
ਜੱਜ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ 'ਤੇ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ"
ਨਵੀਂ ਦਿੱਲੀ: ਦਿਲੀ ਦੀ ਇਕ ਅਦਾਲਤ ਨੇ ਉਤਰ-ਪੂਰਬੀ ਦਿੱਲੀ ਵਿਚ 2020 ਦੇ ਦੰਗਿਆਂ ਦੌਰਾਨ ਅੱਗਜ਼ਨੀ ਅਤੇ ਲੁੱਟਖੋਹ ਦੇ ਦੋਸ਼ਾਂ ਵਿਚ 6 ਲੋਕਾਂ ਨੂੰ ਬਰੀ ਕਰ ਦਿਤਾ ਹੈ। ਐਡੀਸ਼ਨਲ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਨੇ ਸਾਹਿਲ, ਦਿਨੇਸ਼, ਟਿੰਕੂ, ਸੰਦੀਪ, ਵਿਕਾਸ ਕਸ਼ਯਪ ਅਤੇ ਸੋਨੂੰ ਵਿਰੁਧ ਦਾਇਰ ਕੇਸ ਦੀ ਸੁਣਵਾਈ ਕਰਦੇ ਹੋਏ ਇਹ ਹੁਕਮ ਦਿਤਾ। ਉਨ੍ਹਾਂ 'ਤੇ 24 ਅਤੇ 25 ਫਰਵਰੀ 2020 ਦੀ ਦਰਮਿਆਨੀ ਰਾਤ ਨੂੰ ਭਾਗੀਰਥੀ ਵਿਹਾਰ ਵਿਚ ਇਕ ਦੁਕਾਨ 'ਤੇ ਹਮਲਾ ਕਰਨ ਅਤੇ ਲੁੱਟਖੋਹ ਕਰਨ ਵਾਲੀ ਦੰਗਾਕਾਰੀ ਭੀੜ ਦਾ ਹਿੱਸਾ ਹੋਣ ਦਾ ਦੋਸ਼ ਸੀ।
ਇਹ ਵੀ ਪੜ੍ਹੋ: ਲੁਧਿਆਣਾ ’ਚ ਤੀਹਰੇ ਕਤਲ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕੀਤਾ ਜਾਵੇ : ਰਵਨੀਤ ਬਿੱਟੂ
ਉਨ੍ਹਾਂ 'ਤੇ 24 ਫਰਵਰੀ ਨੂੰ ਰਾਤ 9 ਵਜੇ ਦੇ ਕਰੀਬ ਇਕ ਘਰ ਨੂੰ ਅੱਗ ਲਗਾਉਣ, ਹਮਲਾ ਕਰਨ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੀ ਭੀੜ ਦਾ ਹਿਸਾ ਹੋਣ ਦਾ ਵੀ ਦੋਸ਼ ਹੈ। ਜੱਜ ਨੇ ਵੀਰਵਾਰ ਨੂੰ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ 'ਤੇ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ ਹਨ। ਇਸ ਲਈ, ਇਸ ਕੇਸ ਦੇ ਸਾਰੇ ਮੁਲਜ਼ਮ ਇਨ੍ਹਾਂ ਸਾਰੇ ਦੋਸ਼ਾਂ ਤੋਂ ਬਰੀ ਹੋ ਜਾਂਦੇ ਹਨ।''
ਇਹ ਵੀ ਪੜ੍ਹੋ: ਤਿੰਨ ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਆਗਾਜ਼
ਜੱਜ ਨੇ ਕਿਹਾ ਕਿ ਇਕ ਕਾਂਸਟੇਬਲ ਅਤੇ ਇਕ ਸਹਾਇਕ ਸਬ-ਇੰਸਪੈਕਟਰ ਇਸਤਗਾਸਾ ਪੱਖ ਦੇ ਦੋ ਗਵਾਹ ਸਨ ਜਿਨ੍ਹਾਂ ਨੇ ਘਟਨਾਵਾਂ ਦੇ ਗਵਾਹ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ, ''ਜੇਕਰ ਮੈਂ ਇਨ੍ਹਾਂ ਦੋ ਗਵਾਹਾਂ ਦੀ ਗਵਾਹੀ ਦੀ ਤੁਲਨਾ ਕਰਦਾ ਹਾਂ ਤਾਂ ਮੈਨੂੰ ਉਨ੍ਹਾਂ ਦੇ ਬਿਆਨਾਂ 'ਚ ਵੱਡਾ ਫਰਕ ਨਜ਼ਰ ਆਉਂਦਾ ਹੈ।''
ਇਹ ਵੀ ਪੜ੍ਹੋ: ਡਾ. ਗੁਰਪ੍ਰੀਤ ਸਿੰਘ ਵਾਂਡਰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨਿਯੁਕਤ
ਜੱਜ ਨੇ ਕਿਹਾ, ''ਇਸ ਤਰ੍ਹਾਂ ਦੇ ਸਬੂਤਾਂ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਸਕਦਾ ਹੈ ਕਿ ਦੋਵੇਂ ਘਟਨਾਵਾਂ ਦੰਗਾਕਾਰੀ ਭੀੜ ਕਾਰਨ ਹੋਈਆਂ ਹੋਣਗੀਆਂ”। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਬੂਤ ਕਾਫ਼ੀ ਨਹੀਂ ਹਨ ਕਿਉਂਕਿ ਪੁਲਿਸ ਨੇ ਦੰਗਿਆਂ ਦੀਆਂ ਵਿਸ਼ੇਸ਼ ਘਟਨਾਵਾਂ ਦੇ ਆਧਾਰ 'ਤੇ ਵੱਖਰੇ ਕੇਸ ਦਰਜ ਕੀਤੇ ਹਨ।