
ਨਿੰਬੂ ਅਤੇ ਸੰਤਰਾ ਨਿੰਬੂ ਫਲਾਂ ਵਿਚ ਆਉਂਦੇ ਹਨ ਅਤੇ ਇਸ ਵਿਚ ਸੱਭ ਤੋਂ ਵੱਧ ਵਿਟਾਮਿਨ ਸੀ, ਫ਼ਾਈਬਰ ਹੁੰਦਾ ਹੈ
ਮੁਹਾਲੀ: ਕੜਾਕੇ ਦੀ ਗਰਮੀ ਵਿਚ ਅਪਣੀ ਖ਼ੁਰਾਕ ਦਾ ਖ਼ਾਸ ਧਿਆਨ ਰਖਣਾ ਸੱਭ ਤੋਂ ਜ਼ਰੂਰੀ ਹੈ, ਤਾਂ ਜੋ ਇਨ੍ਹਾਂ ਦਿਨਾਂ ਵਿਚ ਗਰਮੀ, ਡੀਹਾਈਡ੍ਰੇਸਨ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਤੁਸੀਂ ਅਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਕੇ ਗਰਮੀਆਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਅਪਣੇ ਆਪ ਨੂੰ ਬਚਾ ਸਕਦੇ ਹੋ। ਇਮਿਊਨਿਟੀ ਲਈ ਤੁਸੀਂ ਵਿਟਾਮਿਨ-ਸੀ ਨਾਲ ਭਰਪੂਰ ਫਲਾਂ ਦਾ ਸੇਵਨ ਕਰ ਸਕਦੇ ਹੋ। ਕਈ ਅਜਿਹੇ ਫਲ ਹਨ, ਜਿਨ੍ਹਾਂ ਵਿਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਸੰਤਰਾ, ਨਿੰਬੂ, ਮੁਸੰਮੀ, ਕੀਵੀ, ਅੰਬ, ਪਪੀਤਾ, ਟਮਾਟਰ ਆਦਿ। ਵਿਟਾਮਿਨ ਸੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਪੁਰਾਣੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।
ਨਿੰਬੂ ਅਤੇ ਸੰਤਰਾ ਨਿੰਬੂ ਫਲਾਂ ਵਿਚ ਆਉਂਦੇ ਹਨ ਅਤੇ ਇਸ ਵਿਚ ਸੱਭ ਤੋਂ ਵੱਧ ਵਿਟਾਮਿਨ ਸੀ, ਫ਼ਾਈਬਰ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿਚ ਨਿੰਬੂ ਪਾਣੀ, ਸ਼ਿਕੰਜਵੀ ਦਾ ਸੇਵਨ ਜ਼ਰੂਰ ਕਰੋ। ਸੰਤਰੇ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਦੀ ਹੈ। ਨਿੰਬੂ ਮਾਨਸਕ ਸਿਹਤ ਨੂੰ ਵੀ ਵਧਾਉਂਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਨਿੰਬੂ ਅਤੇ ਸੰਤਰੇ ਦੇ ਸੇਵਨ ਤੋਂ ਬਿਹਤਰ ਕੋਈ ਚੀਜ਼ ਨਹੀਂ ਹੁੰਦੀ। ਟਮਾਟਰ ਦੇ ਸੇਵਨ ਨਾਲ ਕਈ ਸਿਹਤ ਲਾਭ ਹੁੰਦੇ ਹਨ। ਇਸ ਵਿਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਕੇ, ਏ, ਮੈਗਨੀਸ਼ੀਅਮ, ਫ਼ਾਸਫ਼ੋਰਸ, ਪੋਟਾਸ਼ੀਅਮ ਆਦਿ ਹੁੰਦੇ ਹਨ। ਘਰ ’ਚ ਟਮਾਟਰ ਦਾ ਜੂਸ ਜਾਂ ਸੂਪ ਬਣਾ ਕੇ ਪੀਉ। ਇਸ ਨੂੰ ਸਲਾਦ ਵਿਚ ਵੀ ਕਾਫ਼ੀ ਮਾਤਰਾ ’ਚ ਸ਼ਾਮਲ ਕਰੋ। ਇਸ ਨਾਲ ਗਰਮੀਆਂ ’ਚ ਪਾਚਨ ਸ਼ਕਤੀ ਠੀਕ ਰਹੇਗੀ। ਨਾਲ ਹੀ ਕੈਲੇਸਟਰੋਲ ਦਾ ਪੱਧਰ ਵੀ ਕੰਟਰੋਲ ਵਿਚ ਰਹਿੰਦਾ ਹੈ।
ਗਰਮੀਆਂ ਦੇ ਮੌਸਮ ਵਿਚ ਅਮਰੂਦ ਜ਼ਿਆਦਾ ਮਿਲਦਾ ਹੈ। ਇਸ ਫਲ ਵਿਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਪੇਟ ਲਈ ਬਹੁਤ ਹੀ ਫ਼ਾਇਦੇਮੰਦ ਫਲ ਹੈ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਹ ਦਿਲ, ਚਮੜੀ, ਪਾਚਨ, ਭਾਰ ਘਟਾਉਣ, ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰਖਦਾ ਹੈ ਅਤੇ ਹਰ ਚੀਜ਼ ਨੂੰ ਸਿਹਤਮੰਦ ਰਖਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ ਜ਼ਿਆਦਾਤਰ ਲੋਕ ਡੇਂਗੂ ਵਿਚ ਸੈੱਲਾਂ ਦੀ ਗਿਣਤੀ ਵਧਾਉਣ ਲਈ ਖਾਂਦੇ ਹਨ। ਪਰ, ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।