
ਸੀਬੀਆਈ ਮੁਤਾਬਕ ਦਿਨੇਸ਼ ਅਰੋੜਾ ਨੂੰ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਕਰੀਬੀ ਮੰਨਿਆ ਜਾਂਦਾ ਹੈ
ਨਵੀਂ ਦਿੱਲੀ: ਈਡੀ ਨੇ ਦਿੱਲੀ ਦੇ ਆਬਕਾਰੀ ਨੀਤੀ ਮਾਮਲੇ ਵਿਚ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿਚ ਦਿਨੇਸ਼ ਅਰੋੜਾ ਵੀ ਸੀਬੀਆਈ ਕੇਸ ਵਿਚ ਗਵਾਹ ਹਨ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਈਡੀ ਦੀ ਐਫਆਈਆਰ ਮੁਤਾਬਕ ਅਰੋੜਾ ਨੇ ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ।
ਈਡੀ ਨੇ ਪਹਿਲਾਂ ਆਪਣੀ ਚਾਰਜਸ਼ੀਟ ਵਿਚ ਕਿਹਾ ਸੀ ਕਿ ਦਿਨੇਸ਼ ਅਰੋੜਾ ਕਥਿਤ ਤੌਰ 'ਤੇ 'ਆਪ' ਆਗੂ ਵਿਜੇ ਨਾਇਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਵਿਜੇ ਨਾਇਰ ਨੂੰ ਈਡੀ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਫਿਲਹਾਲ ਉਹ ਨਿਆਂਇਕ ਹਿਰਾਸਤ ਵਿਚ ਹੈ।
ਸੀਬੀਆਈ ਮੁਤਾਬਕ ਦਿਨੇਸ਼ ਅਰੋੜਾ ਨੂੰ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਕਰੀਬੀ ਮੰਨਿਆ ਜਾਂਦਾ ਹੈ। ਦਿਨੇਸ਼ ਅਰੋੜਾ ਦਿੱਲੀ ਦੇ ਇੱਕ ਵੱਡੇ ਕਾਰੋਬਾਰੀ ਹਨ ਅਤੇ ਰੈਸਟੋਰੈਂਟ ਇੰਡਸਟਰੀ ਵਿੱਚ ਜਾਣਿਆ-ਪਛਾਣਿਆ ਨਾਮ ਹੈ। ਅਰੋੜਾ 2009 ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹਨ। ਰਿਪੋਰਟ ਮੁਤਾਬਕ 2009 'ਚ ਉਸ ਨੇ ਦਿੱਲੀ ਦੇ ਹੌਜ਼ ਖਾਸ ਇਲਾਕੇ 'ਚ ਆਪਣਾ ਪਹਿਲਾ ਕੈਫੇ ਖੋਲ੍ਹਿਆ ਸੀ।