ ਕਈ ਸਾਲ ਦਾ ਰਿਕਾਰਡ ਟੁੱਟ ਸਕਦਾ ਹੈ। ਇਸ ਤੋਂ ਪਹਿਲਾਂ 2019 ਵਿਚ ਜੁਲਾਈ ਦੇ ਪੂਰੇ ਮਹੀਨੇ ਵਿਚ 40.2 ਡਿਗਰੀ ਤਾਪਮਾਨ ਦਰਜ ਹੋਇਆ ਸੀ। ਹੇਠਲੇ ਤਾਪਮਾਨ ਦੀ ਗੱਲ ਕਰੀਏ ਤਾਂ ਉਹ ਆਮ ਨਾਲੋਂ 5 ਡਿਗਰੀ ਜ਼ਿਆਦਾ 29.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ।
Rain
ਇਹ ਵੀ ਪੜ੍ਹੋ - ਸਾਵਧਾਨ! ਸਾਈਬਰ ਠੱਗਾਂ ਵੱਲੋਂ ਕੱਢੀਆਂ ਜਾ ਰਹੀਆਂ ਫਰਜ਼ੀ ਨੌਕਰੀਆਂ, ਮੰਗ ਰਹੇ ਹਜ਼ਾਰਾਂ ਰੁਪਏ
ਉੱਥੇ ਹੀ ਹਿਊਮੀਡਿਟੀ ਇਸ ਮਹੀਨੇ ਦੀ ਸਭ ਤੋਂ ਜ਼ਿਆਦਾ 71 ਫ਼ੀਸਦੀ ਤੱਕ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 3 ਦਿਨ ਸ਼ਹਿਰ ਵਿਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਨੂੰ ਜਿੱਥੋਂ ਤੱਕ ਅਜੇ ਆਬਜ਼ਰਵ ਕੀਤਾ ਗਿਆ ਹੈ, ਉਸ ਮੁਤਾਬਕ ਮਾਨਸੂਨ ਇਸ ਵਾਰ ਆਮ ਰਹੇਗਾ। ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
Rain
ਇਹ ਵੀ ਪੜ੍ਹੋ - ਹੈਤੀ ਦੇ ਰਾਸ਼ਟਰਪਤੀ Jovenel Moïse ਦਾ ਘਰ ਵਿਚ ਹੀ ਹੋਇਆ ਕਤਲ, ਪਤਨੀ ਵੀ ਗੰਭੀਰ ਜ਼ਖਮੀ
ਹਾਲਾਂਕਿ ਤਾਪਮਾਨ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹੁਣ ਤੱਕ ਜੁਲਾਈ ਵਿਚ 12.2 ਐੱਮ. ਐੱਮ. ਮੀਂਹ ਦਰਜ ਹੋਇਆ ਹੈ, ਜਦੋਂਕਿ ਪਿਛਲੇ ਸਾਲ ਜੁਲਾਈ ਦੇ ਪੂਰੇ ਮਹੀਨੇ ਵਿਚ 302.6 ਐੱਮ. ਐੱਮ. ਮੀਂਹ ਦਰਜ ਹੋਇਆ ਸੀ।