ਪੁਲਿਸ ਨੇ ਚੋਰਾਂ ਦੀ ਭਾਲ ਕੀਤੀ ਸ਼ੁਰੂ
ਅਬੋਹਰ: ਅਬੋਹਰ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸ਼ਮਸ਼ਾਨਘਾਟ ਦੇ ਪਿੱਛੇ ਖੇਤਾਂ ਵਿਚ ਬਣੇ ਕਮਰਿਆਂ ਵਿੱਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇੰਨਾ ਹੀ ਨਹੀਂ ਚੋਰਾਂ ਨੇ ਬਿਜਲੀ ਦੇ ਟਰਾਂਸਫਾਰਮਰ 'ਚੋਂ ਤਾਂਬਾ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਆਪਣੇ ਕੰਮ ਵਿੱਚ ਕਾਮਯਾਬ ਨਹੀਂ ਹੋਏ। ਜਿਸ ਕਾਰਨ ਉਹ ਟਰਾਂਸਫਾਰਮਰ ਨੂੰ ਮੌਕੇ 'ਤੇ ਹੀ ਛੱਡ ਕੇ ਭੱਜ ਗਏ। ਘਟਨਾ ਦਾ ਸਵੇਰੇ ਪਤਾ ਲੱਗਦਿਆਂ ਹੀ ਖੇਤ ਮਾਲਕਾਂ ਨੇ ਥਾਣਾ ਨੰ. 1 ਨੂੰ ਦੇ ਦਿੱਤਾ। ਮੌਕੇ ਤੋਂ ਤਫਤੀਸ਼ ਦੌਰਾਨ ਪੁਲਿਸ ਨੇ ਚੋਰਾਂ ਦੇ ਪਿੱਛੇ ਛੱਡਿਆ ਇਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: ਸਵੇਰ ਦੀ ਸੈਰ ਕਰਨ ਗਏ ਪਤੀ-ਪਤਨੀ ਦੇ ਘਰ ਚੋਰ ਨੇ ਮਾਰਿਆ ਡਾਕਾ, 12 ਮਿੰਟ 'ਚ ਲੈ ਗਿਆ 55 ਹਜ਼ਾਰ ਰੁਪਏ
ਪੀੜਤ ਸੁਖਜਿੰਦਰ ਸਿੰਘ ਰਾਜਨ, ਗੁਰਬਚਨ ਸਿੰਘ ਗਾਬਾ, ਦੀਪਕ ਕੰਬੋਜ, ਚਰਨਜੀਤ ਸਿੰਘ ਅਤੇ ਗੁਰਿੰਦਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਸ਼ਮਸ਼ਾਨਘਾਟ ਦੇ ਪਿੱਛੇ ਹੈ। ਸੁਖਜਿੰਦਰ ਸਿੰਘ ਰਾਜਨ ਨੇ ਦੱਸਿਆ ਕਿ ਜਦੋਂ ਉਹ ਐਤਵਾਰ ਸਵੇਰੇ 6 ਵਜੇ ਦੇ ਕਰੀਬ ਆਪਣੇ ਖੇਤ ਗਿਆ ਤਾਂ ਨੇੜੇ ਖੇਤਾਂ ਵਿੱਚ ਬਣੇ ਕਮਰਿਆਂ ਦੇ ਗੇਟ ਟੁੱਟੇ ਹੋਏ ਸਨ ਅਤੇ ਉਥੋਂ ਸਪਰੇਅ ਪੰਪ, ਪਾਣੀ ਦੀਆਂ ਮੋਟਰਾਂ, ਖੇਤੀ ਸੰਦ ਆਦਿ ਗਾਇਬ ਸਨ।
ਇਹ ਵੀ ਪੜ੍ਹੋ: ਰੋਹਤਕ 'ਚ ਕਾਰ-ਟਰੈਕਟਰ ਦੀ ਹੋਈ ਟੱਕਰ, 2 ਲੋਕਾਂ ਦੀ ਹੋਈ ਮੌਤ
ਉਨ੍ਹਾਂ ਦੱਸਿਆ ਕਿ ਚੋਰ ਤਾਂਬਾ ਚੋਰੀ ਕਰਨ ਲਈ ਬਿਜਲੀ ਦੇ ਟਰਾਂਸਫਾਰਮਰ ਨੂੰ ਹੇਠਾਂ ਉਤਾਰ ਕੇ ਲੈ ਗਏ ਪਰ ਉਹ ਇਸ ਨੂੰ ਖੋਲ੍ਹਣ ਵਿੱਚ ਅਸਫਲ ਰਹੇ। ਜਿਸ ਕਾਰਨ ਟਰਾਂਸਫਾਰਮਰ ਨੂੰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਹੋਰ ਕਿਸਾਨ ਵੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਦੌਰਾਨ ਮੌਕੇ 'ਤੇ ਚੋਰਾਂ ਵੱਲੋਂ ਛੱਡਿਆ ਗਿਆ ਇੱਕ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ।
ਥਾਣਾ ਨੰ. 1 ਦੇ ਇੰਚਾਰਜ ਸੁਨੀਲ ਕੁਮਾਰ ਨੇ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਚੋਰਾਂ ਵੱਲੋਂ ਛੱਡੀ ਦੇਸੀ ਪਿਸਤੌਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਨ ਨੇ ਦੱਸਿਆ ਕਿ ਚੋਰਾਂ ਨੇ ਸਾਰੇ ਕਮਰਿਆਂ ਵਿੱਚੋਂ ਹਜ਼ਾਰਾਂ ਰੁਪਏ ਦਾ ਨੁਕਸਾਨ ਕੀਤਾ ਹੈ।