ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹਿਣਗੇ ਅਮਰੀਕੀ ਸੰਸਦ ਮੈਂਬਰ

By : GAGANDEEP

Published : Aug 8, 2023, 4:50 pm IST
Updated : Aug 8, 2023, 4:50 pm IST
SHARE ARTICLE
PHOTO
PHOTO

ਕਾਰਬਨ ਨਿਕਾਸੀ ਘਟਾਉਣ, ਡਿਜੀਟਾਈਜ਼ੇਸ਼ਨ, ਆਰਥਿਕ ਭਾਈਵਾਲੀ, ਰਖਿਆ ਸਬੰਧਾਂ ਅਤੇ ਬਹੁਲਵਾਦ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਖ ਮੁੱਦਿਆਂ ’ਤੇ ਹੋਵੇਗੀ ਗੱਲਬਾਤ

 

ਵਾਸ਼ਿੰਗਟਨ: ਅਮਰੀਕੀ ਸੰਸਦ ਮੈਂਬਰਾਂ ਦੀ ਦੋ ਮੈਂਬਰੀ ਟੀਮ ਭਾਰਤ ਦੀ ਯਾਤਰਾ ਕਰਨ ਵਾਲੀ ਹੈ ਅਤੇ ਇਹ ਸੰਸਦ ਮੈਂਬਰ 15 ਅਗੱਸਤ ਨੂੰ ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਗਵਾਹ ਬਣਨਗੇ। ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਅਤੇ ਸੰਸਦ ਮੈਂਬਰ ਮਾਈਕਲ ਵਾਲਟਜ਼ ਸੰਸਦ ਮੈਂਬਰਾਂ ਦੇ ਇਸ ਦੋ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ। ਦੋਵੇਂ ਸੰਸਦ ਮੈਂਬਰ ਭਾਰਤ ਅਤੇ ਭਾਰਤੀ ਅਮਰੀਕੀ ਬਾਰੇ ਦੋ ਪਾਰਟੀ ਕਾਂਗਰੇਸ਼ਨਲ ਕੌਕਸ ਦੇ ਸਹਿ ਪ੍ਰਧਾਨ ਹਨ।

ਇਹ ਵੀ ਪੜ੍ਹੋ: ਮਲੇਰਕੋਟਲਾ: ਵਿਜੀਲੈਂਸ ਵਲੋਂ ਰਿਸ਼ਵਤ ਦੇ ਦੋਸ਼ 'ਚ ASI ਮਾਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ

ਖੰਨਾ ਨੇ ਸੋਮਵਾਰ ਨੂੰ ਕਿਹਾ, ‘‘ਭਾਰਤ ਜਾਣ ਵਾਲੇ ਦੋ ਪਾਰਟੀ ਵਫ਼ਦ ਦੀ ਅਗਵਾਈ ਕਰਨਾ ਅਤੇ ਦੇਸ਼ ਦੇ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਉਣ ਲਈ ਉਥੇ ਹਾਜ਼ਰ ਰਹਿਣਾ ਮਾਣ ਦੀ ਗੱਲ ਹੈ। ਮੇਰੇ ਨਾਨਾ ਨੇ ਅਪਣਾ ਜੀਵਨ ਭਾਰਤ ਦੀ ਆਜ਼ਾਦੀ ਲਈ ਲੜਦਿਆਂ ਬਿਤਾਇਆ, ਇਸ ਲਈ ਇਹ ਮੇਰੇ ਲਈ ਵਿਅਕਤੀਗਤ ਤੌਰ ’ਤੇ ਹੋਰ ਵੀ ਸਾਰਥਕ ਯਾਤਰਾ ਹੋਣ ਵਾਲੀ ਹੈ। ਇਹ ਭਾਰਤ-ਅਮਰੀਕਾ ਸਬੰਧ ਲਈ ਇਤਿਹਾਸਕ ਪਲ ਹੈ। ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੈਬਿਨੇਟ ਮੰਤਰੀਆਂ ਅਤੇ ਹੋਰ ਕਈ ਸੰਸਦ ਮੈਂਬਰਾਂ ਨੂੰ ਮਿਲਣ ਵਾਲਾ ਹਾਂ। ਇਸ ਤੋਂ ਇਲਾਵਾ ਕਾਰੋਬਾਰ, ਕ੍ਰਿਕੇਟ ਅਤੇ ਹਿੰਦੀ ਫ਼ਿਲਮ ਉਦਯੋਗ ਦੀਆਂ ਸ਼ਖ਼ਸੀਅਤਾਂ ਨਾਲ ਵੀ ਮਿਲਣ ਦੀ ਮੇਰੀ ਯੋਜਨਾ ਹੈ।’’

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਫਿਰ ਮਿਲਿਆ 12 ਤੁਗਲਕ ਲੇਨ ਵਾਲਾ ਸਰਕਾਰੀ ਬੰਗਲਾ

ਉਨ੍ਹਾਂ ਕਿਹਾ, ‘‘ਇਸ ਦੌਰੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਾਲਮੇਲ ਅਤੇ ਭਾਈਵਾਲੀ ਹੋਰ ਡੂੰਘੀ ਹੋਵੇਗੀ ਅਤੇ ਅਸੀਂ ਕਾਰਬਨ ਨਿਕਾਸੀ ਘਟਾਉਣ, ਡਿਜੀਟਾਈਜ਼ੇਸ਼ਨ, ਆਰਥਿਕ ਭਾਈਵਾਲੀ, ਰਖਿਆ ਸਬੰਧਾਂ ਅਤੇ ਬਹੁਲਵਾਦ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਾਂਗੇ।’’
ਸੰਸਦ ਮੈਂਬਰ ਲਾਲ ਕਿਲ੍ਹੇ ਦਾ ਦੌਰਾ ਵੀ ਕਰਨਗੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗੱਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਨਗੇ।

ਇਕ ਮੀਡੀਆ ਰੀਲੀਜ਼ ’ਚ ਕਿਹਾ ਗਿਆ ਹੈ ਕਿ ਯੂ.ਐਸ. ਕਾਂਗਰਸਮੈਨ ਮੁੰਬਈ, ਹੈਦਰਾਬਾਦ ਅਤੇ ਨਵੀਂ ਦਿੱਲੀ ’ਚ ਕਾਰੋਬਾਰ, ਤਕਨਾਲੋਜੀ, ਸਰਕਾਰ ਅਤੇ ਹਿੰਦੀ ਫਿਲਮ ਉਦਯੋਗ ਦੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਨਗੇ। ਉਹ ਨਵੀਂ ਦਿੱਲੀ ’ਚ ਮਹਾਤਮਾ ਗਾਂਧੀ ਨੂੰ ਸਮਰਪਿਤ ਇਤਿਹਾਸਕ ਸਥਾਨ ਰਾਜ ਘਾਟ ਦਾ ਵੀ ਦੌਰਾ ਕਰਨਗੇ। ਖੰਨਾ ਅਤੇ ਵਾਲਟਜ਼ ਦੇ ਨਾਲ ਸੰਸਦ ਮੈਂਬਰ ਡੇਬੋਰਾ ਰੌਸ, ਕੈਟ ਕੈਮੈਕ, ਸ੍ਰੀ ਥਾਨੇਦਾਰ ਅਤੇ ਜੈਸਮੀਨ ਕਾਂਕੇਟ ਨਾਲ ਰਿਚ ਮੈਕਕਾਰਮਿਕ ਅਤੇ ਐਡ ਕੇਸ ਵੀ ਸ਼ਾਮਲ ਹੋਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement