
ਬਾਹਰੋਂ ਸੁੱਟੇ ਗਏ ਪੈਕਟ ਨੂੰ ਲੈ ਹੋਇਆ ਝਗੜਾ
ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ 'ਚ ਮਾਮੂਲੀ ਝਗੜੇ ਨੂੰ ਲੈ ਕੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਹੋ ਗਈ। ਇਸ ਲੜਾਈ ਦੌਰਾਨ ਤਿੰਨ ਤੋਂ ਵੱਧ ਕੈਦੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਜ਼ਖ਼ਮੀ ਕੈਦੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸਦੀ ਪੁਸ਼ਟੀ ਕਰਦਿਆਂ ਤ੍ਰਿਪੜੀ ਥਾਣਾ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਕੈਦੀ ਦੇ ਬਿਆਨ ਲੈਣ ਦੀ ਪ੍ਰਕਿਰਿਆ ਜਾਰੀ ਹੈ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ CM ਭਗਵੰਤ ਮਾਨ ਦੀ ਚੁਣੌਤੀ ਨੂੰ ਸ਼ਰਤਾਂ ਸਮੇਤ ਕੀਤਾ ਸਵੀਕਾਰ
ਘਟਨਾ ਵਿਚ ਹਰਸ਼, ਵਿਕਾਸ ਕੁਮਾਰ, ਬਲਬੀਰ ਅਤੇ ਵੀਰ ਨਾਮ ਦੇ ਕੈਦੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕੈਦੀ ਵੀਰ ਸਿੰਘ 'ਤੇ ਤਿੰਨ ਹੋਰ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ 7 ਅਕਤੂਬਰ ਦੀ ਰਾਤ ਨੂੰ ਹਸਪਤਾਲ ਵਿੱਚ ਦਾਖ਼ਲ ਸਨ।
ਇਹ ਵੀ ਪੜ੍ਹੋ :ਖੇਤਾਂ 'ਚ ਲਗਾਈਆਂ ਪਾਣੀ ਦੀਆਂ ਮੋਟਰਾਂ ਚੋਰੀ ਕਰਕੇ ਫਰਾਰ ਹੋਏ ਮੁਲਜ਼ਮ, ਪਰ ਮੌਕੇ 'ਤੇ ਹੀ ਭੁੱਲ ਗਏ ਦੇਸੀ ਪਿਸਤੌਲ
ਜੇਲ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਬੈਰਕਾਂ ਖੁੱਲ੍ਹੀਆਂ ਸਨ, ਇਸ ਦੌਰਾਨ ਜੇਲ ਸਟਾਫ ਨੇ ਦੇਖਿਆ ਕਿ ਕੁਝ ਕੈਦੀ ਇਕ ਦੂਜੇ 'ਤੇ ਪੱਥਰਾਂ ਨਾਲ ਹਮਲਾ ਕਰ ਰਹੇ ਹਨ। ਜੇਲ ਦੀ ਪੈਟਰੋਲਿੰਗ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਸਥਿਤੀ ’ਤੇ ਕਾਬੂ ਪਾਇਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੇਲ ਦੇ ਬਾਹਰੋਂ ਸੁੱਟੇ ਗਿਆ ਪੈਕੇਟ ਕੈਦੀ ਦੇ ਹੱਥ ਲੱ ਗਿਆ। ਇਸ ਪੈਕਟ ਵਿੱਚੋਂ ਤੰਬਾਕੂ ਦੇ ਪੈਕੇਟ ਲੈਣ ਲਈ ਦੂਜੇ ਗਰੁੱਪ ਨੇ ਲੜਾਈ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਦੋਵੇਂ ਧਿਰਾਂ ਆਪਸ ਵਿੱਚ ਲੜਨ ਲੱਗ ਪਈਆਂ। ਪੁਲਿਸ ਨੇ ਸਾਰੇ ਕੈਦੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।