
ਮਸ਼ੀਨ 'ਚ ਵਾਲ ਫਸਣ ਕਾਰਨ ਵਾਪਰਿਆ ਹਾਦਸਾ
ਬਟਾਲਾ: ਬਟਾਲਾ 'ਚ ਅੰਮ੍ਰਿਤਸਰ ਰੋਡ 'ਤੇ ਭਾਂਡੇ ਬਣਾਉਣ ਵਾਲੀ ਅਮਿਤ ਫੈਕਟਰੀ 'ਚ ਮਸ਼ੀਨ 'ਚ ਫਸਣ ਨਾਲ 25 ਸਾਲਾ ਪ੍ਰਵਾਸੀ ਔਰਤ ਅਨੁਸ਼ਕਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ 'ਚ ਔਰਤ ਦੇ ਵਾਲ ਫਸ ਗਏ। ਉਨ੍ਹਾਂ ਨੂੰ ਕੱਢਣ ਦੌਰਾਨ ਉਹ ਮਸ਼ੀਨ ਦੀ ਲਪੇਟ ਵਿਚ ਆ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਇਹ ਵੀ ਪੜ੍ਹੋ: ਸ਼ਾਹਕੋਟ ਨਹਾਉਂਦੇ ਸਮੇਂ ਸਤਲੁਜ ਦਰਿਆ ਦੇ ਤੇਜ਼ ਵਹਾਅ ਚ ਰੁੜ੍ਹਿਆ ਨੌਜਵਾਨ
ਮ੍ਰਿਤਕ ਔਰਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਅਨੁਸ਼ਕਾ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਇੱਕ ਬੱਚੀ ਵੀ ਹੈ। ਉਸਦਾ ਪਤੀ ਉਸਨੂੰ ਛੱਡ ਗਿਆ ਹੈ। ਬੱਚੇ ਦਾ ਪਾਲਣ ਪੋਸ਼ਣ ਕਰਨ ਲਈ ਉਹ ਬਟਾਲਾ ਵਿੱਚ ਅਮਿਤ ਹੋਮ ਦੇ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਤਾ ਜਾਵੇ।
ਇਹ ਵੀ ਪੜ੍ਹੋ: ਕਿਵੇਂ ਕੀਤੀ ਜਾਵੇ ਗਾਜਰਾਂ ਦੀ ਸਫ਼ਲ ਕਾਸ਼ਤ
ਉਕਤ ਫੈਕਟਰੀ 'ਚ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਜੋ ਵੀ ਲਾਪਰਵਾਹੀ ਕਰਦਾ ਹੈ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।