
'ਪੁਲਿਸ ਦੀਆਂ ਡਾਂਗਾਂ-ਗੋਲੀਆਂ ਖਾਵਾਂਗੇ, ਪਰ ਜਿੱਤੇ ਬਗੈਰ ਨਹੀਂ ਜਾਵਾਂਗੇ'
ਕਰਨਾਲ - ਕਿਸਾਨਾਂ 'ਤੇ 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ 'ਚ ਅੱਜ ਕਿਸਾਨਾਂ ਵੱਲੋਂ ਕਰਨਾਲ ਵਿਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੇ ਹੀ। ਇਸ ਦੌਰਾਨ ਪੂਰੀ ਦੁਨੀਆਂ ਤੋਂ ਕਿਸਾਨ ਸਮਰਥਕ ਇਕੱਠੇ ਹੋਏ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ(ਚੜੂਨੀ) ਆਗੂ ਸੁਮਨ ਹੁੱਡਾ ਵੀ ਦਸਤਾਰ ਸਜਾ ਕੇ ਕਿਸਾਨ ਪੰਚਾਇਤ ਵਿਚ ਪਹੁੰਚੀ ਹੈ।
Suman Hooda
ਇਹ ਵੀ ਪੜ੍ਹੋ - ਗੁਰਨਾਮ ਚੜੂਨੀ ਤੇ ਸੁਰਜੀਤ ਫੂਲ ਨੇ ਕਰਨਾਲ ਪਹੁੰਚ ਕੀਤਾ ਵੱਡਾ ਐਲਾਨ
ਸੁਮਨ ਨੇ ਰੱਜ ਕੇ ਸਰਕਾਰ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ ਪਰ ਅਸੀਂ ਅਪਣੇ ਫੋਨ ਚਾਲੂ ਕਰ ਲਏ ਹਨ ਤੇ ਫੋਨ ਜ਼ਰੀਏ ਇਕ ਦੂਜੇ ਨਾਲ ਸੰਪਰਕ ਵਿਚ ਹਾਂ ਸਰਕਾਰ ਚਾਹੇ ਜੋ ਬੰਦ ਕਰ ਲਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਇਸ ਦੇ ਨਾਲ ਹੀ ਉਹਨਾਂ ਪੁਲਿਸ ਫੋਰਸ ਬਾਰੇ ਬੋਲਦਿਆਂ ਕਿਹਾ ਕਿ ਪੁਲਿਸ ਫੋਰਸ ਨੂੰ ਦੋਨੋਂ ਤਰੀਕਿਆਂ ਨਾਲ ਲਿਆ ਜਾ ਸਕਦਾ ਹੈ।
ਪੁਲਿਸ ਫੋਰਸ ਸਾਡੀ ਸੁਰੱਖਿਆ ਲਈ ਵੀ ਤੈਨਾਤ ਕੀਤੀ ਹੋਈ ਹੋ ਸਕਦੀ ਹੈ ਕਿ ਕੋਈ ਅਣਹੋਣੀ ਨਾ ਹੋਵੇ ਅਤੇ ਸਾਨੂੰ ਰੋਕਣ ਲਈ ਸਾਡੇ 'ਤੇ ਅੱਤਿਆਚਾਰ ਕਰਨ ਲਈ ਵੀ ਤੈਨਾਤ ਕੀਤੀ ਹੋਈ ਹੋ ਸਕਦੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਅੱਗੇ ਹੁੰਦਾ ਕੀ ਹੈ। ਉਹਨਾਂ ਕਿਹਾ ਮੰਗਾਂ ਸਰਕਾਰ ਨੂੰ ਮੰਨਣੀਆਂ ਪੈਣਗੀਆਂ ਪਰ ਜੋ ਨਾ ਮੰਨੀਆਂ ਤਾਂ ਸਾਡਾ ਪ੍ਰਦਰਸ਼ਨ ਇਸ ਤਰ੍ਹਾਂ ਹੀ ਜਾਰੀ ਰਹੇਗਾ।