
ਹਾਦਸੇ ਦੀ ਭਿਆਨਕ ਵੀਡੀਓ ਵੀ ਆਈ ਸਾਹਮਣੇ
ਮੁਹਾਲੀ: ਮੁਹਾਲੀ ਜ਼ਿਲ੍ਹੇ ਦੇ ਢਕੋਲੀ ਵਿਚ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ। ਇਥੋਂ ਦੀ ਮਮਤਾ ਇਨਕਲੇਵ ਸੁਸਾਇਟੀ 'ਚ ਵੀਰਵਾਰ ਦੁਪਹਿਰ ਕਰੀਬ 12.30 ਵਜੇ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਸਾਹਮਣੇ ਤੋਂ ਪੈਦਲ ਜਾ ਰਹੀ ਔਰਤ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਦਾ ਹੋਇਆ ਦੇਹਾਂਤ
ਇਸ ਕਾਰਨ ਔਰਤ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਢਕੋਲੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਥੋਂ ਡਾਕਟਰਾਂ ਨੇ ਉਸ ਨੂੰ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰ ਚਾਲਕ ਦੀ ਪਛਾਣ ਕਰ ਲਈ ਗਈ ਹੈ। ਔਰਤ ਦੇ ਬਿਆਨਾਂ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ ਅਤੇ ਦੋਸ਼ੀ ਦੇ ਨਾਂ ਦਾ ਖੁਲਾਸਾ ਕਰੇਗੀ। ਇਸ ਹਾਦਸੇ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: 4 ਮਹੀਨੇ ਬਾਅਦ ਲੀਬੀਆ ਤੋਂ ਪਿੰਡ ਪਹੁੰਚੀ ਨੌਜਵਾਨ ਦੀ ਦੇਹ
ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਇੱਕ ਸਫੇਦ ਰੰਗ ਦੀ ਸਕਾਰਪੀਓ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਆਉਂਦੀ ਦਿਖਾਈ ਦਿਤੀ, ਜੋ ਪੈਦਲ ਜਾ ਰਹੀ ਔਰਤ ਨੂੰ ਕੁਚਲ ਦਿੰਦੀ ਹੈ, ਨਾਲ ਹੀ ਨੇੜੇ ਖੜ੍ਹੇ ਹੋਰ ਵਾਹਨਾਂ ਨਾਲ ਵੀ ਟਕਰਾ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਬਹੁਤ ਜ਼ਬਰਦਸਤ ਸੀ।
ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਇਕ ਸਕਰੈਪ ਡੀਲਰ ਦੀ ਹੈ ਅਤੇ ਉਸ ਨੂੰ ਉਸ ਦਾ ਨਾਬਾਲਗ ਪੁੱਤਰ ਚਲਾ ਰਿਹਾ ਹੈ।