ਸਵੇਰ ਦੀ ਸੈਰ ਕਰਨ ਗਏ ਪਤੀ-ਪਤਨੀ ਦੇ ਘਰ ਚੋਰ ਨੇ ਮਾਰਿਆ ਡਾਕਾ, 12 ਮਿੰਟ 'ਚ ਲੈ ਗਿਆ 55 ਹਜ਼ਾਰ ਰੁਪਏ

By : GAGANDEEP

Published : Oct 8, 2023, 3:07 pm IST
Updated : Oct 8, 2023, 3:07 pm IST
SHARE ARTICLE
photo
photo

ਸੀਸੀਟੀਵੀ ਵਿਚ ਕੈਦ ਹੋਈ ਘਟਨਾ

 

ਲੁਧਿਆਣਾ: ਲੁਧਿਆਣਾ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਸਲੇਮ ਟਾਬਰੀ ਦੇ ਨਿਊ ਕਰਤਾਰ ਨਗਰ ਇਲਾਕੇ ਵਿਚ ਇਕ ਘਰ ਨੂੰ ਨਿਸ਼ਾਨਾ ਬਣਾਇਆ। ਸਵੇਰੇ ਘਰ ਦੇ ਮਾਲਕ ਪਤੀ- ਪਤਨੀ ਸੈਰ ਕਰਨ ਗਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਚੋਰ ਗੇਟ ਖੁੱਲ੍ਹਾ ਦੇਖ ਕੇ ਅੰਦਰ ਦਾਖ਼ਲ ਹੋ ਗਏ। ਚੋਰ ਨੇ ਘਰ 'ਚ ਦਾਖਲ ਹੋ ਕੇ ਕਰੀਬ 12 ਮਿੰਟ 'ਚ 55 ਹਜ਼ਾਰ ਰੁਪਏ ਚੋਰੀ ਕਰ ਲਏ। ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਉਸਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ। ਕੁਝ ਸਮੇਂ ਬਾਅਦ ਉਕਤ ਚੋਰ ਆਪਣੀ ਪਛਾਣ ਬਦਲ ਕੇ ਮੁੜ ਇਲਾਕੇ 'ਚ ਘੁੰਮਦਾ ਦੇਖਿਆ ਗਿਆ।

ਇਹ ਵੀ ਪੜ੍ਹੋ: ਰੋਹਤਕ 'ਚ ਕਾਰ-ਟਰੈਕਟਰ ਦੀ ਹੋਈ ਟੱਕਰ, 2 ਲੋਕਾਂ ਦੀ ਹੋਈ ਮੌਤ  

ਮਕਾਨ ਮਾਲਕ ਸੰਦੀਪ ਗਰਗ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪਤਨੀ ਨਾਲ ਸਵੇਰੇ 4.40 ਵਜੇ ਘਰੋਂ ਬਾਗ ਵਿੱਚ ਸੈਰ ਕਰਨ ਲਈ ਨਿਕਲਿਆ ਸੀ। ਉਸ ਦੇ ਜਾਣ ਤੋਂ ਤੁਰੰਤ ਬਾਅਦ 4.44 ਵਜੇ ਇਕ ਸ਼ੱਕੀ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋਇਆ। ਨੌਜਵਾਨ ਕਰੀਬ 12 ਮਿੰਟ ਤੱਕ ਉਨ੍ਹਾਂ ਦੇ ਘਰ ਹੀ ਰਿਹਾ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਇਆ ਘਰ 

ਚੋਰਾਂ ਦੀਆਂ ਇਹ ਹਰਕਤਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਸੰਦੀਪ ਅਨੁਸਾਰ ਜਦੋਂ ਉਹ ਸੈਰ ਕਰਕੇ ਘਰ ਪਰਤਿਆ ਤਾਂ ਉਹ ਘਰ ਦੇ ਕੋਲ ਪਾਰਕ ਵਿੱਚ ਬੈਠ ਗਿਆ। ਜਦੋਂ ਉਸ ਦੀ ਪਤਨੀ ਘਰ ਦੇ ਅੰਦਰ ਗਈ ਤਾਂ ਉਹ ਦੰਗ ਰਹਿ ਗਈ। ਉਸ ਦੇ ਕਮਰੇ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ। ਉਸ ਨੇ ਤੁਰੰਤ ਆ ਕੇ ਆਪਣੇ ਪਤੀ ਨੂੰ ਸੂਚਿਤ ਕੀਤਾ।

ਸੰਦੀਪ ਅਨੁਸਾਰ ਉਸ ਦੀ 80 ਸਾਲਾ ਮਾਂ ਅਤੇ 10ਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਹੀ ਘਰ ਵਿੱਚ ਸਨ। ਦਾਦੀ ਅਤੇ ਪੋਤਾ ਦੋਵੇਂ ਅਲੱਗ-ਅਲੱਗ ਕਮਰਿਆਂ ਵਿੱਚ ਸੌਂ ਰਹੇ ਸਨ। ਜਦੋਂ ਉਸ ਨੇ ਆਪਣੇ ਕਮਰੇ ਦੀ ਜਾਂਚ ਕੀਤੀ ਤਾਂ ਕਰੀਬ 40 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਸੰਦੀਪ ਅਨੁਸਾਰ ਉਹ ਕਿਸੇ ਜ਼ਰੂਰੀ ਕੰਮ ਲਈ ਦਫ਼ਤਰ ਤੋਂ ਪੈਸੇ ਲੈ ਕੇ ਆਇਆ ਸੀ।
ਚੋਰ ਇੰਨਾ ਚਲਾਕ ਨਿਕਲਿਆ ਕਿ ਉਹ ਬੱਚੇ ਦੀ ਗੋਲਕ ਵੀ ਚੋਰੀ ਕਰਕੇ ਲੈ ਗਿਆ। ਪੀੜਤ ਅਨੁਸਾਰ ਬੱਚੇ ਦੀ ਗੋਲਕ ਵਿੱਚ ਕਰੀਬ 17 ਹਜ਼ਾਰ ਰੁਪਏ ਰੱਖੇ ਹੋਏ ਸਨ। ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਬਾਅਦ ਘਟਨਾ ਦਾ ਪਤਾ ਲੱਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement