ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, ਕੀਮਤਾਂ 'ਚ 15 ਫ਼ੀਸਦੀ ਤੱਕ ਕਟੌਤੀ
Published : Jul 8, 2022, 2:12 pm IST
Updated : Jul 8, 2022, 2:12 pm IST
SHARE ARTICLE
53 new liquor contracts to be opened in Jalandhar
53 new liquor contracts to be opened in Jalandhar

18 ਗਰੁੱਪਾਂ ਦੇ ਟੈਂਡਰਾਂ ਦੀ ਪ੍ਰਕਿਰਿਆ ਹੋਈ ਪੂਰੀ 

ਜਲੰਧਰ : ਜ਼ਿਲ੍ਹੇ ਵਿਚ ਬਣਾਏ ਗਏ 20 ਗਰੁੱਪਾਂ ਵਿਚੋਂ 15 ਲਈ ਟੈਂਡਰ ਪਹਿਲਾਂ ਹੀ ਸਫ਼ਲ ਹੋ ਚੁੱਕਾ ਹੈ ਅਤੇ ਹੁਣ 3 ਨਵੇਂ ਗਰੁੱਪਾਂ ਲਈ ਆਏ ਟੈਂਡਰ ਨੂੰ ਸਫ਼ਲ ਕਰਾਰ ਦਿੱਤਾ ਗਿਆ। ਇਸ ਤਹਿਤ ਮਹਾਨਗਰ ਵਿਚ ਹੁਣ 18 ਗਰੁੱਪਾਂ ਦੇ ਟੈਂਡਰਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਐਕਸਾਈਜ਼ ਮਹਿਕਮੇ ਵੱਲੋਂ ਨਵੇਂ ਪ੍ਰਾਪਤ ਹੋਏ 3 ਟੈਂਡਰਾਂ ਲਈ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਜਲੰਧਰ ’ਚ 53 ਨਵੇਂ ਠੇਕੇ ਖੁੱਲ੍ਹ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਲਿਆਂਦੀ ਗਈ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਠੇਕੇਦਾਰਾਂ ਦਾ ਰੁਝਾਨ ਮਿਲਿਆ-ਜੁਲਿਆ ਰਹਿਣ ਕਰਕੇ ਮਹਿਕਮੇ ਨੇ ਗਰੁੱਪਾਂ ਦੀਆਂ ਕੀਮਤਾਂ 15 ਫ਼ੀਸਦੀ ਤੱਕ ਕਟੌਤੀ ਕੀਤੀ ਗਈ ਹੈ।

LiquorLiquor

ਜ਼ਿਕਰਯੋਗ ਹੈ ਕਿ 28 ਜੂਨ ਨੂੰ ਕੀਮਤਾਂ ਘਟਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ 3 ਵਾਰ 5-5 ਫ਼ੀਸਦੀ ਕੀਮਤਾਂ ਘਟਾਈਆਂ ਗਈਆਂ ਜਿਸ ਨਾਲ ਹੁਣ ਕੁਲ ਕਟੌਤੀ 15 ਫ਼ੀਸਦੀ ਹੋ ਗਈ ਹੈ। ਇਸ ਤਹਿਤ ਸ਼ੁਰੂਆਤ ਵਿਚ ਗਰੁੱਪ ਲੈਣ ਵਾਲੇ ਠੇਕੇਦਾਰਾਂ ਨੂੰ ਘਟੀ ਕੀਮਤ ਦਾ ਲਾਭ ਨਹੀਂ ਮਿਲ ਸਕਿਆ।  ਮਹਿਕਮੇ ਵੱਲੋਂ ਇਨ੍ਹਾਂ 2 ਗਰੁੱਪਾਂ ’ਚ ਸ਼ੁਰੂਆਤੀ ਦੌਰ ਵਿਚ 6 ਠੇਕੇ ਖੋਲ੍ਹੇ ਜਾਣਗੇ। ਮਾਰਕਫੈੱਡ ਨਾਲ ਮਿਲ ਕੇ ਮਹਿਕਮੇ ਵੱਲੋਂ ਠੇਕੇ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਕੱਲ ਯਾਨੀ ਵੀਰਵਾਰ 3 ਗਰੁੱਪਾਂ ਲਈ ਆਏ ਟੈਂਡਰ ਨੂੰ ਸ਼ਾਮੀਂ ਅਪਰੂਵਲ ਦੇ ਕੇ ਠੇਕੇ ਖੋਲ੍ਹਣ ਦਾ ਲਾਇਸੈਂਸ ਜਾਰੀ ਕਰ ਦਿੱਤਾ ਗਿਆ।

Liquor ShopLiquor Shop

ਇਸ ਵਿਚ ਫੋਕਲ ਪੁਆਇੰਟ ਗਰੁੱਪ ਦੇ 17, ਸੋਢਲ ਗਰੁੱਪ ਦੇ 19 ਅਤੇ ਬੱਸ ਸਟੈਂਡ ਗਰੁੱਪ ਦੇ 17 ਠੇਕੇ ਸ਼ਾਮਲ ਹਨ। ਠੇਕੇਦਾਰਾਂ ਵੱਲੋਂ 53 ਠੇਕੇ ਖੋਲ੍ਹਣ ਦੀ ਪ੍ਰਕਿਰਿਆ ਲਾਇਸੈਂਸ ਜਾਰੀ ਹੋਣ ਦੇ ਤੁਰੰਤ ਬਾਅਦ ਸ਼ੁਰੂ ਕਰ ਦਿੱਤੀ ਗਈ। ਠੇਕੇਦਾਰਾਂ ਕੋਲ ਆਪਣੀ ਮਰਜ਼ੀ ਦੇ ਸਥਾਨ ’ਤੇ ਠੇਕੇ ਖੋਲ੍ਹਣ ਦੀ ਵਿਵਸਥਾ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਗਰੁੱਪਾਂ ਨਾਲ ਸਬੰਧਤ ਵਧੇਰੇ ਪੁਰਾਣੀਆਂ ਦੁਕਾਨਾਂ ਵਿਚ ਵੀ ਠੇਕੇ ਖੁੱਲ੍ਹਣ ਜਾ ਰਹੇ ਹਨ। ਕੁਝ ਦੁਕਾਨਾਂ ਵਿਚ ਫੇਰਬਦਲ ਹੋਣ ਦੀ ਸੰਭਾਵਨਾ ਹੈ।

LiquorLiquor

ਸਰਕਾਰੀ ਠੇਕੇ ਖੋਲ੍ਹਣ ਨੂੰ ਲੈ ਕੇ ਮਹਿਕਮੇ ਨੂੰ ਮੈਨਪਾਵਰ ਦੀ ਸਮੱਸਿਆ ਪੇਸ਼ ਆ ਰਹੀ ਸੀ ਪਰ ਹੁਣ 18 ਗਰੁੱਪ ਸੇਲ ਹੋ ਜਾਣ ਕਾਰਨ ਮਹਿਕਮੇ ਨੂੰ ਬਾਕੀ ਬਚੇ 2 ਗਰੁੱਪਾਂ ਲਈ 6 ਠੇਕੇ ਖੋਲ੍ਹਣ ਵਾਸਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਰਕਾਰੀ ਠੇਕਿਆਂ ਦੀ ਸਾਈਟ ਲਈ ਹੁਣ 6 ਠੇਕੇ ਖੋਲ੍ਹਣ ’ਤੇ ਮਹਿਕਮੇ ਵੱਲੋਂ ਫੋਕਸ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਬਾਕੀ ਬਚੇ 2 ਗਰੁੱਪ ਸ਼ਾਮਲ ਹਨ, ਜਿਨ੍ਹਾਂ ਵਿਚ ਮਾਡਲ ਟਾਊਨ ਗਰੁੱਪ ਦੇ 17 ਅਤੇ ਲੈਦਰ ਕੰਪਲੈਕਸ ਗਰੁੱਪ ਦੇ 25 ਠੇਕੇ ਖੋਲ੍ਹਣ ਦੀ ਵਿਵਸਥਾ ਹੈ। ਐਕਸਾਈਜ਼ ਮਹਿਕਮੇ ਦੀ ਨਿਗਰਾਨੀ ਵਿਚ ਮਾਰਕਫੈੱਡ ਦੇ ਕਰਮਚਾਰੀਆਂ ਨੂੰ ਠੇਕਿਆਂ ’ਤੇ ਤਾਇਨਾਤ ਕਰਕੇ ਸਰਕਾਰੀ ਠੇਕਿਆਂ ’ਤੇ ਸ਼ਰਾਬ ਵੇਚੀ ਜਾਵੇਗੀ। 
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement