ਸਾਂਝਾ ਅਧਿਆਪਕ ਮੋਰਚੇ ਵਲੋਂ ਮਰਨ ਵਰਤ ਸ਼ੁਰੂ
Published : Oct 8, 2018, 11:07 am IST
Updated : Oct 8, 2018, 11:07 am IST
SHARE ARTICLE
Common teachers started using dying by the morcha
Common teachers started using dying by the morcha

ਸੂਬੇ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਅਕਾਲੀ ਦਲ ਦੀਆਂ ਲੋਕ ਮੁੱਦਿਆ ਤੋਂ ਧਿਆਨ ਹਟਾਉਣ ਵਾਲੀਆਂ ਰੈਲੀਆਂ ਦੀ ਅਖੌਤੀ ਰਾਜਨੀਤੀ.........

ਪਟਿਆਲਾ : ਸੂਬੇ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਅਕਾਲੀ ਦਲ ਦੀਆਂ ਲੋਕ ਮੁੱਦਿਆ ਤੋਂ ਧਿਆਨ ਹਟਾਉਣ ਵਾਲੀਆਂ ਰੈਲੀਆਂ ਦੀ ਅਖੌਤੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹਜ਼ਾਰਾਂ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਸੂਬਾਈ ਪ੍ਰਦਰਸ਼ਨ ਕਰ ਕੇ ਕੱਚੇ, ਠੇਕਾ ਅਧਾਰਿਤ ਤੇ ਰੈਗੂਲਰ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾਂ ਪੂਰੀਆਂ ਹੋਣ ਤੱਕ ਤੇ ਸਰਕਾਰ ਦੀਆਂ ਸਿੱਖਿਆ ਦੇ ਨਿੱਜੀਕਰਨ ਪੱਖੀ ਨੀਤੀਆਂ ਨੂੰ ਮੋੜਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਪੱਕਾ ਮੋਰਚਾ ਤੇ ਮਰਨ ਵਰਤ ਸ਼ੁਰੂ ਕਰ ਦਿਤਾ ਹੈ।

ਸ਼ਹਿਰ ਦੀ ਮਿੰਨੀ ਸਕੱਤਰੇਤ ਸੜਕ ਦੇ ਨੇੜੇ ਹੋਏ ਇਸ ਵਿਸ਼ਾਲ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਨੇ ਅਪਣੇ ਸੰਬੋਧਨ ਰਾਹੀਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਐਸ.ਐਸ.ਏ. ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ਵਿਚ ਪੱਕੇ ਕਰਨ ਦੀ ਬਜਾਏ ਤਨਖ਼ਾਹਾਂ ਵਿਚ 65ਪ੍ਰਤੀਸ਼ਤ ਤੋਂ 75 ਪ੍ਰਤੀਸ਼ਤ ਤਕ ਕਟੌਤੀ ਕਰ ਕੇ ਅਧਿਆਪਕਾਂ ਦਾ ਉਜਾੜਾ ਕਰਨ 'ਤੇ ਮੋਹਰ ਲਗਾਉਣ ਦਾ ਬਹੁਤ ਮਾੜਾ ਫੈਸਲਾ ਕੀਤਾ। ਇਸ ਦੇ ਵਿਰੋਧ ਵਿਚ ਮੋਰਚੇ ਵਲੋਂ ਮਰਨ ਵਰਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 

ਮਰਨ ਵਰਤ 'ਤੇ ਬੈਠਣ ਵਾਲੇ 11 ਅਧਿਆਪਕਾਂ ਵਿਚ ਹਰਜੀਤ ਸਿੰਘ ਜੀਦਾ, ਰਾਮੇਸ਼ ਮੱਕੜ, ਤਰਨਜੋਤ ਸ਼ਰਮਾ, ਸਤਨਾਮ ਸਿੰਘ, ਦਲਜੀਤ ਸਿੰਘ ਖਾਲਸਾ, ਸ਼ਮਿੰਦਰ ਰੋਪੜ, ਜਸਵੰਤ ਸਿੰਘ ਡੋਹਕ, ਜਸਵਿੰਦਰ ਬਠਿੰਡਾ, ਪ੍ਰਭਦੀਪ ਸਿੰਘ, ਬਚਿੱਤਰ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਰਹੇ। ਆਗੂਆਂ ਨੇ ਦਸਿਆ ਕਿ ਸ਼ਹਿਰ 'ਚ ਲਗਾਏ ਪੱਕੇ ਮੋਰਚੇ ਰਾਹੀਂ ਅਧਿਆਪਕ ਵਰਗ ਪੰਜਾਬ ਸਰਕਾਰ ਵਲੋਂ ਸਿਖਿਆ ਵਰਗੇ ਸੰਵੇਦਨਸ਼ੀਲ ਖੇਤਰ ਪ੍ਰਤੀ ਅਪਣਾਏ ਜਾ ਰਹੇ ਨਾਂਹ ਪੱਖੀ ਰਵੱਈਏ ਵਿਰੁਧ ਲੋਕਾਂ ਦੀ ਕਚਹਿਰੀ ਵਿਚ ਸਰਕਾਰ ਦੇ ਸਿਖਿਆ ਵਿਰੋਧੀ ਕਿਰਦਾਰ ਦਾ ਭਾਂਡਾ ਭੰਨੇਗਾ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement