
ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਦਾ ਸੰਕਲਪ ਲੈਣ ਦੇਸ਼ ਵਾਸੀ: ਸ਼ਾਹ
ਨਵੀਂ ਦਿੱਲੀ, 7 ਸਤੰਬਰ : ਕੇਂਦਰੀ ਗ੍ਰਹ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦੇਸ਼ ਵਾਸੀਆਂ ਨੂੰ ਕੁਪੋਸ਼ਣ ਮੁਕਤ ਭਾਰਤ ਬਣਾਉਣ ਦਾ ਸੰਕਲਪ ਲੈਣ ਅਤੇ ਉਸ ਦਿਸ਼ਾ ਵਿਚ ਕੰਮ ਕਰਨ ਦੀ ਅਪੀਲ ਕੀਤੀ।
ਸ਼ਾਹ ਨੇ ਸਿਲਸਿਲੇਵਾਰ ਟਵੀਟ ਕਰਦਿਆਂ ਕਿਹਾ ਕਿ 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਪੋਸ਼ਣ ਮੁਹਿੰਮ ਦੇਸ਼ 'ਚੋਂ ਕੁਪੋਸ਼ਣ ਦੀ ਸਮੱਸਿਆਂ ਨੂੰ ਮਜਬੂਤੀ ਨਾਲ ਖ਼ਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਉਨ੍ਹਾਂ ਕਿਹਾ, “ਪੋਸ਼ਣ ਮਹੀਨਾ 2020 ਦੌਰਾਨ ਮੋਦੀ ਸਰਕਾਰ ਦੇਸ਼ ਭਰ ਵਿਚ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੇ ਸੰਪੂਰਣ ਪੋਸ਼ਣ ਲਈ ਮੁਹਿੰਮ ਚਲਾਵੇਗੀ। ਆਓ ਅਸੀਂ ਸਾਰੇ ਮਿਲ ਕੇ ਇਸ ਯੋਜਨਾ ਨੂੰ ਅਤੇ ਸਫ਼ਲ ਬਣਾਉਣ ਲਈ ਸਹਿਯੋਗ ਕਰਦਿਆਂ ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਦੀ ਸਹੁੰ ਚੁੱਕੀਏ।''
ਸ਼ਾਹ ਨੇ ਤੀਜੇ ਕੌਮੀ ਪੋਸ਼ਣ ਮਹੀਨੇ ਮੌਦੇ ਸਮੂਹ ਨਾਗਰਿਕਾਂ ਨੂੰ ਇਕ ਕੁਪੋਸ਼ਣ ਮੁਕਤ ਭਾਰਤ ਬਣਾਉਣ ਦਾ ਸੰਕਲਪ ਲੈਣ ਅਤੇ ਇਸ ਦਿਸ਼ਾ ਵਿਚ ਕੰਮ ਕਰਨ ਦੀ ਵੀ ਅਪੀਲ ਕੀਤੀ।
ਉਨ੍ਹ ਕਿਹਾ, ''ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਖ ਚੁਘਾਉਣ ਵਾਲੀਆਂ ਮਾਵਾਂ ਲਈ ਲੋੜੀਂਦਾ ਭੋਜਣ ਮੁਹੱਈਆ ਕਰਵਾਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਰਹੀ ਹੈ। ਸਾਲ 2018 ਵਿਚ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਪੋਸ਼ਣ ਮੁਹਿੰਮ ਦੇਸ਼ 'ਚੋਂ ਕੁਪੋਸ਼ਣ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ 'ਚ ਮਹੱਤਵਪੂਰਨ ਰੋਲ ਅਦਾ ਕਰ ਰਹੀ ਹੈ।'' ਇਸ ਮਹੀਨੇ ਤੀਜ਼ਾ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। (ਏਜੰਸੀ)
ਇਸ ਦਾ ਮੁੱਖ ਮਕਸਦ ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਵਿਚੋਂ ਕੁਪੋਸ਼ਣ ਨੂੰ ਦੂਰ ਕਰਨ ਲਈ ਵਿਅਕਤੀਗਤ ਹਿੱਸੇਦਾਰੀ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਚੰਗੀ ਸਿਹਤ ਅਤੇ ਪੋਸ਼ਟਿਕ ਖਾਣੇ ਦੀ ਉਪਲੱਬਧਾ ਨੂੰ ਯਕੀਨੀ ਬਣਾਉਣਾ ਹੈ। (ਏਜੰਸੀ)
ਕਿਹਾ, ਬੱਚਿਆਂ ਨੂੰ ਪੋਸ਼ਟਿਕ ਭੋਜਨ ਮੁਹਈਆ ਕਰਵਾਉਣ ਲਈ ਮੁਹਿੰਮ ਚਲਾਏਗੀ ਸਰਕਾਰ