Russia-Ukraine War 'ਚੋਂ ਪਰਤੇ ਨੌਜਵਾਨ ਨੇ ਦੱਸੀ ਹੱਡਬੀਤੀ ਕਿਹਾ, ਸੀਚੇਵਾਲ ਨਾ ਕਰਦੇ ਮਦਦ ਤਾਂ ਸਾਡੀਆਂ ਲਾਸ਼ਾਂ ਵੀ ਘਰ ਨਹੀਂ ਸੀ ਪਹੁੰਚਣੀਆਂ
Published : Aug 8, 2025, 6:40 am IST
Updated : Aug 8, 2025, 10:09 am IST
SHARE ARTICLE
A young man who returned from the Russia-Ukraine war recounted the ordeal
A young man who returned from the Russia-Ukraine war recounted the ordeal

Russia-Ukraine War: ਰੂਸ ਵਿਚ ਫਸੇ ਭਾਰਤੀਆਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਸੀਚੇਵਾਲ

A young man who returned from the Russia-Ukraine war recounted the ordeal:  ਰੂਸ-ਯੂਕਰੇਨ ਜੰਗ ਦੌਰਾਨ ਵਰ੍ਹਦੀਆਂ ਗੋਲੀਆਂ ਵਿਚੋਂ ਜਾਨ ਬਚਾ ਕੇ ਵਾਪਸ ਪਰਤੇ ਪੰਜਾਬ ਦੇ ਨੌਜਵਾਨ ਨੇ ਅਪਣੀ ਹੱਡਬੀਤੀ ਦਸਦਿਆ ਲੂੰ-ਕੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਦਾ ਖੁਲਾਸਾ ਕੀਤਾ। ਸਾਲ 2024 ਨੂੰ ਅਪ੍ਰੈਲ ਦੇ ਮਹੀਨੇ ਰੂਸ ਗਏ ਨੌਜਵਾਨ ਸਰਬਜੀਤ ਸਿੰਘ ਨੇ ਦਸਿਆ ਕਿ ਦੋ ਹਫ਼ਤਿਆਂ ਦੀ ਫ਼ੌਜੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਸਿੱਧਾ ਯੂਕਰੇਨ ਸਰਹੱਦ ’ਤੇ ਜੰਗ ਲੜਨ ਲਈ ਭੇਜ ਦਿਤਾ ਗਿਆ। ਇਸ ਨੌਜਵਾਨ ਨੇ ਦਸਿਆ ਕਿ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਮਦਦ ਨਾ ਕਰਦੇ ਤਾਂ ਉਨ੍ਹਾਂ ਦੀਆਂ ਲਾਸ਼ਾਂ ਵੀ ਸ਼ਾਇਦ ਘਰਾਂ ਵਿਚ ਨਹੀਂ ਸੀ ਪਹੁੰਚਣੀਆਂ। ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਸਮਝਦੇ ਹਨ, ਉਨ੍ਹਾਂ ਦੇ ਪੁੱਤ ਦਾ ਦੁਬਾਰਾ ਜਨਮ ਹੋਇਆ ਹੈ। ਇਹ ਨੌਜਵਾਨ ਉਥੇ ਲਾਪਤਾ 14 ਭਾਰਤੀਆਂ ਦੀ ਤਲਾਸ਼ ਕਰਨ ਵਾਸਤੇ ਮੁੜ ਮਾਸਕੋ ਜਾ ਰਿਹਾ ਹੈ ਤਾਂ ਜੋ ਉਥੇ ਫ਼ੌਜੀ ਟਿਕਾਣਿਆ ਤੋਂ ਲਾਪਤਾ ਭਾਰਤੀਆਂ ਦੀ ਨਿਸ਼ਾਨਦੇਹੀ ਹੋ ਸਕੇ।

ਸਰਬਜੀਤ ਸਿੰਘ ਉਥੇ 8 ਮਹੀਨੇ ਤੋਂ ਵੱਧ ਸਮਾਂ ਰਹਿ ਕੇ ਆਇਆ ਹੈ ਤੇ ਉਸ ਨੂੰ ਬਹੁਤ ਸਾਰੇ ਸ਼ਹਿਰਾਂ ਬਾਰੇ ਜਾਣਕਾਰੀ ਹੈ। ਸਰਬਜੀਤ ਸਿੰਘ ਦਸਿਆ ਕਿ ਉਹ ਕੁਲ 18 ਜਣੇ ਸਨ, ਜਿਨ੍ਹਾਂ ਨੂੰ ਟਰੈਵਲ  ਏਜੰਟ ਨੇ ਕੋਰੀਅਰ ਦਾ ਕੰਮ ਕਰਨ ਲਈ ਮਾਸਕੋ ਭੇਜਿਆ ਸੀ। ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਏਅਰਪੋਰਟ ’ਤੇ ਉਤਰਦਿਆਂ ਹੀ ਉਨ੍ਹਾਂ ਨੂੰ ਇਕ ਬਿਲਡਿੰਗ ਵਿਚ ਲੈ ਗਏ। ਉਥੇ ਦਸਤਾਵੇਜ਼ ਤਿਆਰ ਕਰਨ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ 15 ਦਿਨਾਂ ਦੀ ਫ਼ੌਜੀ ਸਿਖਲਾਈ ਮਗਰੋਂ ਰੂਸ ਯੂਕਰੇਨ ਦੀ ਚੱਲ ਰਹੀ ਜੰਗ ਵਿਚ ਭੇਜ ਦਿਤਾ ਗਿਆ ਜਿਸ ਦਾ ਉਨ੍ਹਾਂ ਨਾਲ ਕੋਈ ਵਾਸਤਾ ਨਹੀ ਸੀ। 

ਉਥੇ ਕਦੇ ਗੱਡੀਆਂ ਵਿਚ ਲੈ ਜਾਂਦੇ ਸਨ ਤੇ ਕਦੇ ਕਈ-ਕਈ ਕਿਲੋਮੀਟਰ ਪੈਦਲ ਲਿਜਾਇਆ ਜਾਂਦਾ ਸੀ। ਉਥੇ ਪੰਜ-ਪੰਜ ਜਣਿਆਂ ਦੀਆਂ ਟੀਮਾਂ ਬਣਾ ਦਿਤੀਆਂ। ਫ਼ੋਜੀ ਵਰਦੀ ਪੁਆ ਕੇ ਅਸਲੇ ਨਾਲ ਲੱਦ ਦਿੰਦੇ। ਉਸ ਨੇ ਦਸਿਆ ਕਿ ਜਦੋਂ ਯੂਕਰੇਨ ਵਿਚ ਅੱਗੇ ਵਧਦੇ ਸੀ ਤਾਂ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੁੰਦੀਆਂ। ਸਰਬਜੀਤ ਨੇ ਦਸਿਆ ਕਿ ਇਨ੍ਹਾਂ ਲਾਸ਼ਾਂ ਵਿਚ ਕਈ ਭਾਰਤੀ ਵੀ ਸਨ ਤੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨਾਂ ਦੀਆਂ ਲਾਸ਼ਾਂ ਵੀ ਸਨ।

ਸਰਬਜੀਤ ਸਿੰਘ ਨੇ ਦਸਿਆ ਕੇ ਉਨ੍ਹਾਂ ਨੂੰ ਕਈ-ਕਈ ਦਿਨ ਪਾਣੀ ਵੀ ਪੀਣਾ ਨਸੀਬ ਨਹੀ ਸੀ ਹੁੰਦਾ ਤੇ ਨਾ ਹੀ ਰੋਟੀ ਸਮੇਂ ਸਿਰ ਮਿਲਦੀ ਸੀ। ਇਕ ਵਾਰ ਤਾਂ ਉਹ ਇੰਨਾ ਤੰਗ ਆ ਗਿਆ ਸੀ ਕਿ ਉਸ ਨੇ ਹੈਂਡ ਗ੍ਰੇਨਡ ਦੀ ਪਿੰਨ ਕੱਢਕੇ ਖ਼ੁਦ ਨੂੰ ਖ਼ਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਉਸ ਨੇ ਦਸਿਆ ਕਿ ਉੱਥੇ ਜੰਗ ਦੇ ਮਾਹੌਲ ਵਿਚ ਕਿਧਰੋਂ ਗੋਲੀ ਜਾਂ ਬੰਬ ਆ ਡਿਗਦਾ ਸੀ ਕੁੱਝ ਵੀ ਨਹੀਂ ਸੀ ਪਤਾ ਲਗਦਾ।  ਸਰਬਜੀਤ ਸਿੰਘ ਨੇ ਦਸਿਆ ਕਿ ਜੰਗ ਦੌਰਾਨ ਉਸ ਨੇ ਮੌਤ ਨੇੜੇਉਂ ਦੇਖੀ ਹੈ।
 

ਰੂਸ ਵਿਚ ਫਸੇ ਭਾਰਤੀਆਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਸੀਚੇਵਾਲ
ਸੀਚੇਵਾਲ ਨੇ ਦਸਿਆ ਕਿ ਉਨ੍ਹਾਂ ਨੇ ਚੱਲ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਰੂਸ ਵਿਚ ਫਸੇ ਭਾਰਤੀਆਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤੇ ਸਰਕਾਰ ਪਾਸੋਂ ਇਨ੍ਹਾਂ ਦੀ ਮਦਦ ਲਈ ਵੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੂੰ ਪੁੱਛੇ ਸਵਾਲ ਰਾਹੀ ਉਨ੍ਹਾਂ ਦਸਿਆ ਸੀ ਕਿ ਰੂਸ ਆਰਮੀ ਵਿਚ 13 ’ਚੋਂ ਅਜੇ ਵੀ 12 ਭਾਰਤੀ ਲਾਪਤਾ ਹਨ। ਜਿਨ੍ਹਾਂ ਦੀ ਭਾਲ ਲਈ ਮੰਤਰਾਲਾ ਯਤਨ ਕਰ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੂਸ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਏ। 

 

(For more news apart from “A young man who returned from the Russia-Ukraine war recounted the ordeal , ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement