
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਰਾਕੇਸ਼ ਟਿਕੈਤ ਸਣੇ 11 ਕਿਸਾਨ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ।
ਕਰਨਾਲ: ਹਰਿਆਣਾ ਦੇ ਕਰਨਾਲ (Karnal Kisan Mahapanchayat) ਵਿਚ ਕਿਸਾਨ ਆਗੂਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਰਾਕੇਸ਼ ਟਿਕੈਤ ਸਣੇ 11 ਕਿਸਾਨ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ। ਇਸ ਮੀਟਿੰਗ ਨੂੰ ਇਕ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ।
Karnal Kisan Mahapanchayat
ਹੋਰ ਪੜ੍ਹੋ: ਬਟਾਲਾ ਤੋਂ ਬਾਅਦ ਹੁਣ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ, ਸੋਮ ਪ੍ਰਕਾਸ਼ ਨੇ ਕੈਪਟਨ ਨੂੰ ਲਿਖਿਆ ਪੱਤਰ
ਇਸ ਤੋਂ ਪਹਿਲਾਂ ਕਿਸਾਨਾਂ ਨੇ ਬੁੱਧਵਾਰ ਨੂੰ ਨਿਰਮਲ ਕੁਟੀਆ ਅਤੇ ਜਾਟ ਭਵਨ ਤੋਂ ਸਕੱਤਰੇਤ ਤੱਕ ਜਾਣ ਵਾਲੇ ਰਾਸਤੇ ਵਿਚ ਲਗਾਏ ਗਏ ਬੈਰੀਕੇਡ ਹਟਵਾ ਦਿੱਤੇ। ਬੀਤੇ ਦਿਨ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਬਸਤਾੜਾ ਟੋਲ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਸਕੱਤਰੇਤ ਦਾ ਘਿਰਾਓ ਕਰਕੇ ਧਰਨੇ ’ਤੇ ਬੈਠੇ ਹਨ। ਕਿਸਾਨਾਂ ਨੇ ਮੰਗਲਵਾਰ ਦੀ ਪੂਰੀ ਰਾਤ ਵੀ ਧਰਨਾ ਜਾਰੀ ਰੱਖਿਆ।
Karnal Kisan Mahapanchayat
ਹੋਰ ਪੜ੍ਹੋ: ਔਰਤਾਂ 'ਤੇ ਅੱਤਿਆਚਾਰ ਦੇ ਮਾਮਲਿਆਂ ਵਿਚ 46% ਦਾ ਵਾਧਾ, ਅੱਧੇ ਤੋਂ ਜ਼ਿਆਦਾ ਮਾਮਲੇ BJP ਸ਼ਾਸਤ UP ਤੋਂ
ਉਧਰ ਹਰਿਆਣਾ ਸਰਕਾਰ ਨੇ ਅੱਜ ਵੀ ਇੰਟਰਨੈੱਟ, ਐਸਐਮਐਸ ਅਤੇ ਹੋਰ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਮੰਗਲਵਾਰ ਦੇਰ ਰਾਤ ਇਕ ਨੋਟਿਸ ਜਾਰੀ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। ਨਵੇਂ ਨੋਟਿਸ ਮੁਤਾਬਕ ਇਹ ਸੇਵਾਵਾਂ ਬੁੱਧਵਾਰ ਸਵੇਰੇ 12 ਵਜੇ ਤੋਂ ਰਾਤ 11.59 ਵਜੇ ਤੱਕ ਬੰਦ ਰਹਿਣਗੀਆਂ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੁਪਹਿਰ 12.30 ਵਜੇ ਤੋਂ ਰਾਤ 11.59 ਵਜੇ ਤੱਕ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ।