
ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਸਬੰਧੀ ਐਡਵਾਇਜ਼ਰੀ
ਵਾਸ਼ਿੰਗਟਨ, 7 ਜੁਲਾਈ : ਅਮਰੀਕਾ ਨੇ ਯਾਤਰਾ ਨੂੰ ਲੈ ਕੇ ਆਪਣੇ ਨਾਗਰਿਕ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਭੂਟਾਨ ਤੇ ਸ਼੍ਰੀਲੰਕਾ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾ ’ਚ ਕੋਵਿਡ ਸਣੇ ਅਤਿਵਾਦ ਨੂੰ ਲੈ ਕੇ ਲੋਕਾਂ ਨੂੰ ਉੱਥੇ ਦੀ ਯਾਤਰਾ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਇਸ ਦੌਰਾਨ ਮੰਤਰਾਲੇ ਨੇ ਕਿਹਾ ਕਿ ਸੀ.ਡੀ.ਸੀ. ਨੇ ਭੂਟਾਨ ਲਈ ਯਾਤਰਾ ਸਿਹਤ ਨੋਟਿਸ ਜਾਰੀ ਨਹੀਂ ਕੀਤਾ ਹੈ ਜਿਸ ਨਾਲ ਦੇਸ਼ ’ਚ ਕੋਵਿਡ-19 ਦੇ ਪ੍ਰਕੋਪ ਦੇ ਪੱਧਰ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਵਿਦੇਸ਼ੀ ਮੰਤਰਾਲੇ ਨੇ ਕਿਹਾ ਕਿ ਜੇਕਰ ਐੱਫ.ਡੀ.ਏ. ਵੱਲੋਂ ਅਧਿਕਾਰਤ ਕੀਤੀ ਵੈਕਸੀਨ ਦੀ ਪੂਰੀ ਖੁਰਾਕ ਲਈ ਹੈ ਤਾਂ ਕੋਵਿਡ-19 ਦੀ ਲਪੇਟ ’ਚ ਆਉਣ ਅਤੇ ਗੰਭੀਰ ਲੱਛਣ ਵਿਕਸਿਤ ਹੋਣ ਦਾ ਖਤਰਾ ਘੱਟ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਕੋਵਿਡ-19 ਕਾਰਨ ਸ਼੍ਰੀਲੰਕਾ ‘ਚ ਆਪਣੀ ਯਾਤਰਾ ‘ਤੇ ਮੁੜ ਵਿਚਾਰ ਕਰਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਉੱਥੇ ਅੱਤਵਾਦ ਕਾਰਨ ਵਾਧੂ ਸਾਵਧਾਨੀ ਵਰਤੀ ਜਾਵੇ। (ਏਜੰਸੀ)