ਦਿੱਲੀ ਦੌਰੇ 'ਤੇ ਜਾਣ ਵਾਲੇ ਅਧਿਕਾਰੀਆਂ 'ਤੇ ਹਵਾਈ ਯਾਤਰਾ ਅਤੇ ਪੰਜ ਤਾਰਾ ਹੋਟਲਾਂ 'ਚ ਰੁਕਣ 'ਤੇ ਪਾਬੰਦੀ

By : GAGANDEEP

Published : Aug 8, 2023, 5:30 pm IST
Updated : Aug 8, 2023, 5:30 pm IST
SHARE ARTICLE
photo
photo

ਜਨਤਾ ਦੇ ਪੈਸੇ ਦੀ ਬਰਬਾਦੀ ਅਤੇ ਫਜ਼ੂਲ ਖਰਚੀ ਨਹੀਂ ਹੋਣੀ ਚਾਹੀਦੀ- ਰਾਜਪਾਲ ਬਨਵਾਰੀ ਲਾਲ ਪੁਰੋਹਿਤ

 

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿਤੇ ਹੁਕਮਾਂ ਵਿਚ ਦਿੱਲੀ ਦੌਰੇ 'ਤੇ ਜਾਣ ਵਾਲੇ ਅਧਿਕਾਰੀਆਂ ਲਈ ਹਵਾਈ ਯਾਤਰਾ ਅਤੇ ਸਟਾਰ ਹੋਟਲਾਂ ਵਿਚ ਠਹਿਰਣ 'ਤੇ ਪਾਬੰਦੀ ਲਗਾ ਦਿਤੀ ਹੈ।

ਇਹ ਵੀ ਪੜ੍ਹੋ: ਮਲੇਰਕੋਟਲਾ: ਵਿਜੀਲੈਂਸ ਵਲੋਂ ਰਿਸ਼ਵਤ ਦੇ ਦੋਸ਼ 'ਚ ASI ਮਾਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ

ਸਲਾਹਕਾਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ, ਇਹ ਸਾਡਾ ਨੈਤਿਕ ਫਰਜ਼ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ ਅਤੇ ਫਜ਼ੂਲ ਖਰਚੀ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹਿਣਗੇ ਅਮਰੀਕੀ ਸੰਸਦ ਮੈਂਬਰ 

ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਖਰਚੇ ਸਬੰਧੀ ਇਕ ਖਬਰ ਮੇਰੇ ਧਿਆਨ ਵਿਚ ਲਿਆਂਦੀ ਗਈ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਅਧਿਕਾਰੀ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿਚ ਠਹਿਰੇ ਅਤੇ ਵਪਾਰਕ ਉਡਾਣਾਂ ਵਿਚ ਬਿਜ਼ਨਸ ਕਲਾਸ ਵਿਚ ਸਫ਼ਰ ਕੀਤਾ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਫਿਰ ਮਿਲਿਆ 12 ਤੁਗਲਕ ਲੇਨ ਵਾਲਾ ਸਰਕਾਰੀ ਬੰਗਲਾ

ਮੌਜੂਦਾ ਹਾਲਾਤਾਂ 'ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਇਹ ਨਿਰਦੇਸ਼ ਦਿਤਾ ਗਿਆ ਹੈ ਕਿ ਹੁਣ ਤੋਂ ਦਿੱਲੀ ਜਾਣ ਲਈ ਕਿਸੇ ਨੂੰ ਵੀ ਹਵਾਈ ਯਾਤਰਾ ਦੀ ਇਜਾਜ਼ਤ ਨਹੀਂ ਹੈ। ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਸ਼ਤਾਬਦੀ ਅਤੇ ਵੰਦੇ ਭਾਰਤ ਟਰੇਨਾਂ ਰਾਹੀਂ ਯਾਤਰਾ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀ ਯੂਟੀ ਗੈਸਟ ਹਾਊਸ, ਪੰਜਾਬ ਭਵਨ ਜਾਂ ਹਰਿਆਣਾ ਭਵਨ ਵਿਚ ਰੁਕਣਗੇ ਪਰ ਕਿਸੇ ਸਟਾਰ ਹੋਟਲ ਵਿੱਚ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement