
ਪੰਜਾਬ ਦੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਨੌਜਵਾਨਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਬੇਸਡ
ਚੰਡੀਗੜ, 08 ਸਤੰਬਰ: ਪੰਜਾਬ ਦੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਨੌਜਵਾਨਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ ਦਰਖਾਸਤਾਂ ਮੰਗੀਆਂ ਗਈਆਂ ਹਨ। ਇਸ ਤਹਿਤ 31 ਅਕਤੂਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-2021 ਲਈ ਸੂਬੇ ਦੇ ਸਿੱਖ, ਮੁਸਲਿਮ, ਬੋਧੀ, ਪਾਰਸੀ ਜੈਨ ਅਤੇ ਇਸਾਈ ਆਦਿ ਵਰਗਾਂ ਨਾਲ ਸਬੰਧਤ ਨੌਜਵਾਨ ਇਨਾਂ ਸਕੀਮਾਂ ਦਾ ਲਾਭ ਲੈ ਸਕਦੇ ਹਨ।
File Photo
ਉਨਾਂ ਦੱਸਿਆ ਕਿ ਇਨਾਂ 100 ਫੀਸਦੀ ਕੇਂਦਰੀ ਪ੍ਰਾਯੋਜਿਤ ਸਕੀਮਾਂ ਲਈ ਨਵੇਂ ਬਿਨੈਕਾਰ, ਜੋ ਪਹਿਲੀ ਵਾਰ ਅਪਲਾਈ ਕਰਨਗੇ ਅਤੇ ਨਵੀਨੀਕਰਨ ਬਿਨੈਕਾਰ, ਜਿਨਾਂ ਨੇ ਸਾਲ 2019-2020 ਦੌਰਾਨ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ, 31 ਅਕਤੂਬਰ, 2020 ਤੱਕ ਆਨਲਾਈਨ ਦਰਖ਼ਾਸਤ ਦੇ ਸਕਦੇ ਹਨ। ਬੁਲਾਰੇ ਅਨੁਸਾਰ ਦਰਖ਼ਾਸਤ ਦੇਣ ਵਾਲਾ ਬਿਨੈਕਾਰ ਘੱਟ ਗਿਣਤੀ ਭਾਈਚਾਰੇ (ਸਿੱਖ, ਮੁਸਲਿਮ, ਬੋਧੀ, ਪਾਰਸੀ ਜੈਨ ਅਤੇ ਇਸਾਈ) ਨਾਲ ਸਬੰਧਤ ਹੋਣਾ ਚਾਹੀਦਾ ਹੈ।
Pre Matric Scholarship
ਸਕਾਲਰਸ਼ਿਪ ਲਈ ਉਹ ਵਿਦਿਆਰਥੀ ਹੀ ਅਪਲਾਈ ਕਰ ਸਕਦਾ ਹੈ, ਜੋ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਯੂਨੀਵਰਸਿਟੀ/ਸੰਸਥਾ, ਕਾਲਜ/ਸਕੂਲ ਵਿੱਚ ਪੜਦਾ ਹੋਵੇ। ਇਸ ਸਕੀਮ ਤਹਿਤ ਨਵੇਂ ਕੋਰਸ ’ਚ ਦਾਖਲ ਉਹ ਵਿਦਿਆਰਥੀ ਹੀ ਵਜ਼ੀਫਾ ਲੈਣ ਦਾ ਹੱਕਦਾਰ ਹੋਵੇਗਾ, ਜਿਸਨੇ ਪਿਛਲੀ ਪ੍ਰੀਖਿਆ ’ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕੀਤੇ ਹੋਣ।
Scholarship
ਬੁਲਾਰੇ ਅਨੁਸਾਰ ਸਕਾਲਰਸ਼ਿਪ ਲਈ ਯੋਗ ਵਿਦਿਆਰਥੀ www.scholarships.gov.
ਬੁਲਾਰੇ ਨੇ ਅੱਗੇ ਦੱਸਿਆ ਕਿ ਉਹ ਯੂਨੀਵਰਸਿਟੀ/ਸੰਸਥਾ, ਕਾਲਜ/ਸਕੂਲ, ਜਿੱਥੇ ਘੱਟ ਗਿਣਤੀ ਵਿਦਿਆਰਥੀ ਪੜ ਰਹੇ ਨੇ, ਖੁਦ ਨੂੰ ਨੈਸ਼ਨਲ ਪੋਰਟਲ ’ਤੇ ਰਜਿਸਟਰ ਕਰਵਾਉਣ ਅਤੇ ਮੁਕੰਮਲ ਫਾਰਮ ਭਰਾ ਕੇ ਹੀ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ/ਜ਼ਿਲਾ ਸਿੱਖਿਆ ਅਫ਼ਸਰ ਕੋਲ ਜ਼ਮਾਂ ਕਰਵਾਉਣ।