
ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਡਰਾਈਵਰ ਦੀ ਗਲਤੀ ਹੈ
ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਐਮਬੀਡੀ ਮਾਲ ਨੇੜੇ ਪੁਲ 'ਤੇ 3 ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ 'ਚ ਕ੍ਰੇਟਾ ਕਾਰ ਪਲਟ ਕੇ ਦੂਜੀ ਸੜਕ 'ਤੇ ਜਾ ਡਿੱਗੀ। ਇਸ ਹਾਦਸੇ 'ਚ 3 ਲੋਕ ਜ਼ਖ਼ਮੀ ਹੋ ਗਏ ਹਨ। ਸੜਕ 'ਤੇ ਕਾਰਾਂ ਦੀ ਟੱਕਰ ਦੇਖ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਕਾਰਾਂ 'ਚੋਂ ਬਾਹਰ ਕੱਢਿਆ।ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰਾਂ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸੜਕ ’ਤੇ ਆਵਾਜਾਈ ਨੂੰ ਹਟਾਇਆ।
ਇਸ ਦੇ ਨਾਲ ਹੀ ਕਾਰਾਂ ਵੀ ਸੜਕ ਦੇ ਵਿਚਕਾਰੋਂ ਪਾਸੇ ਹੋ ਗਈਆਂ। ਹਾਦਸੇ ਵਿਚ ਦੋ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਲੈਂਡ ਕਰੂਜ਼ਰ ਗੱਡੀ ਦੇ ਡਰਾਈਵਰ ਨੇ ਦਸਿਆ ਕਿ ਉਹ ਹੌਲੀ-ਹੌਲੀ ਜਾ ਰਿਹਾ ਸੀ ਪਰ ਦੂਜੇ ਪਾਸੇ ਤੋਂ ਆਈ ਕ੍ਰੇਟਾ ਗੱਡੀ ਪਲਟ ਕੇ 2 ਵਾਹਨਾਂ ਨਾਲ ਟਕਰਾ ਗਈ।
ਇਸ ਕਾਰਨ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਡਰਾਈਵਰ ਦੀ ਗਲਤੀ ਹੈ।