
ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਹੁਣ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਵਾਲੀ ਸਥਿਤੀ 'ਚ ਪਹੁੰਚੇ ਜਾਪ ਰਹੇ ਹਨ।
ਬਠਿੰਡਾ : ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਹੁਣ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਵਾਲੀ ਸਥਿਤੀ 'ਚ ਪਹੁੰਚੇ ਜਾਪ ਰਹੇ ਹਨ। ਨਵਜੋਤ ਸਿੱਧੂ ਵਾਲੀ ਸਥਿਤੀ ਇਸ ਲਈ ਕਿਉਂਕਿ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੂੰ ਪੰਜਾਬ ਵਿਧਾਨ ਸਭਾ 'ਚ ਦੂਸਰੀ ਲਾਈਨ 'ਚ ਬੈਠਣ ਲਈ ਸੀਟ ਅਲਾਟ ਕੀਤੀ ਗਈ ਹੈ ਤੇ ਉਧਰ ਹਰਸਿਮਰਤ ਬਾਦਲ ਦੀ ਵੀ 17ਵੀਂ ਲੋਕ ਸਭਾ 'ਚ ਸੀਟ ਦੂਜੀ ਲਾਈਨ ਵਿੱਚ ਕਰ ਦਿੱਤੀ ਗਈ ਹੈ।
Harsimrat Kaur Badal
ਜਿਸ ਨੂੰ ਲੈ ਕੇ ਹਰਸਿਮਰਤ ਬਾਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਤੋਂ ਇੰਨ੍ਹੀ ਦਿਨੀਂ ਨਰਾਜ਼ ਹੈ। ਦੱਸ ਦਈਏ ਕਿ ਪਿਛਲੀ ਲੋਕ ਸਭਾ 'ਚ ਉਹ ਪਹਿਲੀ ਲਾਈਨ 'ਚ ਬੈਠਦੇ ਸਨ ਪਰ ਇਸ ਵਾਰ ਉਨ੍ਹਾਂ ਦੀ ਸੀਟ ਦੂਸਰੀ ਲਾਈਨ 'ਚ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹਰਸਿਮਰਤ ਨੇ ਅਗਲੀ ਸੀਟ ਨਾ ਮਿਲਣ 'ਤੇ ਇਸਦੀ ਸ਼ਿਕਾਇਤ ਸੰਸਦੀ ਕਾਰਜਕਾਰੀ ਪ੍ਰਹਿਲਾਦ ਜੋਸ਼ੀ ਕੋਲ ਵੀ ਕੀਤੀ।
Harsimrat Kaur Badal
ਜਿਸ 'ਤੇ ਉਨ੍ਹਾਂ ਕਿਹਾ ਕਿ ਜੇ. ਡੀ. ਯੂ. ਦੇ ਅਕਾਲੀ ਦਲ ਨਾਲੋਂ ਜ਼ਿਆਦਾ ਸਾਂਸਦ ਹਨ ਅਤੇ ਇਸੇ ਦੇ ਚਲਦਿਆਂ ਉਨ੍ਹਾਂ ਦੀ ਸੀਟ ਪਹਿਲੀ ਲਾਈਨ ਤੋਂ ਦੂਸਰੀ ਲਾਈਨ 'ਚ ਕੀਤੀ ਗਈ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਸਿਰਫ 2 ਸੀਟਾਂ ਮਿਲੀਆਂ ਹਨ। ਜਿਨ੍ਹਾਂ 'ਚ ਇਕ ਸੀਟ ਹਰਸਿਮਰਤ ਤੇ ਦੂਜੀ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਦੀ ਹੈ ਜੋ ਚੋਣ ਜਿੱਤ ਕੇ ਪਾਰਲੀਮੈਂਟ ਪਹੁੰਚੇ ਹਨ। ਜਿਸ ਕਾਰਨ 2 ਸਾਂਸਦਾਂ ਵਾਲੀ ਪਾਰਟੀ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਨੂੰ ਵੀ ਦੂਸਰੀ ਲਾਈਨ 'ਚ ਬੈਠਣ ਦੀ ਜਗ੍ਹਾ ਮਿਲੀ।