ਪਾਕਿਸਤਾਨੀ F-16 ਜਹਾਜ਼ ਨੂੰ ਖੁੰਜੇ ਲਾਵੇਗਾ ਭਾਰਤ ਦਾ ਨਵਾਂ ਰਾਫ਼ੇਲ ਜਹਾਜ਼, ਜਾਣੋ ਇਸਦੀ ਤਾਕਤ
Published : Oct 8, 2019, 2:00 pm IST
Updated : Oct 8, 2019, 2:00 pm IST
SHARE ARTICLE
Rafel
Rafel

ਦੁਨੀਆ ਦੀ ਸਭ ਤੋਂ ਖ਼ਤਰਨਾਕ ਮਿਜ਼ਾਇਲਾਂ ਅਤੇ ਸੇਮੀ ਸਟੀਲਥ ਤਕਨੀਕ ਨਾਲ ਲੈਸ...

ਚੰਡੀਗੜ੍ਹ: ਦੁਨੀਆ ਦੀ ਸਭ ਤੋਂ ਖ਼ਤਰਨਾਕ ਮਿਜ਼ਾਇਲਾਂ ਅਤੇ ਸੇਮੀ ਸਟੀਲਥ ਤਕਨੀਕ ਨਾਲ ਲੈਸ ਪਹਿਲਾ ਗੋਲਡਨ ਐਰੋ ਰਾਫ਼ਲ ਜਹਾਜ਼ ਅੱਜ ਭਾਰਤ ਨੂੰ ਮਿਲਣ ਜਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੁਸ਼ਹਿਰੇ ਮੌਕੇ ਫ੍ਰਾਂਸ ਵਿਚ ਹਥਿਆਰਾਂ ਦੀ ਪੂਜਾ ਕਰਕੇ ਭਾਰਤ ਲਈ ਪਹਿਲਾ ਰਾਫ਼ੇਲ ਜੈਟ ਰਿਸੀਵ ਕਰਨਗੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਫ਼ੇਲ ਜੈਟ ਵਿਚ ਉਡਾਨ ਵੀ ਭਰਨਗੇ। ਭਾਰਤ ਕੁੱਲ 36 ਰਾਫ਼ੇਲ ਜਹਾਜ਼ ਖਰੀਦ ਰਿਹਾ ਹੈ ਅਤੇ ਇਸਨੂੰ ਪੰਜਾਬ ਅਤੇ ਪੱਛਮੀ ਬੰਗਾਲ ਵਿਚ ਤੈਨਾਤ ਕੀਤਾ ਜਾਵੇਗਾ।

RafelRafel

ਭਾਰਤ ਦੇ ਰਾਫ਼ੇਲ ਜਹਾਜ਼ਾਂ ਦੀ ਸਿੱਧੀ ਟੱਕਰ ਪਾਕਿਸਤਾਨ ਦੇ ਅਮਰੀਕੀ ਜਹਾਜ਼ F-16 ਲੜਾਕੂ ਜਹਾਜ਼ਾਂ ਨਾਲ ਹੋਵੇਗਾ। ਸੂਤਰਾਂ ਮੁਤਾਬਿਕ ਰਾਫ਼ੇਲ ਜੰਗ ਵਿਚ ਗੇਮਚੇਂਜ਼ਰ ਸਾਬਤ ਹੋਵੇਗਾ ਅਤੇ ਇਸਦੇ ਆਉਣ ‘ਤੇ ਪਾਕਿਸਤਾਨੀ ਏਅਰਫੋਰਸ ਨੂੰ ਇਕ ਰਾਫ਼ੇਲ ਨੂੰ ਰੋਕਣ ਦੇ ਲਈ ਦੋ ਐਫ਼-16 ਜਹਾਜ਼ ਲਗਾਉਣੇ ਪੈਣਗੇ। ਹੁਣ ਭਾਰਤ ਨੂੰ ਇਕ ਐਫ਼ 16 ਰੋਕਣ ਦੇ ਲਈ ਦੋ ਸੁਖੋਈ 30 ਐਮਕੇਆਈ ਜਹਾਜ਼ ਤੈਨਾਤ ਕਰਨੇ ਪੈਂਦੇ ਹਨ।

Rafel DealRafel Deal

ਇੰਡੀਅਨ ਏਅਰਫੋਰਸ ਦੇ ਸਾਬਕਾ ਚੀਫ਼ ਏਵਾਈ ਟਿਪਣੀ ਦਾ ਮੰਨਣਾ ਹੈ ਕਿ ਜੇਕਰ ਏਅਰਫੋਰਸ ਦੇ ਕੋਲ ਫਰਵਰੀ ਵਿਚ ਬਾਲਾਕੋਟ ਹਮਲੇ ਦੌਰਾਨ ਰਾਫ਼ੇਲ ਹੁੰਦਾ ਤਾਂ ਭਾਰਤ ਪਾਕਿਸਤਾਨ ਦੇ ਘੱਟ ਤੋਂ ਘੱਟ 12 ਐਫ਼-16 ਜਹਾਜ਼ਾਂ ਨੂੰ ਮਾਰ ਸੁੱਟਦਾ। ਭਾਰਤੀ ਹਵਾਈ ਫ਼ੌਜ ਨੇ ਰਾਫ਼ੇਲ ਦੀ 17ਵੀਂ ਸੁਕਵਾਡ੍ਰਿਨ ਨੂੰ ਗੋਲਡਨ ਐਰੋ ਨਾਮ ਦਿੱਤਾ ਹੈ ਅਤੇ ਇਸ ਨੂੰ ਪੰਜਾਬ ਦੇ ਅੰਬਾਲਾ ਅਤੇ ਪੱਛਮੀ ਬੰਗਾਲ ਦੇ ਹਾਸ਼ਿਮਆਰਾ ਏਅਰਬੇਸ ਉਤੇ ਤੈਨਾਤ ਕੀਤਾ ਜਾਵੇਗਾ। ਆਓ ਜਾਣਦੇ ਹਾਂ ਕਿ ਭਾਰਤੀ ਰਾਫ਼ੇਲ ਅਤੇ ਪਾਕਿਸਤਾਨ ਐਫ਼-16 ਜਹਾਜ਼ਾਂ ਵਿਚੋਂ ਕੋਣ ਕਿੰਨਾ ਤਾਕਤਵਰ ਹੈ।

ਰਾਫ਼ੇਲ ਇਕ ਅਜਿਹਾ ਲੜਾਕੂ ਜਹਾਜ਼ ਹੈ ਜਿਸ ਨੂੰ ਹਰ ਤਰ੍ਹਾਂ ਦੇ ਮਿਸ਼ਨ ਉਤੇ ਭੇਜਿਆ ਜਾ ਸਕਦਾ ਹੈ।

ਇਹ ਇਕ ਮਿੰਟ ਵਿਚ 60 ਹਜਾਰ ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ। ਇਸਦੀ ਫਿਊਲ ਕਪੈਸਟੀ 17 ਹਜਾਰ ਕਿਲੋਗ੍ਰਾਮ ਹੈ। ਰਾਫ਼ੇਲ ਜੈਟ ਹਰ ਤਰ੍ਹਾਂ ਦੇ ਮੌਸਮ ਵਿਚ ਇਕ ਸਮੇਂ ਕਈ ਕੰਮ ਕਰਨ ਦੇ ਸਮਰੱਥ ਹੈ। ਇਸ ਲਈ ਇਸਨੂੰ ਮਲਟੀਰੋਲ ਫਾਇਟਰ ਏਅਰਕ੍ਰਾਟ ਦੇ ਨਾਮ ਨਾਲ ਵੀ ਜਾਣਿਦਾ ਜਾਂਦਾ ਹੈ। ਇਸ ਵਿਚ ਸਕਾਲਪ ਮਿਜ਼ਾਇਲ ਹੈ ਜੋ ਹਵਾ ਤੋਂ ਜ਼ਮੀਨ ‘ਤੇ 600 ਕਿਲੋ ਮੀਟਰ ਤੱਕ ਵਾਰ ਕਰਨ ਲਈ ਸਮਰੱਥ ਹੈ।

ਰਾਫ਼ੇਲ ਦੀ ਮਾਰੂ ਸਮਰੱਥਾ 3700 ਕਿਲੋਮੀਟਰ ਤੱਕ ਹੈ, ਜਦਕਿ ਸਕਾਲਪ ਦੀ ਰੇਂਜ 300 ਕਿਲੋਮੀਟਰ ਹੈ। ਇਹ ਐਂਟੀ ਸ਼ਿਪ ਅਟੈਕ ਤੋਂ ਲੈ ਕੇ ਪ੍ਰਮਾਣੂ ਅਟੈਕ, ਕਲੋਜ ਏਅਰ ਸਪਾਰਟ ਅਤੇ ਲੇਜਰ ਡਾਇਰੈਕਟ ਲੰਬੀ ਰੇਂਜ ਮਿਲਜਾਇਲ ਅਟੈਕ ਵਿਚ ਵੀ ਅਵੱਲ ਹੈ। ਇਸ ਜਹਾਜ਼ ਦੀ ਸਪੀਡ 2223 ਕਿਲੋਮੀਟਰ ਪ੍ਰਤੀ ਘੰਟਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement