ਸਾਵਧਾਨ! ਸਾਈਬਰ ਠੱਗਾਂ ਵੱਲੋਂ ਕੱਢੀਆਂ ਜਾ ਰਹੀਆਂ ਫਰਜ਼ੀ ਨੌਕਰੀਆਂ, ਮੰਗ ਰਹੇ ਹਜ਼ਾਰਾਂ ਰੁਪਏ
Published : Jul 8, 2021, 12:50 pm IST
Updated : Jul 8, 2021, 12:50 pm IST
SHARE ARTICLE
Cyber thugs
Cyber thugs

ਬੇਰੁਜ਼ਗਾਰੀ ਦੇ ਦੌਰ ਵਿਚ ਹੁਣ ਸਾਈਬਰ ਠੱਗਾਂ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਫਰਜ਼ੀ ਅਸਾਮੀਆਂ ਕੱਢ ਕੇ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਸਾਈਬਰ ਧੋਖਾਧੜੀ (Cyber ​​fraud During Corona Pandemic) ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਬੇਰੁਜ਼ਗਾਰੀ ਦੇ ਦੌਰ ਵਿਚ ਹੁਣ ਸਾਈਬਰ ਠੱਗਾਂ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਫਰਜ਼ੀ ਅਸਾਮੀਆਂ (Fake Recruitment in India Post) ਕੱਢ ਕੇ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ। ਹਾਲ ਹੀ ਵਿਚ ਠੱਗਾਂ ਨੇ ਰੇਲਵੇ ਅਤੇ ਡਾਕ ਵਿਭਾਗ ਵਿਚ ਕਈ ਅਹੁਦਿਆਂ ’ਤੇ ਫਰਜ਼ੀ ਅਸਾਮੀਆਂ ਕੱਢੀਆਂ।

Cyber AttackCyber Thugs

ਹੋਰ ਪੜ੍ਹੋ: ਤੇਲ ਅਤੇ ਗੈਸ ਕੀਮਤਾਂ ਖਿਲਾਫ਼ ਕਿਸਾਨਾਂ ’ਚ ਰੋਸ! ਵਾਹਨ ਤੇ ਸਿਲੰਡਰ ਲੈ ਕੇ ਸੜਕਾਂ ’ਤੇ ਉਤਰੇ ਕਿਸਾਨ

ਹੈਰਾਨੀ ਦੀ ਗੱਲ ਇਹ ਹੈ ਕਿ ਠੱਗ ਇਹਨਾਂ ਅਸਾਮੀਆਂ ’ਤੇ ਭਰਤੀ ਕਰਨ ਦਾ ਝਾਂਸਾ ਦੇ ਕੇ ਲੋਕਾਂ ਕੋਲੋਂ ਪੰਜ ਤੋਂ 10 ਹਜ਼ਾਰ ਰੁਪਏ ਲੈ ਰਹੇ ਹਨ। ਹਰਿਆਣਾ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ ਸਾਈਬਰ ਠੱਗਾਂ ਨੇ ਫੇਸਬੁੱਕ ’ਤੇ ਇੰਪਲਾਈਜ਼ ਪੋਰਟਲ, ਨੌਕਰੀ ਪੋਰਟਲ (Fake job portals on Social Media) ਦੇ ਨਾਂਅ ਤੋਂ ਆਈਡੀ ਬਣਾਈ ਹੈ, ਜਿਸ ਵਿਚ ਪੋਸਟਮੈਨ ਨੂੰ ਹਰ ਮਹੀਨੇ 26 ਹਜ਼ਾਰ, ਡਾਕੀਏ ਨੂੰ 32 ਹਜ਼ਾਰ ਅਤੇ ਗ੍ਰਾਮੀਣ ਡਾਕ ਸੇਵਕ ਨੂੰ 38 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਆਈਡੀ ’ਤੇ ਆਨਲਾਈਨ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ।

FraudFraud

ਹੋਰ ਪੜ੍ਹੋ: ਝਟਕਾ! ਪੈਟਰੋਲ-ਡੀਜ਼ਲ ਤੋਂ ਬਾਅਦ CNG-PNG ਵੀ ਹੋਈ ਮਹਿੰਗੀ, ਜਾਣੋ ਅੱਜ ਦੀਆਂ ਕੀਮਤਾਂ

ਅਪਲਾਈ ਕਰਨ ਵਾਲਿਆਂ ਨੂੰ ਠੱਗ ਖੁਦ ਫੋਨ ਕਰਦੇ ਹਨ ਕਿ ਉਹਨਾਂ ਦੇ ਖਾਤਿਆਂ ਵਿਚ 5 ਤੋਂ 10 ਹਜ਼ਾਰ ਰੁਪਏ ਪਾਏ ਜਾਣ ਤਾਂ ਉਹਨਾਂ ਦੀ ਭਰਤੀ ਪੱਕੀ ਕਰ ਦਿੱਤੀ ਜਾਵੇਗੀ। ਠੱਗਾਂ ਵੱਲੋਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਨੌਕਰੀ ਲਗਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹਨਾਂ ਠੱਗਾਂ ਵੱਲੋਂ ਅਣਜਾਣ ਨੰਬਰਾਂ ਤੋਂ ਫੋਨ ਕਰਕੇ ਆਮ ਅਤੇ ਅਨਪੜ੍ਹ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ।

Fake JobFake Job

ਹੋਰ ਪੜ੍ਹੋ: ਜਬਰ ਜਨਾਹ ਮਾਮਲਾ: ਸਿਮਰਜੀਤ ਬੈਂਸ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼, ਮੰਗਵਾਈ FIR ਦੀ ਕਾਪੀ 

ਇਹਨਾਂ ਠੱਗਾਂ ਨੇ ਸੋਸ਼ਲ ਮੀਡੀਆ ’ਤੇ 10 ਤੋਂ ਜ਼ਿਆਦਾ ਆਈਡੀ ਬਣਾਈਆਂ ਹਨ, ਜਿਨ੍ਹਾਂ ਜ਼ਰੀਏ ਉਹ ਲੋਕਾਂ ਨੂੰ ਅਪਣੇ ਝਾਂਸੇ ਵਿਚ ਫਸਾ ਰਹੇ ਹਨ। ਹਰਿਆਣਾ ਵਿਚ ਡਾਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਾਕ ਵਿਭਾਗ ਵੱਲੋਂ ਕੋਈ ਅਸਾਮੀਆਂ ਨਹੀਂ ਕੱਢੀਆਂ ਗਈਆਂ। ਲੋਕਾਂ ਨੂੰ ਇਹਨਾਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਹੈ। ਉਹਨਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ।

JobsJobs

ਹੋਰ ਪੜ੍ਹੋ: ਨਰਿੰਦਰ ਮੋਦੀ ਕੈਬਨਿਟ ਵਿਸਤਾਰ: ਕਿਸ ਮੰਤਰੀ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ, ਦੇਖੋ ਪੂਰੀ ਸੂਚੀ

ਦੱਸ ਦਈਏ ਕਿ ਇਸ ਤੋਂ ਕਰੀਬ 9 ਮਹੀਨੇ ਪਹਿਲਾਂ ਹੀ ਸਾਈਬਰ (Cyber Crime Cases) ਠੱਗਾਂ ਨੇ ਰੇਲਵੇ ਵਿਭਾਗ ਵਿਚ ਵੀ ਨੌਕਰੀਆਂ ਕੱਢੀਆਂ ਸਨ। ਇਸ ਦੇ ਤਹਿਤ ਨੌਜਵਾਨਾਂ ਨੂੰ ਫਸਾਉਣ ਲਈ ਲੜਕੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਹਾਲਾਂਕਿ ਬਾਅਦ ਵਿਚ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਵੀ ਕਰਵਾਈ ਸੀ ਪਰ ਆਰੋਪੀ ਪੁਲਿਸ ਹੱਥ ਨਹੀਂ ਆਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement