ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਸਾਲ 2021 ਵਿਚ ਔਰਤਾਂ ਖਿਲਾਫ਼ ਅਪਰਾਧ ਦੀਆਂ ਸ਼ਿਕਾਇਤਾਂ ਵਿਚ 46 ਫੀਸਦੀ ਵਾਧਾ ਹੋਇਆ ਹੈ।
ਨਵੀਂ ਦਿੱਲੀ: ਰਾਸ਼ਟਰੀ ਮਹਿਲਾ ਕਮਿਸ਼ਨ (National Commission for Women) ਨੇ ਕਿਹਾ ਹੈ ਕਿ ਸਾਲ 2021 ਵਿਚ ਔਰਤਾਂ ਖਿਲਾਫ਼ ਅਪਰਾਧ ਦੀਆਂ ਸ਼ਿਕਾਇਤਾਂ (Complaints of crimes against women) ਵਿਚ 46 ਫੀਸਦੀ ਵਾਧਾ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿਚੋਂ ਅੱਧੇ ਤੋਂ ਜ਼ਿਆਦਾ ਸ਼ਿਕਾਇਤਾਂ ਭਾਜਪਾ ਸ਼ਾਸਤ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਹਨ। ਜਨਵਰੀ ਤੋਂ ਅਗਸਤ ਤੱਕ ਦਰਜ ਹੋਈਆਂ ਕੁੱਲ 19,953 ਸ਼ਿਕਾਇਤਾਂ ਵਿਚੋਂ 10,084 ਸ਼ਿਕਾਇਤਾਂ ਉੱਤਰ ਪ੍ਰਦੇਸ਼ ਤੋਂ ਮਿਲੀਆਂ ਹਨ।
ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਵਿਵਾਦ ਕਾਂਗਰਸ ਲਈ ਫਾਇਦੇਮੰਦ -ਹਰੀਸ਼ ਰਾਵਤ
ਇਸ ਤੋਂ ਇਲਾਵਾ ਭਾਜਪਾ ਸ਼ਾਸਤ ਹਰਿਆਣਾ ਤੀਜੇ ਨੰਬਰ ’ਤੇ ਹੈ, ਜਿੱਥੇ ਕੁੱਲ 995 ਸ਼ਿਕਾਇਤਾਂ ਦਰਜ ਹੋਈਆਂ ਹਨ। ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ (National Commission for Women Chairperson Rekha Sharma) ਦਾ ਕਹਿਣਾ ਹੈ ਕਿ ਸ਼ਿਕਾਇਤਾਂ ਵਧ ਰਹੀਆਂ ਹਨ ਕਿਉਂਕਿ ਕਮਿਸ਼ਨ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹੁਣ ਲੋਕ ਇਸ ਬਾਰੇ ਜ਼ਿਆਦਾ ਜਾਗਰੂਕ ਹਨ।
ਹੋਰ ਪੜ੍ਹੋ: ਚੋਣ ਪ੍ਰਚਾਰ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਪੱਥਰਾਂ ਨਾਲ ਹਮਲਾ, ਵਾਲ-ਵਾਲ ਬਚੇ
ਕਮਿਸ਼ਨ ਅਨੁਸਾਰ ਜਨਵਰੀ ਤੋਂ ਅਗਸਤ ਵਿਚਾਲੇ ਮਹਿਲਾਵਾਂ ਖਿਲਾਫ਼ ਅਪਰਾਧ ਦੀਆਂ 19,953 ਸ਼ਿਕਾਇਤਾਂ ਮਿਲੀਆਂ ਜਦਕਿ ਪਿਛਲੇ ਸਾਲ ਇਸੇ ਮਿਆਦ ਵਿਚ ਇਹਨਾਂ ਸ਼ਿਕਾਇਤਾਂ ਦੀ ਗਿਣਤੀ 13,618 ਸੀ। ਮਹਿਲਾ ਕਮਿਸ਼ਨ ਨੇ ਦੱਸਿਆ ਕਿ ਜੁਲਾਈ ਮਹੀਨੇ ਵਿਚ 3,248 ਸ਼ਿਕਾਇਤਾਂ ਆਈਆਂ ਜੋ ਜੂਨ 2015 ਤੋਂ ਬਾਅਦ ਕਿਸੇ ਇਕ ਮਹੀਨੇ ਵਿਚ ਆਈਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਹਨ।
ਹੋਰ ਪੜ੍ਹੋ: ਕਰਨਾਲ ਕਿਸਾਨ ਮਹਾਂਪੰਚਾਇਤ: ਅੱਜ ਵੀ ਬੰਦ ਰਹਿਣਗੀਆਂ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ
ਕਮਿਸ਼ਨ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਸ਼ਿਕਾਇਤਾਂ ਉੱਤਰ ਪ੍ਰਦੇਸ਼ ਤੋਂ 10,084 ਆਈਆਂ ਹਨ। ਇਸ ਤੋਂ ਬਾਅਦ ਦਿੱਲੀ ਤੋਂ 2,147, ਹਰਿਆਣਾ ਤੋਂ 995 ਅਤੇ ਮਹਾਰਾਸ਼ਟਰ ਤੋਂ 974 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।