
2018 ਤੋਂ 2020 ਤੱਕ ਹਰਿਆਣਾ ’ਚ ਰੋਜ਼ਾਨਾ ਰਿਕਾਰਡ ਕੀਤੇ ਗਏ ਔਸਤਨ 13 ਕੇਸ
ਚੰਡੀਗੜ੍ਹ: ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਰਿਕਾਰਡ ਅਨੁਸਾਰ 2018 ਤੋਂ 2020 ਤੱਕ ਪੰਜਾਬ ਵਿਚ ਰੋਜ਼ਾਨਾ ਬੱਚਿਆਂ ਖ਼ਿਲਾਫ਼ ਅਪਰਾਧ ਦੇ 6 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸੇ ਮਿਆਦ ਦੌਰਾਨ ਹਰਿਆਣਾ ਵਿਚ ਔਸਤਨ 13 ਮਾਮਲਿਆਂ ਦੌਰਾਨ ਦੁੱਗਣੇ ਮਾਮਲੇ ਰਿਕਾਰਡ ਕੀਤੇ ਗਏ। ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਅਨਾਥ ਆਸ਼ਰਮਾਂ ਵਿਚ ਅਪਰਾਧ ਦਰ ਬਾਰੇ ਸੰਸਦ ਮੈਂਬਰ ਚੰਦਰਾਣੀ ਮੁਰਮੂ ਅਤੇ ਗੀਤਾ ਵਿਸ਼ਵਨਾਥ ਵਾਂਗਾ ਦੇ ਸਵਾਲ ਦੇ ਜਵਾਬ ਵਿਚ ਪ੍ਰਸ਼ਨ ਕਾਲ ਦੌਰਾਨ ਇਕ ਜਵਾਬ ਵਿਚ ਇਸ ਗੱਲ ਦਾ ਜ਼ਿਕਰ ਕੀਤਾ।
6 cases of crime against children daily in Punjab
NCPCR ਦੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਵਿਚ ਚਾਈਲਡ ਕੇਅਰ ਇੰਸਟੀਚਿਊਸ਼ਨ (CCIs) ਤੋਂ ਬਾਲ ਸ਼ੋਸ਼ਣ ਦੇ 34 ਮਾਮਲੇ ਪ੍ਰਾਪਤ ਹੋਏ ਹਨ। NCPCR ਦੁਆਰਾ CCI ਦਾ ਸੋਸ਼ਲ ਆਡਿਟ ਮਈ 2017 ਵਿਚ ਸੁਪਰੀਮ ਕੋਰਟ ਦੇ ਆਦੇਸ਼ ਅਤੇ ਮਾਰਚ 2020 ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਤੋਂ ਬਾਅਦ ਕੀਤਾ ਗਿਆ ਜਿਸ ਨੂੰ ਸਾਰੇ ਸੂਬਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਭੇਜੀ ਗਈ ਸੀ। ਹਾਲਾਂਕਿ ਸਾਲ 2020 ਦੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਦੇਸ਼ ਵਿਚ ਬਾਲ ਜਿਨਸੀ ਸ਼ੋਸ਼ਣ ਦੇ 47,221 ਮਾਮਲੇ ਦਰਜ ਕੀਤੇ ਗਏ ਸਨ।
6 cases of crime against children daily in Punjab
ਇਹਨਾਂ ਮਾਮਲਿਆਂ ਵਿਚ ਜ਼ਿਆਦਾਤਰ ਪੀੜਤ ਲੜਕੀਆਂ ਸਨ। ਐਨਸੀਆਰਬੀ ਦੇ ਅਨੁਸਾਰ ਜਿਨਸੀ ਹਿੰਸਾ ਅਤੇ ਜਿਨਸੀ ਸ਼ੋਸ਼ਣ ਦੀਆਂ ਸਭ ਤੋਂ ਵੱਧ ਘਟਨਾਵਾਂ 16 ਤੋਂ 18 ਸਾਲ ਦੀਆਂ ਕੁੜੀਆਂ ਨਾਲ ਹੋਈਆਂ ਹਨ। ਇਸ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਮਾਮਲੇ ਪੁਲਿਸ ਤੱਕ ਨਹੀਂ ਪਹੁੰਚਦੇ ਜਾਂ ਫਿਰ ਪਰਿਵਾਰ ਹੀ ਉਸ ਨੂੰ ਦਬਾ ਲੈਂਦੇ ਹਨ। ਇੰਟਰਪੋਲ ਦੇ ਅੰਕੜਿਆਂ ਅਨੁਸਾਰ ਭਾਰਤ ਨੇ ਸਾਲ 2017 ਤੋਂ 2020 ਤੱਕ ਆਨਲਾਈਨ ਬਾਲ ਸੋਸ਼ਲ ਦੇ 24 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ, ਜਿਨ੍ਹਾਂ ਵਿਚ ਕਰੀਬ 80% ਮਾਮਲੇ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸੀ।